ਬੁੱਧਵਾਰ
ਬੁੱਧਵਾਰ ਮੰਗਲਵਾਰ ਤੋਂ ਬਾਅਦ ਅਤੇ ਵੀਰਵਾਰ ਤੋਂ ਪਹਿਲਾ ਹਫ਼ਤੇ ਦਾ ਦਿਨ ਹੈ। ਇੰਟਰਨੈਸ਼ਨਲ ਸਟੈਂਡਰਡ ISO 8601 ਦੇ ਮੁਤਾਬਕ ਇਹ ਹਫ਼ਤੇ ਦਾ ਤੀਜਾ ਦਿਨ ਹੈ। ਜਿਹੜੇ ਦੇਸ਼ ਐਤਵਾਰ ਨੂੰ ਪਹਿਲੇ ਦਿਨ ਦੀ ਵਰਤੋਂ ਕਰਦੇ ਹਨ, ਉਹਨਾਂ ਅਨੁਸਾਰ ਇਸਨੂੰ ਹਫ਼ਤੇ ਦਾ ਚੌਥੇ ਦਿਨ ਮੰਨਿਆ ਜਾਂਦਾ ਹੈ। ਫ਼ਾਰਸੀ ਵਿੱਚ ਇਸਨੂੰ ਚਹਾਰਸ਼ੰਬਾ ਕਹਿੰਦੇ ਹਨ ਅਤੇ ਅੰਗਰੇਜ਼ੀ ਵਿੱਚ ਵੈੱਡਨਸਡੇ। ਅਰਬੀ ਅਤੇ ਫ਼ਾਰਸੀ ਦੇ ਹਿਸਾਬ ਨਾਲ ਇਹ ਇਹ ਹਫ਼ਤੇ ਦਾ ਪੰਜਵਾਂ ਦਿਨ ਹੁੰਦਾ ਹੈ।
ਸੱਭਿਆਚਾਰਕ ਵਰਤੋਂ
ਸੋਧੋਹਿੰਦੂ ਮਿਥਿਹਾਸ ਵਿੱਚ, ਬੁੱਧ ਬੁੱਧ(ਗ੍ਰਹਿ) ਦਾ ਦੇਵਤਾ, ਬੁੱਧਵਾਰ ਦੇ ਹਫਤੇ ਦਾ ਵਿਚਕਾਰਲਾ ਦਿਨ ਅਤੇ ਵਪਾਰੀਆਂ ਅਤੇ ਵਪਾਰ ਦਾ ਦੇਵਤਾ ਹੈ। ਥਾਈ ਸੌਰ ਕੈਲੰਡਰ ਦੇ ਅਨੁਸਾਰ, ਬੁੱਧਵਾਰ ਨਾਲ ਸੰਬੰਧਤ ਰੰਗ ਹਰਾ ਜਿਹਾ ਹੈ।[1]
ਬਾਹਰੀ ਕੜੀ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਬੁੱਧਵਾਰ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ "Did you know that in Thailand, there's an auspicous color for every… | Thai Language School Bangkok | Duke Language". dukelanguage.com. Retrieved 2016-12-12.