ਬੁੱਧਦੇਵ ਬਸੂ
ਬੁੱਧਦੇਵ ਬਸੂ (ਬੰਗਾਲੀ: বুদ্ধদেব বসু) (1908–1974)[2] 20ਵੀਂ ਸਦੀ ਦਾ ਇੱਕ ਬੰਗਾਲੀ ਲੇਖਕ ਸੀ। ਅਕਸਰ ਇੱਕ ਕਵੀ ਦੇ ਤੌਰ 'ਤੇ ਮਸ਼ਹੂਰ, ਬੁੱਧਦੇਵ ਕਵਿਤਾ ਦੇ ਨਾਲ ਨਾਲ ਨਾਵਲ, ਛੋਟੀ ਕਹਾਣੀ, ਨਾਟਕ ਅਤੇ ਲੇਖ ਲਿਖਣ ਵਾਲਾ ਇੱਕ ਪਰਭਾਵੀ ਲੇਖਕ ਸੀ।[3]
ਬੁੱਧਦੇਵ ਬਸੂ | |
---|---|
ਜਨਮ | 1908 ਕੋਮਿਲਾ, ਬੰਗਾਲ (ਅੱਜ ਬੰਗਲਾਦੇਸ਼) |
ਮੌਤ | 1974 |
ਕਿੱਤਾ | ਨਾਵਲਕਾਰ, ਨਾਟਕਕਾਰ, ਕਵੀ, ਨਿਬੰਧਕਾਰ, ਅਨੁਵਾਦਕ ਅਤੇ ਸੰਪਾਦਕ[1] |
ਰਾਸ਼ਟਰੀਅਤਾ | ਬੰਗਾਲੀ |
ਬੱਚੇ |
ਜੀਵਨੀ
ਸੋਧੋਬੁੱਧਦੇਵਾ ਬੋਸ (ਬੀਬੀ) ਦਾ ਜਨਮ ਕੋਮਿਲਾ, ਬੰਗਾਲ ਰਾਸ਼ਟਰਪਤੀ, ਬ੍ਰਿਟਿਸ਼ ਇੰਡੀਆ (ਹੁਣ ਬੰਗਲਾਦੇਸ਼)) ਵਿੱਚ 30 ਨਵੰਬਰ 1908 ਨੂੰ ਹੋਇਆ ਸੀ। ਉਸਦਾ ਜੱਦੀ ਘਰ ਬਿਕਰਮਪੁਰ ਖੇਤਰ ਵਿੱਚ ਮਲਖਾਨਗਰ ਦੇ ਪਿੰਡ ਵਿੱਚ ਸੀ। ਉਸ ਦੇ ਪਿਤਾ ਦਾ ਨਾਮ ਭੂਦੇਬ ਚੰਦਰ ਬੋਸ ਸੀ ਅਤੇ ਮਾਂ ਦਾ ਨਾਮ ਬੇਨੋਈ ਕੁਮਾਰੀ ਸੀ। ਉਸਦੀ ਮਾਤਾ ਉਸਦੇ ਜਨਮ ਤੋਂ ਕੁਝ ਘੰਟਿਆਂ ਬਾਅਦ ਅਕਾਲ ਚਲਾਣਾ ਕਰ ਗਈ ਅਤੇ ਉਸਦਾ ਪਿਤਾ ਇੱਕ ਸਾਲ ਲਈ ਇੱਕ ਸੋਗ ਵਿੱਚ ਪਾਗਲਾਂਹਾਰ ਫਿਰਦਾ ਰਿਹਾ ਸੀ; ਉਸ ਨੇ ਕੁਝ ਸਾਲ ਬਾਅਦ ਦੁਬਾਰਾ ਵਿਆਹ ਕੀਤਾ ਅਤੇ ਸੈਟਲ ਹੋ ਗਿਆ। ਬੁੱਧਦੇਵਾ ਦਾ ਪਾਲਣ ਪੋਸ਼ਣ ਉਸ ਦੇ ਨਾਨਾ-ਨਾਨੀ ਚਿੰਤਹਾਰਨ ਸਿਨਹਾ ਅਤੇ ਸਵਰਨਲਤਾ ਸਿਨ੍ਹਾ ਨੇ ਕੀਤਾ ਸੀ। ਉਸ ਨੇ ਕੋਮਿਲਾ ਅਤੇ ਨੋਆਖਲੀ ਦੇ ਹਾਈ ਸਕੂਲ ਤੋਂ ਇਲਾਵਾ ਢਾਕਾ ਦੇ ਢਾਕਾ ਕਾਲਜੀਏਟ ਸਕੂਲ ਵਿਖੇ ਪੜ੍ਹਾਈ ਕੀਤੀ ਸੀ। ਉਸਨੇ 1925 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਉਸਨੇ ਇੰਟਰਮੀਡੀਏਟ ਦੀ ਪ੍ਰੀਖਿਆ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਉਸਦਾ ਮੁਢਲਾ ਜੀਵਨ ਢਾਕਾ ਨਾਲ ਜੁੜਿਆ ਹੋਇਆ ਸੀ ਜਿਥੇ ਉਹ 47 ਪੁਰਾਣਾ ਪਲਟਨ ਵਿਖੇ ਇੱਕ ਸਧਾਰਨ ਘਰ ਵਿੱਚ ਰਹਿੰਦਾ ਸੀ।
ਬੀ ਬੀ ਨੇ ਢਾਕਾ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੀ ਪੜ੍ਹਾਈ ਕੀਤੀ। ਉਹ ਜਗਨਨਾਥ ਹਾਲ ਦਾ ਵਸਨੀਕ ਸੀ। ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀ ਵਜੋਂ ਉਸਨੇ ਇੱਕ ਮੱਲ ਇਹ ਮਾਰੀ ਕਿ ਉਸਨੇ, ਡੀਯੂ ਦੇ ਇੱਕ ਸਾਥੀ ਵਿਦਿਆਰਥੀ, ਨੂਰੂਲ ਮੋਮੈਨ (ਜੋ ਬਾਅਦ ਵਿੱਚ ਨਾਟਿਆਗੁਰ ਬਣ ਗਿਆ) ਦੇ ਨਾਲ, ਪਹਿਲੇ ਬਿਨੇਟ ਇੰਟੈਲੀਜੈਂਸ ਟੈਸਟ (ਜੋ ਬਾਅਦ ਵਿੱਚ ਆਈ ਕਿਊ ਟੈਸਟ ਵਜੋਂ ਜਾਣਿਆ ਜਾਣ ਲੱਗਾ) ਵਿੱਚ ਸਭ ਤੋਂ ਵੱਧ ਸੰਭਵ ਅੰਕ ਪ੍ਰਾਪਤ ਕੀਤੇ। ਸਿਰਫ ਇਹ ਦੋ ਜਣੇ ਹੀ ਇਹ ਮੱਲ ਕਰਨ ਦੇ ਯੋਗ ਹੋਏ ਸਨ। ਉਥੇ ਅੰਗਰੇਜ਼ੀ ਵਿੱਚ ਰਿਕਾਰਡ ਅੰਕਾਂ ਨਾਲ ਐਮ.ਏ. ਪੂਰੀ ਕਰਨ ਤੋਂ ਬਾਅਦ, ਉਹ ਕਲਕੱਤਾ ਆ ਗਿਆ ਅਤੇ ਰੋਜ਼ੀ-ਰੋਟੀ ਲਈ ਪ੍ਰਾਈਵੇਟ ਟਿਊਸ਼ਨ ਕਰਨ ਲਗਾ।
ਵਿਦਿਆਰਥੀ ਹੋਣ ਦੇ ਦੌਰਾਨ ਹੀ ਉਹ ਪ੍ਰਸਿੱਧ ਕਵਿਤਾ ਰਸਾਲੇ ਕੱਲੋਲ ਨਾਲ ਜੁੜ ਗਿਆ ਸੀ। 1930 ਦੇ ਦਹਾਕੇ ਦੀ ਆਧੁਨਿਕਵਾਦੀ ਸਾਹਿਤਕ ਲਹਿਰ ਨੂੰ ਅਕਸਰ ਕੱਲੋਲ ਯੁੱਗ ਕਿਹਾ ਜਾਂਦਾ ਹੈ। ਉਸਨੇ ਸਾਹਿਤਕ ਮੈਗਜ਼ੀਨ ਪ੍ਰਗਤੀ (1926 ਤੋਂ ਸ਼ੁਰੂ ਹੋਇਆ) ਦੇ ਸੰਪਾਦਕ ਵਜੋਂ ਵੀ ਕੰਮ ਕੀਤਾ। ਉਸਨੇ 1934 ਵਿੱਚ ਪ੍ਰਤਿਭਾ ਬਾਸੂ ਨਾਲ ਵਿਆਹ ਕੀਤਾ। ਪ੍ਰਤਿਭਾ ਬਾਸੂ ਆਪਣੀ ਜਵਾਨੀ ਵਿੱਚ ਇੱਕ ਨਿਪੁੰਨ ਗਾਇਕਾ ਸੀ ਪਰ ਬਾਅਦ ਵਿੱਚ ਸਾਹਿਤ ਵੱਲ ਰੁਚਿਤ ਹੋ ਗਈ ਅਤੇ ਇੱਕ ਪ੍ਰਸਿੱਧ ਲੇਖਕ ਬਣ ਗਈ। ਬੁੱਧਦੇਵਾ ਬੋਸ ਨੇ ਰਿਪਨ ਕਾਲਜ (ਹੁਣ ਸੁਰੇਂਦਰਨਾਥ ਕਾਲਜ) ਵਿਖੇ ਕਲਕੱਤਾ ਯੂਨੀਵਰਸਿਟੀ ਨਾਲ ਸਬੰਧਤ ਕਾਲਜ ਵਿੱਚ ਪੜ੍ਹਾਇਆ। 1956 ਵਿੱਚ ਉਸਨੇ ਜਾਦਵਪੁਰ ਯੂਨੀਵਰਸਿਟੀ ਵਿੱਚ ਤੁਲਨਾਤਮਕ ਸਾਹਿਤ ਵਿਭਾਗ ਸਥਾਪਤ ਕੀਤਾ,[4] ਅਤੇ ਬਹੁਤ ਸਾਲਾਂ ਤੱਕ ਇਸ ਦੀ ਫੈਕਲਟੀ ਵਿੱਚ ਰਿਹਾ। ਉਹ ਸੰਯੁਕਤ ਰਾਜ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਵਿਜ਼ਟਿੰਗ ਪ੍ਰੋਫੈਸਰ ਵੀ ਰਿਹਾ।
ਬੰਗਾਲੀ ਸਾਹਿਤਕ ਦ੍ਰਿਸ਼ ਵਿੱਚ ਉਸ ਦਾ ਸਭ ਤੋਂ ਮਹੱਤਵਪੂਰਣ ਯੋਗਦਾਨ ਬੰਗਾਲੀ ਵਿੱਚ ਪ੍ਰਮੁੱਖ ਕਾਵਿ-ਰਸਾਲੇ ਕਵਿਤਾ ਦੀ ਸਥਾਪਨਾ ਸੀ। ਬੀ ਬੀ ਨੇ 25 ਸਾਲ ਇਸ ਨੂੰ ਸੰਪਾਦਿਤ ਅਤੇ ਪ੍ਰਕਾਸ਼ਤ ਕੀਤਾ।
ਨਬਨੀਤਾ ਦੇਵ ਸੇਨ ਨੇ ਬੀ ਬੀ ਇੱਕ ਅਨੁਸ਼ਾਸਿਤ, ਲਗਪਗ ਜਨੂੰਨੀ ਵਰਕਰ ਕਿਹਾ ਹੈ।[5]
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ OUP: UK General Catalogue[permanent dead link]
- ↑ Department of Comparative Literature. complitju.org
- ↑ Labour Rights in MTA. Labour File. Retrieved on 12 November 2018.
<ref>
tag defined in <references>
has no name attribute.