ਸਿੱਖ - ਨਿਸ਼ਾਨ ਸਾਹਿਬ

ਨਿਸ਼ਾਨ ਸਾਹਿਬ ਸਿੱਖਾਂ ਦਾ ਪਵਿੱਤਰ ਝੰਡਾ ਹੈ, ਇਹ ਕਪਾਹ ਜਾਂ ਰੇਸ਼ਮ ਦੇ ਕੱਪੜੇ ਤੋਂ ਬਣਿਆ ਹੋਇਆ ਅਤੇ ਅਧਿਕਤਰ ਤ੍ਰਿਭੁਜ ਦੀ ਮੂਰਤ ਵਿੱਚ ਹੁੰਦਾ ਹੈ। ਇਹਦੇ ਅੰਤ ’ਤੇ ਇੱਕ ਫੁੰਮਣ ਲੱਗਿਆ ਹੁੰਦਾ ਹੈ। ਨਿਸ਼ਾਨ ਸਾਹਿਬ ਇੱਕ ਉੱਚੇ ਝੰਡੇ ਨਾਲ ਬਣਿਆ ਹੁੰਦਾ ਹੈ ਅਤੇ ਇਹ ਕਈ ਗੁਰਦੁਆਰਿਆਂ ਅੱਗੇ ਲੱਗਿਆ ਹੁੰਦਾ ਹੈ। ਖੰਡੇ ਵਿੱਚ ਇੱਕ ਦੋ ਤਾਰੀ ਤਲਵਾਰ ਵਿਚਕਾਰ, ਇੱਕ ਚੱਕਰ ਤੇ ਆਸੇ ਪਾਸੇ ਦੋ ਕਿਰਪਾਨਾਂ ਹੁੰਦੀਆਂ ਹਨ। ਝੰਡੇ ਦੇ ਡੰਡੇ ਅਤੇ ਕੱਪੜਾ ਲਪੇਟਿਆ ਹੁੰਦਾ ਹੈ। ਝੰਡੇ ਦੇ ਡੰਡੇ ਦੇ ਉੱਤੇ ਵੀ ਇੱਕ ਖੰਡਾ ਬਣਿਆ ਹੁੰਦਾ ਹੈ।

ਨਿਸ਼ਾਨ ਸਾਹਿਬ ਖਾਲਸਾ ਪੰਥ ਦਾ ਨਿਸ਼ਾਨ ਹੈ ਅਤੇ ਜਿੱਥੇ ਲੱਗਿਆ ਹੋਏ ਤੇ ਦੂਰ ਤੋਂ ਵਿਖਾਈ ਦਿੰਦਾ ਤੇ ਉਸ ਸਥਾਨ ’ਤੇ ਖਾਲਸਾ ਦੇ ਹੋਣ ਬਾਰੇ ਦੱਸਦਾ ਹੈ। ਹਰ ਵਿਸਾਖੀ ’ਤੇ ਇਸਨੂੰ ਲਾਹ ਕੇ ਨਵੇਂ ਨਾਲ ਬਦਲਿਆ ਜਾਂਦਾ ਹੈ। ਪ੍ਰਾਚੀਨ ਸਿੱਖ ਇਤਿਹਾਸ ਵਿੱਚ ਝੰਡੇ ਦਾ ਰੰਗ ਸਫੇਦ ਸੀ। ਗੁਰੂ ਗੋਬਿੰਦ ਸਿੰਘ ਨੇ ਇਸ ਦਾ ਰੰਗ ਕੇਸਰੀ ਕਰ ਦਿੱਤਾ ਅਤੇ ਇਹ ਪਹਿਲੀ ਵਾਰ 1609 ਵਿੱਚ ਅਕਾਲ ਤਖਤ ਸਾਹਿਬ ’ਤੇ ਲਾਇਆ ਗਿਆ।[1]

ਬਾਹਰੀ ਸਰੋਤਸੋਧੋ

ਗੈਲਰੀਸੋਧੋ

ਹਵਾਲੇਸੋਧੋ

  1. ਡਾ.ਸੁਖਪ੍ਰੀਤ ਸਿੰਘ ਉਦੋਕੇ. "ਖਾਲਸਈ ਨਿਸ਼ਾਨ ਸਾਹਿਬ ਦਾ ਰੰਗ ਕਿਵੇਂ ਬਦਲਿਆ-ਨੀਲੇ, ਬਸੰਤੀ ਤੋਂ ਕੇਸਰੀ ਭਗਵਾ -3". World Sikh Federation. Retrieved 20 ਸਤੰਬਰ 2013.  Check date values in: |access-date= (help)