ਬੋਰਿਸ ਮਿਖਾਈਲਵਿੱਚ ਆਈਖਨਬੌਮ (ਰੂਸੀ: Борис Михайлович Эйхенбаум; 16 ਅਕਤੂਬਰ 1886 – 2 ਨਵੰਬਰ 1959) ਇੱਕ ਰੂਸੀ ਸੋਵੀਅਤ ਸਾਹਿਤਕ ਵਿਦਵਾਨ ਅਤੇ ਰੂਸੀ ਸਾਹਿਤ ਦਾ ਇਤਿਹਾਸਕਾਰ ਸੀ। ਇਹ ਰੂਸੀ ਰੂਪਵਾਦ ਨਾਲ ਜੁੜਿਆ ਹੋਇਆ ਸੀ।

ਜੀਵਨ

ਸੋਧੋ

ਇਸ ਦਾ ਬਚਪਨ ਵੋਰੋਨੇਜ਼ ਵਿੱਚ ਗੁਜ਼ਰਿਆ। 1905 ਵਿੱਚ ਸਕੂਲ ਵਿੱਚ ਮੁੱਢਲੀ ਪੜ੍ਹਾਈ ਕਰ ਤੋਂ ਬਾਅਦ ਇਹ ਪੀਟਰਸਬਰਗ ਚਲਾ ਗਿਆ ਅਤੇ ਕਿਰੋਵ ਮਿਟਲਰੀ ਮੈਡੀਕਲ ਅਕੈਡਮੀ ਵਿੱਚ ਪੜ੍ਹਨ ਲਗਿਆ। 1906 ਵਿੱਚ ਇਹ ਪੀਟਰ ਲੇਸਗਫ਼ਤ ਦੇ ਫ੍ਰੀ ਹਾਈ ਸਕੂਲ ਵਿੱਚ ਜੀਵਵਿਗਿਆਨ ਪੜ੍ਹਨ ਲਗਿਆ। ਇਸ ਦੇ ਨਾਲ ਨਾਲ ਇਹ ਸੰਗੀਤ ਵਿੱਚ ਵਾਇਲਨ, ਪਿਆਨੋ ਅਤੇ ਗਾਉਣਾ ਸਿੱਖਣ ਲੱਗਿਆ। 1907 ਵਿੱਚ ਇਹ ਸਕੂਲ ਛੱਡਣ ਤੋਂ ਬਾਅਦ ਇਹ ਈ.ਪੀ. ਰਾਪਰੋਫ਼ ਦੇ ਸੰਗੀਤ ਸਕੂਲ ਵਿੱਚ ਪੜ੍ਹਨ ਲੱਗਿਆ ਅਤੇ ਨਾਲ ਹੀ ਉਹ ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ ਵਿੱਚ ਇਤਿਹਾਸਕ-ਸਾਹਿਤ ਸ਼ਾਸਤਰ ਦਾ ਅਧਿਐਨ ਕਰਨ ਲੱਗਿਆ। 1909 ਵਿੱਚ ਇਸਨੇ ਸੰਗੀਤ ਛੱਡ ਦਿੱਤਾ ਅਤੇ ਸਾਹਿਤ ਸ਼ਾਸਤਰ ਵਿੱਚ ਕਰੀਅਰ ਬਣਾਉਣ ਬਾਰੇ ਸੋਚਣ ਲੱਗਿਆ। ਇਸੀ ਸਾਲ ਵਿੱਚ ਸਲਾਵਿਕ-ਰੂਸੀ ਵਿਭਾਗ ਵਿੱਚ ਦੋ ਸਾਲ ਪੜ੍ਹਾਈ ਕਰਨ ਤੋਂ ਬਾਅਦ ਇਹ ਰੋਮਾਂਸ-ਜਰਮੈਨਿਕ ਵਿਭਾਗ ਵਿੱਚ ਪੜ੍ਹਨ ਲੱਗਿਆ। 1911 ਵਿੱਚ ਇਹ ਫਿਰ ਤੋਂ ਸਲਾਵਿਕ-ਰੂਸੀ ਵਿਭਾਗ ਵਿੱਚ ਆ ਗਿਆ। 1912 ਵਿੱਚ ਇਸਨੇ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰ ਲਈ। 1913 ਤੋਂ 1914 ਦੇ ਵਿੱਚ ਇਸਨੇ ਕਈ ਰਸਾਲੇ ਛਾਪੇ ਅਤੇ ਇਸਨੇ ਇੱਕ ਰੂਸੀ ਅਖ਼ਬਾਰ ਵਿੱਚ ਵਿਦੇਸ਼ੀ ਸਾਹਿਤ ਬਾਰੇ ਰੀਵਿਊ ਲਿਖੇ। 1914 ਵਿੱਚ ਇਹ ਵਾਈ. ਜੀ. ਗੁਰੇਵਿੱਚ ਦੇ ਸਕੂਲ ਵਿੱਚ ਪੜ੍ਹਾਉਣ ਲੱਗਿਆ।[1][2][3][4]

ਸਾਹਿਤਕ ਲਿਖਤਾਂ

ਸੋਧੋ
  • ਇੱਕ ਕਵੀ ਦੇ ਤੌਰ ਉੱਤੇ ਪੁਸ਼ਕਿਨ ਅਤੇ 1825 ਦੀ ਬਗਾਵਤ (ਮਨੋਵਿਗਿਆਨਕ ਖੋਜ ਦੀ ਇੱਕ ਕੋਸ਼ਿਸ਼) / Пушкин-поэт и бунт 1825 года (Опыт психологического исследования), 1907.
  • ਗੋਗੋਲ ਦਾ ਓਵਰਕੋਟ ਕਿਵੇਂ ਬਣਿਆ / Как сделана "Шинель" Гоголя, 1919.
  • ਰੂਸੀ ਪ੍ਰਗੀਤਕ ਕਾਵਿ ਦਾ ਤਰਾਨਾ / Мелодика русского лирического стиха, 1922.
  • ਜਵਾਨ ਤਾਲਸਤਾਏ/Молодой Толстой, 1922.
  • ਆਨਾ ਅਖਮਾਤੋਵਾ: ਵਿਸ਼ਲੇਸ਼ਣ ਦੀ ਇੱਕ ਕੋਸ਼ਿਸ਼ / Анна Ахмато ва Опыт анализа, 1923.
  • ਲਰਮੋਂਤੋਵ. ਇਤਿਹਾਸਕ-ਸਾਹਿਤਕ ਮੁਲਾਂਕਣ ਵਿੱਚ ਇੱਕ ਅਧਿਐਨ / Лермонтов. Опыт историко-литературной оценки, 1924.
  • ਲੇਸਕੋਵ ਅਤੇ ਸਮਕਾਲੀ ਵਾਰਤਕ / Лесков и современная проза, 1925.
  • ਓ. ਹੈਨਰੀ ਅਤੇ ਨਿੱਕੀ ਕਹਾਣੀ ਦਾ ਸਿਧਾਂਤ / О. Генри и теория новеллы, 1925.
  •  ਸਾਹਿਤ ਅਤੇ ਸਿਨੇਮਾ / Литература и кино, 1926
  • "ਰਸਮੀ ਢੰਗ" ਦਾ ਸਿਧਾਂਤ / Теория "формального метода", 1925 .
  • ਸਾਹਿਤਕ ਰੀਤੀ-ਰਿਵਾਜ / Литературный быт, 1927.
  • ਲਿਉ ਤਾਲਸਤਾਏ: ਪੰਜਾਹਵੇਂ / Лев Толстой: пятидесятые годы, 1928.
  • ਲਿਉ ਤਾਲਸਤਾਏ: ਸੱਠਵੇਂ / Лев Толстой: шестидесятые годы, 1931.
  • ਲਿਉ ਤਾਲਸਤਾਏ: ਸੱਤਰਵੇਂ / Лев Толстой: семидесятые годы, 1940.

ਹਵਾਲੇ

ਸੋਧੋ
  1. Carol Joyce Any, Boris Eikhenbaum: Voices of a Russian Formalist, Stanford University Press, 1994, pp. 11-16, ISBN 0-8047-2229-3
  2. Николай Мельников, Борис Эйхенбаум. Жизнь в слове Лехаим, Октябрь 2006
  3. Электронная Еврейская Энциклопедия, Эйхенбаум Борис
  4. Энциклопедия Кругосвет, Эйхенбаум, Борис Михайлович