ਬੂੜੀਆ ਹਰਿਆਣਾ ਦਾ ਕਸਬਾ ਜੋ ਯਮੁਨਾ ਦਰਿਆ ਦੇ ਕਿਨਾਰੇ ਤੇ ਯਮੁਨਾਨਗਰ ਤੋਂ 12 ਕਿਲੋਮੀਟਰ ਵਸਿਆ ਕਸਬਾ ਬੂੜੀਆ ਹੈ। ਇਸ ਨਗਰ ਦਾ ਬਾਰੇ ਚੀਨੀ ਯਾਤਰੀ ਹਿਊਨਸਾਂਗ ਨੇ 7ਵੀਂ ਸਦੀ ਵਿੱਚ ਆਪਣੀਆਂ ਯਾਤਰਾਵਾਂ ਵਿੱਚ ਕੀਤਾ ਹੈ।

ਬੂੜੀਆ
ਕਸਬਾ
ਦੇਸ਼ ਭਾਰਤ
ਰਾਜਹਰਿਆਣਾ
ਜ਼ਿਲ੍ਹਾਯਮੁਨਾਨਗਰ
ਆਬਾਦੀ
 (2001)
 • ਕੁੱਲ16,747
ਭਾਸ਼ਾ
 • ਸਰਕਾਰੀਹਿੰਦੀ
ਸਮਾਂ ਖੇਤਰਯੂਟੀਸੀ+5:30 (IST)
PIN
136117
Telephone code01746
ਵਾਹਨ ਰਜਿਸਟ੍ਰੇਸ਼ਨhr 08
Sex ratio47:53 unlocode = /
ਵੈੱਬਸਾਈਟwww.kalayat.com

ਇਤਿਹਾਸ

ਸੋਧੋ

ਬੂੜੀਆ ਕਸਬੇ ਨੂੰ ਮੁਗਲ ਬਾਦਸ਼ਾਹ ਹਿਮਾਯੂੰ ਨੇ ਮੁੜ ਵਸਾਇਆ ਸੀ। ਅਕਬਰ ਦੇ ਬਹੁਤ ਹੀ ਬੁਧੀਮਾਨ ਮੰਤਰੀ ਬੀਰਬਲ ਦਾ ਜਨਮ ਇੱਥੇ ਹੋਇਆ ਸੀ। ਬੀਰਬਲ ਨੂੰ ਸਮਰਪਿਤ ਬੀਰਬਲ ਗੇਟ ਬੂੜੀਆ ਕਿਲ੍ਹੇ ਦੇ ਬਾਹਰ ਬਣਿਆ ਹੋਇਆ ਹੈ। ਇਸ ਸਥਾਨ ਤੋਂ ਇੱਕ ਸੁਰੰਗ ਬੂੜੀਆ ਦੇ ਕਿਲ੍ਹੇ ਤੱਕ ਜਾਂਦੀ ਸੀ। ਸੰਨ 1760 ਵਿੱਚ ਬੂੜੀਆ ’ਤੇ ਸਿੱਖਾਂ ਨੇ ਕਬਜ਼ਾ ਕਰ ਲਿਆ ਸੀ। ਇਹ ਬਹੁਤ ਵੱਡੀ ਰਿਆਸਤ ਸੀ ਅਤੇ ਸੰਨ 1809 ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਹੋਏ ਸਮਝੌਤੇ ਅਨੁਸਾਰ ਇਸ ਦੇ ਦੋ ਹਿੱਸੇ ਬੂੜੀਆ ਅਤੇ ਦਿਆਲਗੜ੍ਹ ਦੇ ਰੂਪ ਵਿੱਚ ਕਰ ਦਿੱਤੇ ਗਏ। ਬੂੜੀਆ ਕਿਲ੍ਹੇ ਵਿੱਚ ਬੂੜੀਆ ਰਿਆਸਤ ਦੇ ਮਰਹੂਮ ਰਾਜਾ ਰਤਨ ਅਮੋਲ ਸਿੰਘ ਦੀਆਂ ਬੇਟੀਆਂ ਰਹਿੰਦੀਆਂ ਹਨ।

ਰੰਗ ਮਹਿਲ

ਸੋਧੋ

ਬੀਰਬਲ ਨੇ ਹੀ ਬੂੜੀਆ ਦੀ ਆਬਾਦੀ ਤੋਂ ਦੂਰ ਜੰਗਲਾਂ ਵਿੱਚ ਰੰਗ ਮਹਿਲ ਦਾ ਨਿਰਮਾਣ ਕਰਵਾਇਆ। ਦੋ ਮੰਜ਼ਲਾ ਇਮਾਰਤ ਅਤੇ ਇਸ ਦੇ ਆਲੀਸ਼ਾਨ ਗੁੰਮਦਾਂ ਦੇ ਨਿਰਮਾਣ ਵਿੱਚ ਛੋਟੀਆਂ ਇੱਟਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇੱਕ ਵਿਸ਼ੇਸ਼ ਤਰ੍ਹਾਂ ਦੇ ਮਸਾਲੇ ਨਾਲ ਤਿਆਰ ਇਸ ਮਹਿਲ ਵਿੱਚ ਕਿਸੇ ਤਰ੍ਹਾਂ ਦੇ ਲੋਹੇ, ਗਾਰਡਰ ਜਾਂ ਸਰੀਏ ਦੀ ਵਰਤੋਂ ਨਹੀਂ ਕੀਤੀ ਗਈ। ਮਹਿਲ ਦੇ ਚਾਰੇ ਕੋਨਿਆਂ ’ਤੇ ਖੂਹ ਸਨ ਜਿਨ੍ਹਾਂ ਦਾ ਪਾਣੀ ਮਹਿਲ ਦੇ ਅੱਗੇ ਬਣੇ ਤਲਾਬਾਂ ਨੂੰ ਭਰਨ ਲਈ ਕੀਤਾ ਜਾਂਦਾ ਸੀ। ਰੰਗ ਮਹਿਲ ਵਿੱਚ ਬਹੁਤ ਸੁੰਦਰ ਚਿੱਤਰਕਾਰੀ ਕੀਤੀ ਗਈ ਸੀ।

ਹੋਰ ਸਥਾਨ

ਸੋਧੋ

ਇਸ ਇਲਾਕੇ ਵਿੱਚ ਕਈ ਬੋਧ ਸਤੂਪ. ਮਹਾਰਾਜਾ ਅਸ਼ੋਕ ਦੇ ਸਮੇਂ ਦੇ ਯਾਦਗਾਰੀ ਸਤੂਪ, ਪ੍ਰਾਚੀਨ ਦਿਗੰਬਰ ਜੈਨ ਮੰਦਰ, ਮਹਾਭਾਰਤ ਕਾਲ ਦਾ ਮਹਾਕਾਲ ਪਾਤਾਲੇਸ਼ਵਰ ਮੰਦਰ ਅਤੇ ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਗੁਰਦੁਆਰਾ ਬੂੜੀਆ ਸਾਹਿਬ ਵੀ ਹੈ।

ਹਵਾਲੇ

ਸੋਧੋ