ਬ੍ਰਾਹਮਣੀ ਮੈਨਾ
ਬ੍ਰਾਹਮਣੀ ਗਟਾਰ:,brahminy starling (Sturnia pagodarum[2]) ਬਾਹਮਣੀ ਗਟਾਰ ਭਾਰਤੀ ਉਪ-ਮਹਾਂਦੀਪ ਦੇ ਪੱਧਰੇ ਮੈਦਾਨਾਂ ਵਿੱਚ ਬਸਰਨ ਵਾਲਾ ਗਟਾਰ ਖੱਲ੍ਹਣੇ ਦਾ ਪੰਛੀ ਹੈ। ਇਸਦਾ ਵਿਗਿਆਨਕ ਨਾਂਅ Sturnia Pagodarum ਏ। ਇਸਦਾ ਇਹ ਵਿਗਿਆਨਕ ਨਾਂਅ ਇਸ ਵੱਲੋਂ ਪਗੋਡਾ (Pagoda) ਵਿੱਚ ਬਣਾਏ ਜਾਂਦੇ ਆਲ੍ਹਣਿਆਂ ਕਰਕੇ ਪਿਆ। ਪਗੋਡਾ ਦੱਖਣੀ ਭਾਰਤ ਵਿੱਚ ਬਣੇ ਮਹਾਤਮਾ ਬੁੱਧ ਦੇ ਸਤੂਪਾਂ/ਮੰਦਰਾਂ ਨੂੰ ਆਖਦੇ ਹਨ। ਪਹਿਲੋਂ ਇਸ ਨੂੰ ਪੱਕੇ ਤੌਰ 'ਤੇ ਗਟਾਰਾਂ ਦੀ ਨਸਲ ਚੋਂ ਨਹੀਂ ਸਨ ਮੰਨਦੇ, ਕੁਝ ਮਾਹਰ ਇਸਨੂੰ ਵੱਖਰੀ ਨਸਲ ਮੰਨਦੇ ਸਨ ਪਰ 2008 ਵਿੱਚ ਹੋਈ ਇੱਕ ਖੋਜ ਦੁਆਰਾ ਪੱਕੇ ਤੌਰ 'ਤੇ ਪਤਾ ਲੱਗਾ ਕਿ ਇਹ ਗਟਾਰ ਨਸਲ ਦੇ ਪੰਛੀਆਂ ਵਿੱਚ ਇੱਕ ਰਕਮ ਦਾ ਪੰਛੀ ਏ। ਇਹ ਆਮ ਤੌਰ 'ਤੇ ਜੋੜਿਆਂ ਜਾਂ ਵੱਧ ਤੋਂ ਵੱਧ ਨਿੱਕੀਆਂ-ਨਿੱਕੀਆਂ ਡਾਰਾਂ ਵਿੱਚ ਰਹਿੰਦੇ ਹਨ। ਅਫ਼ਗ਼ਾਨਿਸਤਾਨ ਦੀ ਉੱਤਰੀ-ਲਹਿੰਦੀ ਬਾਹੀ, ਪਾਕਿਸਤਾਨ ਦੇ ਦੱਖਣੀ-ਚੜ੍ਹਦੇ ਮੈਦਾਨ, ਭਾਰਤ ਤੇ ਨੇਪਾਲ ਵਿੱਚ ਖ਼ਾਸ ਕਰਕੇ ਹਿਮਾਲਿਆ ਲਾਗਲੇ ਇਲਾਕਿਆਂ ਵਿੱਚ ਮਿਲਦੀ ਹੈ। ਅਸਲ ਵਿੱਚ ਤਾਂ ਇਹ ਪੰਖੇਰੂ ਮੈਦਾਨੀ ਇਲਾਕਿਆਂ ਵਿੱਚ ਰਹਿਣਾ ਪਸੰਦ ਕਰਦਾ ਏ ਪਰ ਇਸਨੂੰ ਲਦਾਖ਼ ਵਰਗੇ ਥਾਂ 'ਤੇ 3000 ਮੀਟਰ ਦੀ ਉੱਚਾਈ ਸੀਤਰ ਵੀ ਵੇਖਿਆ ਗਿਆ ਹੈ। ਇਸਦਾ ਪਰਸੂਤ ਵੇਲਾ ਗਰਮੀਆਂ ਦੀ ਰੁੱਤੇ ਹੁੰਦਾ ਹੈ ਤੇ ਇਹ ਆਪਣੀ ਸਿਆਲ ਦੀ ਰੁੱਤ ਸ੍ਰੀ-ਲੰਕਾ ਦਾ ਪਰਵਾਸ ਕਰਕੇ ਬਿਤਾਉਂਦਾ ਹੈ।
ਬ੍ਰਾਹਮਣੀ ਮੈਨਾ | |
---|---|
ਨਰ | |
ਮਾਦਾ ਦੋਵੇਂ ਰਾਜਸਥਾਨ, ਭਾਰਤ | |
Scientific classification | |
Missing taxonomy template (fix): | ਬ੍ਰਾਹਮਣੀ |
Species: | Template:Taxonomy/ਬ੍ਰਾਹਮਣੀਗ਼ਲਤੀ: ਅਕਲਪਿਤ < ਚਾਲਕ।
|
Binomial name | |
Template:Taxonomy/ਬ੍ਰਾਹਮਣੀਗ਼ਲਤੀ: ਅਕਲਪਿਤ < ਚਾਲਕ। |
ਬ੍ਰਾਹਮਣੀ ਮੈਨਾ | |
---|---|
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | S. pagodarum
|
Binomial name | |
Sturnia pagodarum (Gmelin, 1789)
| |
Synonyms | |
Sturnus pagodarum |
ਜਾਣ ਪਛਾਣ
ਸੋਧੋਇਸਦੀ ਲੰਮਾਈ 20 ਸੈਮੀ ਦੇ ਏੜ-ਗੇੜ ਤੇ ਵਜ਼ਨ 40 ਤੋਂ 54 ਗ੍ਰਾਮ ਹੁੰਦਾ ਏ। ਇਸਦਾ ਸਿਰ 'ਤੇ ਕਾਲ਼ੇ ਢਿੱਲੇ ਵਾਲਾਂ ਵਰਗੇ ਖੰਭ ਹੁੰਦੇ ਹਨ। ਮਾਦਾ ਦੇ ਮੁਕਾਬਲੇ ਨਰ ਦੇ ਸਿਰ 'ਤੇ ਕਾਲ਼ੇ ਖੰਭ ਜ਼ਿਆਦਾ ਹੁੰਦੇ ਹਨ। ਸਰੀਰ ਦਾ ਮਗਰਲਾ ਪਾਸਾ ਸਲੇਟੀ-ਭੂਰਾ ਜਿਹਾ ਤੇ 'ਗਾੜੀਓਂ ਲਾਖੇ ਰੰਗ ਦੀ ਹੁੰਦੀ ਹੈ। ਇਸਦਾ ਪੂੰਝਾ ਸਲੇਟੀ-ਭੂਰਾ ਚਟਾਕਾਂ ਨਾਲ ਭਰਿਆ ਹੁੰਦਾ ਏ। ਲੱਤਾਂ ਤੇ ਚੁੰਝ ਦਾ ਰੰਗ ਖੱਟਾ, ਚੁੰਝ ਦਾ ਮੁੱਢ ਤੇ ਅੱਖੀਂ ਲਾਗਲਾ ਥਾਂ ਫਿੱਕਾ ਨੀਲਾ ਹੁੰਦਾ। ਜਵਾਨ ਹੁੰਦੇ ਪੰਖੇਰੂਆਂ ਦਾ ਰੰਗ ਫਿੱਕਾ ਤੇ ਸਿਰ ਦਾ ਟੋਪ ਭੂਰਾ ਹੁੰਦਾ ਏ।
ਖ਼ੁਰਾਕ
ਸੋਧੋਬਾਹਮਣੀ ਗਟਾਰ ਇੱਕ ਸਰਬਖੋਰ ਪੰਛੀ ਹੈ, ਜਾਣੀਕੇ ਜੋ ਵੱਜੇ ਛਕ ਜਾਂਦੀ ਏ। ਇਹ ਫ਼ਲ, ਕੀਟ-ਪਤੰਗੇ ਤੇ ਇੱਥੋਂ ਤੱਕ ਕਿ ਕੇਸੂ ਵਰਗੇ ਰਸਦਾਰ ਫੁੱਲਾਂ ਦਾ ਰਸ ਵੀ ਚੂਸ ਜਾਂਦੀ ਏ। ਇਹ ਤੋਤਿਆਂ ਤੇ ਹੋਰਨਾਂ ਰਕਮਾਂ ਦੀਆਂ ਗਟਾਰਾਂ ਨਾਲ ਡਾਰਾਂ ਬਣਾ ਕੇ ਵੀ ਚੋਗਾ ਚੁਗਦੀਆਂ ਹਨ।
ਪਰਸੂੂੂਤ
ਸੋਧੋਇਸਦਾ ਪਰਸੂਤ ਵੇਲਾ ਫੱਗਣ ਤੋਂ ਅੱਸੂ (ਫਰਵਰੀ ਤੋਂ ਸਤੰਬਰ) ਤੱਕ ਦਾ ਹੁੰਦਾ ਏ। ਇਹ ਭਾਰਤ, ਨੇਪਾਲ ਤੇ ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਪਰਸੂਤ ਕਰਦੀ ਹੈ। ਇਹ ਆਵਦਾ ਆਲ੍ਹਣਾ ਰੁੱਖਾਂ ਦੇ ਮਘੋਰਿਆਂ, ਇਮਾਰਤਾਂ ਦੀਆਂ ਵਿੱਥਾਂ ਜਾਂ ਇਮਾਰਤਾਂ ਦੇ ਉਤਲੇ ਦਾਅ ਬਣਾਉਂਦੀ ਹੈ। ਲੋਕਾਂ ਵੱਲੋਂ ਰੱਖੇ ਹੋਏ ਪੰਖੀਆਂ ਲਈ ਡੱਬੇ ਵੀ ਆਲ੍ਹਣੇ ਲਈ ਵਰਤ ਲਏ ਜਾਂਦੇ ਹਨ। ਜੋੜਾ ਆਪਣਾ ਆਲ੍ਹਣਾ ਮਿਲ ਵੰਡਕੇ ਪੱਤਿਆਂ, ਸੁੱਕੇ, ਕਾਗਜ਼ਾਂ ਤੇ ਅਜਿਹੇ ਹੋਰ ਸਮਾਨ ਤੋਂ ਬਣਾਉਂਦਾ ਹੈ। ਮਿਲਾਪ ਦੀ ਚਾਹ ਰੱਖਦਾ ਨਰ ਮਾਦਾ ਸਾਵੇਂ ਖਲੋਕੇ ਪਰ ਫੜ-ਫੜਾਉਂਦਾ ਤੇ ਹਿੱਕ ਚੌੜੀ ਕਰਦਾ ਹੈ। ਮਾਦਾ 1 ਵੇਰਾਂ 3 ਤੋਂ 5, ਪਰ ਬਹੁਤਾਤ ਵਿੱਚ 4 ਆਂਡੇ ਦੇਂਦੀ ਹੈ, ਜਿਹਨਾਂ 'ਤੇ ਜੋੜਾ ਰਲ਼ਕੇ 12 ਦਿਨਾਂ ਲਈ ਬਹਿੰਦਾ ਹੈ। ਬੋਟਾਂ ਨੂੰ ਖ਼ੁਰਾਕ ਵਜੋਂ ਬਿਨਾਂ ਰੀੜ੍ਹ ਵਾਲੇ ਕੀਟ ਵੀ ਜੋੜਾ ਰਲ਼ਕੇ ਹੀ ਖਵਾਉਂਦਾ ਹੈ। ਬੋਟ ਤਿੰਨ ਹਫ਼ਤਿਆਂ ਦੇ ਉਮਰੇ ਉੱਡਣ ਨੂੰ ਤਿਆਰ ਹੋਏ ਅੰਬਰਾਂ ਨੂੰ ਉਡਾਰੀ ਲਾ ਜਾਂਦੇ ਹਨ। [3][4]
ਹਵਾਲੇ
ਸੋਧੋ- ↑ BirdLife International (2012). "Sturnus pagodarum". IUCN Red List of Threatened Species. Version 2012.2. International Union for Conservation of Nature. Retrieved 3 June 2013.
{{cite web}}
: Invalid|ref=harv
(help) - ↑ Zuccon, D., Pasquet, E. & Ericson, P. G. P. (2008). "Phylogenetic relationships among Palearctic–Oriental starlings and mynas (genera Sturnus and Acridotheres: Sturnidae)" (PDF). Zoologica Scripta. 37: 469–481. doi:10.1111/j.1463-6409.2008.00339.x.
{{cite journal}}
: CS1 maint: multiple names: authors list (link) - ↑ "Brahminy Starling ਅੰਗਰੇਜ਼ੀ ਵਿਕੀਪੀਡੀਆ".
- ↑ "sturnus-pagodarum arkive.com". Archived from the original on 2017-11-22.
{{cite web}}
: Unknown parameter|dead-url=
ignored (|url-status=
suggested) (help)