ਬੇਦੀ ਮਹਿਲ
ਬੇਦੀ ਮਹਿਲ ਕੱਲਰ ਸੈਦਾਂ ਜ਼ਿਲ੍ਹਾ ਰਾਵਲਪਿੰਡੀ ਵਿੱਚ ਇੱਕ ਸਿੱਖ ਖੇਮ ਸਿੰਘ ਬੇਦੀ ਦਾ ਬਣਾਇਆ ਹੋਇਆ ਇੱਕ ਮਹਿਲ ਹੈ।[1] ਇਹ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਬਣਿਆ। ਭਾਰਤ ਦੀ ਵੰਡ ਮਗਰੋਂ ਇਸਨੂੰ ਸਕੂਲ ਬਣਾ ਦਿੱਤਾ ਗਿਆ, ਇਹ ਹੁਣ ਮਾੜੀ ਹਾਲਤ ਵਿੱਚ ਹੈ।
ਕੱਲਰ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਵਸਦੇ ਸਨ। ਖੇਮ ਸਿੰਘ ਬੇਦੀ 1830 ਵਿੱਚ ਇੱਥੇ ਜੰਮਿਆ। 14 ਪੀੜ੍ਹੀਆਂ ਵਿੱਚ ਉਸਦਾ ਸਾਕ ਗੁਰੂ ਨਾਨਕ ਦੇਵ ਜੀ ਨਾਲ ਜਾ ਮਿਲਦਾ ਸੀ, ਅਰਥਾਤ ਉਹ ਗੁਰੂ ਸਾਹਿਬ ਦੀ ਵੰਸ਼ ਵਿੱਚੋਂ ਸੀ। ਉਹ ਸਿੱਖਾਂ ਦਾ ਧਾਰਮਿਕ ਅਤੇ ਸਿਆਸੀ ਆਗੂ ਸੀ।
ਬੇਦੀ ਮਹਿਲ ਰਾਵਲਪਿੰਡੀ ਦੀ ਤਹਿਸੀਲ ਕੱਲਰ ਦੇ ਸ਼ਹਿਰ ਕੱਲਰ ਵਿੱਚ ਰਾਵਲਪਿੰਡੀ ਤੋਂ 32 ਕਿਲੋਮੀਟਰ ਦੀ ਦੂਰੀ 'ਤੇ ਹੈ। ਪਾਕਿਸਤਾਨ ਬਣਨ ਮਗਰੋਂ ਇਸਨੂੰ ਸਕੂਲ ਵੱਜੋਂ ਵਰਤਿਆ ਜਾਂਦਾ ਸੀ ਪਰ ਇਸਦੀ ਹਾਲਤ ਮਾੜੀ ਹੋਣ ਕਰਕੇ ਇਸਨੂੰ ਛੱਡ ਦਿੱਤਾ ਗਿਆ। ਮਹਿਲ ਸਾਹਮਣੇ ਨਿਸ਼ਾਨ ਸਾਹਿਬ ਚੜ੍ਹਾਉਣ ਲਈ ਲੋਹੇ ਦਾ ਖੰਭਾ ਲੱਗਿਆ ਹੋਇਆ ਹੈ। ਵੱਡੇ ਦਰਵਾਜ਼ੇ ਰਾਹੀਂ ਅੰਦਰ ਵੜੋ ਤਾਂ ਇੱਕ ਹੋਰ ਵਿਹੜਾ ਹੈ ਜਿਸਦੇ ਅੱਗੇ ਮਹਿਲ ਦਾ ਬੂਹਾ ਸਾਹਮਣੇ ਅਤੇ ਖੱਬੇ ਪਾਸੇ ਇੱਕ ਵੱਡਾ ਹਾਲ ਜਿਸਦਾ ਬੂਹਾ ਅੰਗਰੇਜ਼ੀ ਨਮੂਨੇ ਦਾ ਹੈ, ਅਤੇ ਇਸਦੇ ਨਾਲ ਇੱਕ ਰੋਸ਼ਨਦਾਨ ਹੈ। ਮਹਿਲ ਵਾਲੇ ਬੂਹੇ ਰਾਹੀਂ ਅੰਦਰ ਜਾਓ ਤਾਂ ਕਮਰਾ ਅਤੇ ਇੱਕ ਵਰਾਂਡਾ, ਇਸ ਤੋਂ ਅੱਗੇ ਇੱਕ ਚੌਕੋਰ ਵਿਹੜਾ ਜਿਸਦੇ ਚਾਰੋਂ ਪਾਸੇ ਵਰਾਂਡੇ ਹਨ।
ਸਾਹਮਣੇ ਵਰਾਂਡੇ ਤੋਂ ਖੱਬੇ ਪਾਸੇ ਪੌੜੀਆਂ ਉੱਪਰ ਜਾਂਦੀਆਂ ਹਨ ਅਤੇ ਉੱਥੇ ਕਮਰਿਆਂ ਵਿੱਚ ਸੁਆਣੀਆਂ, ਗੁਰੂਆਂ ਅਤੇ ਹੋਰਾਂ ਦੀਆਂ ਮੂਰਤਾਂ ਬਣੀਆਂ ਹਨ।
ਬੇਦੀ ਮਹਿਲ | ||||
---|---|---|---|---|
ਝਰੋਖਾ | ਬੂਹਾ | ਬੂਹਾ |
ਬੇਦੀ ਮਹਿਲ | ||||
---|---|---|---|---|
ਮੂਰਤ | ਮੂਰਤ | ਮੂਰਤ |