ਬੁਰਜ ਭਲਾਈਕੇ
ਬੁਰਜ ਭਲਾਈਕੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਤਹਿਸੀਲ ਦਾ ਇੱਕ ਪਿੰਡ ਹੈ।[1] 2019 ਵਿੱਚ ਬੁਰਜ ਭਲਾਈਕੇ ਦੀ ਅਬਾਦੀ 1885 ਸੀ। ਇਸ ਦਾ ਖੇਤਰਫ਼ਲ 6.32 ਕਿ. ਮੀ. ਵਰਗ ਹੈ। ਇੱਥੇ ਕਣਕ, ਨਰਮਾ ਅਤੇ ਗੁਆਰਾ ਦੀ ਖੇਤੀ ਕੀਤੀ ਜਾਂਦੀ ਹੈ। ਜਿਆਦਾਤਰ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ।
ਬੁਰਜ ਭਲਾਈਕੇ
ਬੁਰਜ ਭਲਾਈ | |
---|---|
ਪਿੰਡ | |
ਗੁਣਕ: 29°50′32″N 75°16′29″E / 29.842356°N 75.274630°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮਾਨਸਾ |
ਤਹਿਸੀਲ | ਸਰਦੂਲਗੜ੍ਹ |
ਖੇਤਰ | |
• ਖੇਤਰਫਲ | 6.32 km2 (2.44 sq mi) |
ਉੱਚਾਈ | 214 m (702 ft) |
ਆਬਾਦੀ (2019) | |
• ਕੁੱਲ | 1,885 |
ਭਾਸ਼ਾ | |
• ਸਰਕਾਰੀ | ਪੰਜਾਬੀ |
• ਸਥਾਨਕ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਡਾਕ ਕੋਡ | 151505 |
ਟੈਲੀਫੋਨ ਕੋਡ | 01659-26***** |
ਵਾਹਨ ਰਜਿਸਟ੍ਰੇਸ਼ਨ | PB51 |
ਨਜ਼ਦੀਕੀ ਸ਼ਹਿਰ | ਮਾਨਸਾ |
ਡਾਕਖਾਨਾ | ਮੀਆਂ |
ਭੂਗੋਲ
ਸੋਧੋਇਹ ਝੁਨੀਰ ਤੋਂ ਤਲਵੰਡੀ ਸਾਬੋ ਨੂੰ ਜਾਣ ਵਾਲੀ ਸੜਕ ਉੱਤੇ ਸਥਿਤ ਹੈ। ਇਸ ਦੀ ਦੂਰੀ ਮਾਨਸਾ ਤੋਂ 30, ਤਲਵੰਡੀ ਸਾਬੋ ਤੋਂ 28 ਅਤੇ ਝੁਨੀਰ ਤੋਂ 8 ਕਿਲੋਮੀਟਰ ਹੈ। ਇਹ ਸੜਕ ਦੇ ਰਸਤੇ ਪਿੰਡ ਝੇਰਿਆਂਵਾਲੀ, ਸਾਹਨੇਵਾਲੀ, ਉੱਲਕ, ਘੁੱਦੂਵਾਲਾ ਅਤੇ ਕੱਚੇ ਰਸਤੇ ਮੀਆਂ, ਬੀਰੇ ਵਾਲਾ ਜੱਟਾਂ, ਭਲਾਈਕੇ, ਜਟਾਣਾ ਖੁਰਦ ਅਤੇ ਚੂਹੜੀਆ ਪਿੰਡਾਂ ਨਾਲ ਜੁੜਿਆ ਹੋਇਆ ਹੈ। ਇਥੋ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਸਿਰਫ 8 ਕਿਲੋਮੀਟਰ ਦੂਰ ਹੈ। ਮਾਨਸਾ ਰੇਲਵੇ ਸਟੇਸ਼ਨ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਹੈ, ਜੋ ਇਸਦੇ ਉੱਤਰ ਵੱਲ 30 ਕਿਲੋਮੀਟਰ, ਦੱਖਣ-ਪੱਛਮ ਵੱਲ ਸਰਦੂਲਗੜ੍ਹ (23 ਕਿਲੋਮੀਟਰ), ਉੱਤਰ-ਪੱਛਮ ਵੱਲ ਬਠਿੰਡਾ ਜ਼ਿਲ੍ਹਾ ਅਤੇ ਉੱਤਰ-ਪੂਰਬ ਵੱਲ ਸੰਗਰੂਰ ਜ਼ਿਲ੍ਹਾ ਹੈ।
ਸਿੱਖਿਆ ਸੰਸਥਾਵਾਂ
ਸੋਧੋਇਸ ਪਿੰਡ ਵਿੱਚ ਇੱਕ ਸਰਕਾਰੀ ਪ੍ਰਾਈਮਰੀ ਸਕੂਲ[2] ਅਤੇ ਇੱਕ ਸਰਕਾਰੀ ਹਾਈ ਸਕੂਲ[2] ਹੈ।
-
ਸਰਕਾਰੀ ਪ੍ਰਾਇਮਰੀ ਸਕੂਲ ਦਾ ਮੁੱਖ ਦਰਵਾਜ਼ਾ
-
ਸਰਕਾਰੀ ਹਾਈ ਸਕੂਲ ਦਾ ਮੁੱਖ ਦਰਵਾਜ਼ਾ
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ "Village & Panchayats | District Mansa, Government of Punjab | India" (in ਅੰਗਰੇਜ਼ੀ (ਅਮਰੀਕੀ)). Retrieved 2022-09-12.
- ↑ 2.0 2.1 ":: ePunjab Schools ::". www.epunjabschool.gov.in. Archived from the original on 2023-03-07. Retrieved 2022-09-12.