ਰਾਵਲਪਿੰਡੀ
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਰਾਵਲਪਿੰਡੀ (ਸ਼ਾਹਮੁੱਖੀ: راولپنڈی) ਪੰਜਾਬ ਪਾਕਿਸਤਾਨ ਦਾ ਇਕ ਸ਼ਹਿਰ ਹੈ, ਇਸ ਨੂੰ ਪਿੰਡੀ ਵੀ ਕਿਹਾ ਜਾਂਦਾ ਹੈ। ਇਹ ਪੋਠੋਹਾਰ ਇਲਾਕੇ ਵਿੱਚ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਨੇੜੇ ਹੈ | ਕਰਾਚੀ, ਲਾਹੌਰ ਅਤੇ ਫੈਸਲਾਬਾਦ ਤੋਂ ਬਾਅਦ ਇਹ ਪਾਕਿਸਤਾਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ |ਇਹ ਜ਼ਿਲ੍ਹਾ ਰਾਵਲਪਿੰਡੀ ਦਾ ਜ਼ਿਲਾ ਹੈਡਕਵਾਟਰ, ਵੱਡੀ ਫ਼ੌਜੀ ਛਾਉਣੀ, ਪੋਠੋਹਾਰ ਦਾ ਵੱਡਾ ਸ਼ਹਿਰ ਤੇ ਵਿਦਿਆ ਦਾ ਕੇਂਦਰ ਵੀ ਹੈ।ਇਹ 1959 ਤੋਂ 1969 ਤੱਕ ਪਾਕਿਸਤਾਨ ਦਾ ਰਾਜਗੜ੍ਹ ਵੀ ਰਿਹਾ। ਲਹੌਰ ਤੋਂ ਏ 171 ਮੀਲ ਦੇ ਪੈਂਡੇ ਤੇ ਵਸਦਾ ਇਹ ਸ਼ਹਿਰ ਪਾਕ ਫ਼ੌਜ ਦਾ ਹੈਡਕਵਾਟਰ ਵੀ ਹੈ। ਤਰੀਖ਼
ਰਾਵਲਪਿੰਡੀ راولپنڈی | |
---|---|
ਸ਼ਹਿਰੀ ਜ਼ਿਲ੍ਹਾ | |
ਸ਼ਹਿਰ ਦਾ ਚਿੱਤਰ-ਸਮੂਹ | |
ਦੇਸ਼ | ![]() |
ਖੇਤਰ | ਪੰਜਾਬ |
ਵਿਭਾਗ | ਰਾਵਲਪਿੰਡੀ ਵਿਭਾਗ |
ਸਵਾਧੀਨ ਨਗਰ | 8 |
ਸੰਘੀ ਕੌਂਸਲ | 170 |
ਉਚਾਈ | 500 m (1,600 ft) |
ਅਬਾਦੀ (2008) | |
• ਸ਼ਹਿਰੀ | 32,52,123 |
ਟਾਈਮ ਜ਼ੋਨ | ਪਾਕਿਸਤਾਨ ਮਿਆਰੀ ਸਮਾਂ (UTC+5) |
• ਗਰਮੀਆਂ (DST) | ਪਾਕਿਸਤਾਨੀ ਮਿਆਰੀ ਸਮਾਂ (UTC+6) |
ਏਰੀਆ ਕੋਡ | 051 |
ਵੈੱਬਸਾਈਟ | www.rawalpindi.gov.pk |
ਰਾਵਲਪਿੰਡੀ ਵਾਲੀ ਥਾਂ ਤੇ ਇਨਸਾਨ ਹਜ਼ਾਰਾਂ ਵਰਿਆਂ ਤੋਂ ਰਹਿ ਰਿਹਾ ਹੈ। ਗੰਧਾਰਾ ਰਹਿਤਲ ਦਾ ਗੜ੍ਹ ਟੈਕਸਲਾ ਇਹਦੇ ਨੇੜੇ ਹੀ ਹੈ। ਪਿੰਡੀ ਦੀ ਨਗਰੀ ਉੱਤਰ ਵਲੋਂ ਧਾੜਵੀਆਂ ਦੇ ਰਾਹ ਵਿੱਚ ਹੋਣ ਕਾਰਨ ਕਈ ਵਾਰੀ ਉਜੜੀ। 1493 ਚ ਗੱਖੜ ਸਰਦਾਰ ਚੰਡੇ ਖ਼ਾਨ ਨੇ ਏਸ ਨਗਰੀ ਨੂੰ ਰਾਵਲ ਪਿੰਡ ਦੇ ਨਾਂ ਤੋਂ ਦੁਬਾਰਾ ਵਸਾਇਆ। 1765 ਚ ਮਲਿਕਾ ਸਿੰਘ ਨੇ ਗੱਖੜ ਸਰਦਾਰ ਮਫ਼ਰਬ ਖ਼ਾਨ ਨੂੰ ਹਰਾ ਕੇ ਉਥੇ ਕਬਜਾ ਕਰ ਲਿਆ ਤੇ ਇਸਨੂੰ ਇੱਕ ਕਾਰੋਬਾਰੀ ਨਗਰ ਬਣਾਇਆ। 1818 ਵਿੱਚ ਇਹ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਲੱਗਿਆ।
1849 ਚ ਏ ਸ਼ਹਿਰ ਪੰਜਾਬ ਸਰਕਾਰ ਹੱਥੋਂ ਨਿਕਲ ਕੇ ਅੰਗਰੇਜ਼ਾਂ ਕੋਲ ਚਲਾ ਗਿਆ। ਰਾਵਲਪਿੰਡੀ ਸ਼ਹਿਰ ਵਿੱਚ ਪੰਜਾਬ ਤੇ ਕਬਜਾ ਕਰਨ ਲਈ ਅੰਗਰੇਜ਼ਾਂ ਤੇ ਪੰਜਾਬ ਸਰਕਾਰ ਵਿੱਚ ਲੜਾਈ ਹੋਈ ਸੀ। 1851 ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਛਾਉਣੀ ਪਾਈ। ਇਸ ਵੇਲੇ ਰੂਸ ਮਧ ਏਸ਼ੀਆ ਤੋਂ ਅਫ਼ਗ਼ਾਨਿਸਤਾਨ ਵੱਲ ਵਧ ਰਿਹਾ ਸੀ। ਰਾਵਲਪਿੰਡੀ ਦੀ ਛਾਉਣੀ ਏਸ ਨੂੰ ਰੋਕਣ ਲਈ ਬਣਾਈ ਕਈ ਸੀ। 1857 ਦੀ ਅਜ਼ਾਦੀ ਦੀ ਲੜਾਈ ਪਿੰਡੀ ਤੇ ਦੁਆਲੇ ਦੇ ਨਗਰਾਂ ਵਿੱਚ ਵੀ ਹੋਈ। 1880 ਦੇ ਦਹਾਕੇ ਵਿੱਚ ਉਥੇ ਰੇਲਵੇ ਲਾਈਨ ਵਿਛਾਈ ਗਈ ਤੇ ਪਹਿਲੀ ਜਨਵਰੀ 1886 ਨੂੰ ਇੱਥੇ ਪਹਿਲੀ ਵਾਰੀ ਰੇਲ ਚਲੀ। ਇਹ ਰੇਲਵੇ ਲਾਈਨ ਫ਼ਿਰ ਅੱਗੇ ਪਿਸ਼ਾਵਰ ਤੱਕ ਗਈ। 1867 ਚ ਪਿੰਡੀ ਨੂੰ ਮਿਊਂਸਪੈਲਟੀ ਬਣਾਇਆ ਗਿਆ। 1901 ਚ ਰਾਵਲਪਿੰਡੀ ਛਾਉਣੀ ਦੀ ਅਬਾਦੀ40,611 ਸੀ। 1883 ਵਿੱਚ ਇੱਥੇ ਅਸਲ੍ਹੇ ਦਾ ਸਟੋਰ ਬਣਾਇਆ ਗਿਆ। 1852 ਦਾ ਬਣਿਆ ਹੋਇਆ ਕਰਾਈਸਟ ਚਰਚ ਉਸ ਵੇਲੇ ਦੀ ਇੱਕ ਪੁਰਾਣੀ ਇਮਾਰਤ ਹੈ।
ਪਾਕਿਸਤਾਨ ਬਣਨ ਮਗਰੋਂ ਉਥੇ ਈ ਪਾਕਿਸਤਾਨ ਦੇ ਪਹਿਲੇ ਵਜ਼ੀਰ-ਏ-ਆਜ਼ਮ ਲਿਆਕਤ ਅਲੀ ਖ਼ਾਨ ਨੂੰ ਇੱਥੇ ਕਤਲ ਕੀਤਾ ਗਿਆ। ਪਾਕਿਸਤਾਨ ਦੇ ਇੱਕ ਵਜ਼ੀਰ-ਏ-ਆਜ਼ਮ ਜ਼ੁਲਫ਼ਕਾਰ ਅਲੀ ਭੁੱਟੋ ਨੂੰ ਉਥੇ ਈ ਫਾਂਸੀ ਦਿੱਤੀ ਗਈ ਤੇ ਇੱਥੇ ਹੀ, ਪਾਕਿਸਤਾਨ ਦੀ ਇੱਕ ਹੋਰ ਸਿਆਸਤਦਾਨ ਬੇਨਜ਼ੀਰ ਭੁੱਟੋ ਜਿਹੜੀ ਵਜ਼ੀਰ-ਏ-ਆਜ਼ਮ ਵੀ ਰਹੀ ਸੀ, ਨੂੰ ਕਤਲ ਕਰ ਦਿੱਤਾ ਗਿਆ।
ਬਾਹਰਲੇ ਜੋੜਸੋਧੋ
{{{1}}}