ਬੰਡਾਲਾ, ਅੰਮ੍ਰਿਤਸਰ

ਬੰਡਾਲਾ ਭਾਰਤੀ ਪੰਜਾਬ ਦੇ ਅੰਮਿਤਸਰ ਜ਼ਿਲ੍ਹੇ ਦੇ ਅੰਮ੍ਰਿਤਸਰ 1 ਤਹਿਸੀਲ ਦਾ ਇੱਕ ਪਿੰਡ ਹੈ।[1]

ਬੰਡਾਲਾ, ਅੰਮ੍ਰਿਤਸਰ
ਪਿੰਡ
ਦੇਸ਼ ਭਾਰਤ
ਸੂਬਾਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਤਹਿਸੀਲਜੰਡਿਆਲਾ ਗੁਰੂ
ਸਰਕਾਰ
 • ਕਿਸਮਪੰਚਾਇਤ
ਆਬਾਦੀ
 (2011)
 • ਕੁੱਲ10,683
ਵਸਨੀਕੀ ਨਾਂਬੰਡਾਲਵੀ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਵਾਹਨ ਰਜਿਸਟ੍ਰੇਸ਼ਨPB02
ਨੇੜੇ ਦਾ ਸ਼ਹਿਰਜੰਡਿਆਲਾ ਗੁਰੂ

ਕਰਨੈਲ ਦੇ ਮਹਿਲ

ਸੋਧੋ

ਪਿੰਡ ਵਿੱਚ ਵੜਦਿਆਂ ਹੀ ਕਰਨੈਲ ਦੇ ਢੱਠੇ ਮਹੱਲ ਨਜ਼ਰੀਂ ਪੈਣਗੇ। ਮਹਿਲਾਂ ਦਾ ਇੱਕ ਦਰਵਾਜਾ ਤੇ ਕੁਝ ਬਚੀਆਂ ਦੀਵਾਰਾਂ ਆਪਣੇ ਸਮੇਂ ਰਹੀ ਆਪਣੀ ਸ਼ਾਨ ਦੀ ਕਹਾਣੀ ਕਹਿ ਰਹੀਆਂ ਹਨ। ਮਹਿਲ ਦੇ ਖੰਡਰਾਂ ਦੀ ਸ਼ਾਨ ਵੇਖਕੇ ਭੁਲੇਖਾ ਪੈਂਦਾ ਹੈ ਕਿ ਇਹ ਪੁਰਾਣੇ ਸਮੇਂ ਦੇ ਕਿਸੇ ਰਾਜੇ-ਮਹਾਰਾਜੇ ਦੇ ਹੋਣਗੇ। ਕਰਨੈਲ ਸਹਿਬ ਦੇ ਨਾਮ ਨਾਲ਼ ਮਸ਼ਹੂਰ ਕਰਨਲ ਜਵਾਲਾ ਸਿੰਘ ਨੇ ਇਹਨਾਂ ਮਹਿਲਾਂ ਨੂੰ ਬਣਾਇਆ ਸੀ। ਜਵਾਲਾ ਸਿੰਘ ਘਰੋਂ ਹਲ਼ ਵਾਹੁਣ ਗਿਆ ਤੇ ਕਿਸੇ ਗੱਲੋਂ ਵਿਯੋਗ ਵਿੱਚ ਆ ਕੇ ਸਿੱਧਾ ਅੰਮ੍ਰਿਤਸਰ ਪਹੁੰਚ ਗਿਆ। ਜਿੱਥੇ ਪਹਿਲੇ ਵਿਸ਼ਵ ਯੁੱਧ ਕਾਰਨ ਭਰਤੀ ਖੁੱਲ੍ਹੀ ਸੀ। ਜਵਾਲਾ ਸਿੰਘ ਅਸਾਧਾਰਣ ਸ਼ਖਸ਼ੀਅਤ ਦਾ ਮਾਲਿਕ ਸੀ। ਜੋ ਆਪਣੀ ਯੋਗਤਾ ਕਾਰਨ ਅਫ਼ਸਰ ਭਰਤੀ ਹੋ ਗਿਆ। ਇੱਕ ਦਿਨ ਅੰਗਰੇਜ਼ ਅਫ਼ਸਰ ਦੇ ਬੰਗਲੇ ਨੂੰ ਅੱਗ ਲੱਗ ਗਈ। ਬੰਗਲੇ ਵਿੱਚ ਅੰਗਰੇਜ਼ ਦੀ ਪਤਨੀ ਤੇ ਦੋ ਬੱਚੇ ਵੀ ਸਨ। ਅੰਗਰੇਜ਼ ਦੁਹਾਈ ਪਾਵੇ ਪਰ ਡਰਦਾ ਕੋਈ ਲਾਗੇ ਨਾ ਜਾਵੇ। ਚਤੁਰ ਦਿਮਾਗ ਜਾਵਾਲਾ ਸਿੰਘ ਚਾਰ-ਪੰਜ ਕੰਬਲ਼ ਭਿਉਂ ਕੇ ਅੱਗ ਵਿੱਚ ਛਾਲ ਮਾਰੀ ਅਤੇ ਪਹਿਲੇ ਫੇਰੇ ਦੋਵੇਂ ਬੱਚਿਆਂ ਨੂੰ ਬਾਹਰ ਕੱਢ ਲਿਆਇਆ ਤੇ ਦੂਜੇ ਫੇਰੇ ਉਸਦੀ ਪਤਨੀ ਨੂੰ। ਅਫਸਰ ਨੇ ਖੁਸ਼ ਹੋ ਕੇ ਜਵਾਲਾ ਸਿੰਘ ਦੀ ਤਰੱਕੀ ਦੀ ਸਿਫਾਰਿਸ਼ ਕੀਤੀ ਤੇ ਜਵਾਲਾ ਸਿੰਘ ਕਰਨਲ ਬਣ ਗਿਆ। ਜਵਾਲਾ ਸਿੰਘ ਨੇ ਪਿੰਡ ਆ ਕੇ ਇਹ ਮਹਿਲ ਬਣਵਾਏ।ਉਸਨੂੰ ਇੱਕ ਸਾਧੂ ਦਾ ਸਰਾਪ ਹੋਣ ਕਾਰਨ ਪਿੰਡ ਛੱਡਣਾ ਪਿਆ।ਅਜਕਲ ਉਸਦਾ ਪਰਿਵਾਰ ਕਪੂਰਥਲੇ ਰਹਿ ਰਿਹਾ ਹੈ।

ਜੋਗੀ ਆਸਣ

ਸੋਧੋ

ਪਿੰਡ ਵਿੱਚ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਨਾਥਾਂ ਦਾ ਡੇਰਾ ਹੈ ਇਸ ਜਗ੍ਹਾ ਨੂੰ ਜੋਗੀ ਆਸਣ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਇਸ ਆਸਣ ਵਿੱਚ ਲੰਮੀ ਗੁਫਾ ਹੈ ਜਿਸ ਦੇ ਅੰਤ ਵਿੱਚ ਅਸੀਂ ਪੀਰਾਂ ਦੀ ਜਗ੍ਹਾ ਹੈ। ਵਿਸ਼ਵਾਸ ਹੈ ਕਿ ਗੁਰੁ ਗੋਰਖ ਨਾਥ ਗੁਫਾ ਵਿਂਚ ਪ੍ਰਗਟ ਹੁੰਦੇ ਹਨ। ਇਹ ਗੁਫਾ ਸੈਂਕੜੇ ਸਾਲ ਪੁਰਾਣੀ ਹੈ ਅਤੇ ਪਹਿਲਾਂ ਕੱਚੀ ਸੀ। ਸੈਂਕੜੇ ਸਾਲ ਪਹਿਲਾਂ ਬਾਬਾ ਮਰਤਕ ਨਾਥ ਏਥੇ ਤਪੱਸਿਆ ਕਰਦੇ ਸਨ। ਇਹ ਗੁਫਾ ਜੋਗੀਆਂ ਲਈ ਪਵਿੱਤਰ ਠੰਡੀ ਗੁਫਾ ਹੈ। ਗੁਫਾ ਦੇ ਬਾਹਰਵਾਰ ਵੱਡਾ ਟੱਲ ਲਟਕ ਰਿਹਾ ਹੁੰਦਾ ਹੈ। ਆਸਣ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆ ਮੂਰਤੀਆਂ ਰੱਖੀਆਂ ਹਨ।

ਮੰਦਰ ਦੀ ਇੱਕ ਨੁੱਕਰੇ ਵੱਖ-ਵੱਖ ਨਾਥਾਂ ਦੀਆਂ ਸਮਾਧੀਆਂ ਹਨ। ਮੰਦਰ ਦੀ ਇੱਕ ਨੁਕਰੇ ਖੁਦਾਈ ਦੇ ਦੌਰਾਨ ਹੇਠੋਂ ਨਾਨਕਸ਼ਾਹੀ ਇੱਟਾਂ ਦਾ ਇੱਕ ਖੂਹ ਅਤੇ ਇੱਕ ਦੀਵਾਰ ਮਿਲ਼ੇ। ਮਨੁੱਖਾਂ ਅਤੇ ਪਸ਼ੂਆਂ ਦੇ ਪਿੰਜਰ ਵੀ ਮਿਲੇ ਹਨ। ਇੱਕ ਪਾਸੇ ਮ੍ਰਿਤਕ ਨੂੰ ਦਫਨਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਮੰਦਰ ਦੀਆਂ ਗਾਂਵਾਂ ਨੂੰ ਦਫਨਾਇਆ ਜਾਂਦਾ ਹੈ, ਨਾਥ ਮ੍ਰਿਤਕ ਨੂੰ ਅਗਨੀਦਾਹ ਨਹੀਂ ਕਰਦੇ। ਕਹਿੰਦੇ ਹਨ ਕਿ ਬਲਖ਼-ਬੂਖ਼ਾਰੇ ਦਾ ਬਾਦਸ਼ਾਹ ਨਾਥਾਂ ਦਾ ਸ਼ਰਧਾਲੂ ਸੀ। ਜੋ ਅਕਸਰ ਨਾਥਾਂ ਦੇ ਦਰਸ਼ਨ ਲਈ ਆਇਆ ਕਰਦਾ ਸੀ। ਮੰਦਰ ਤੇ ਗੁਫਾ ਸੈਂਕੜੇ ਸਾਲ ਪੁਰਾਣੇ ਹਨ।[2]

ਹਵਾਲੇ

ਸੋਧੋ
  1. "Bundala Village Population - Amritsar -I - Amritsar, Punjab". www.census2011.co.in. Retrieved 2019-01-24.
  2. "ਬੰਡਾਲੇ ਦਾ ਜੋਗੀ ਆਸਣ ਅਤੇ ਕਰਨੈਲ ਦੇ ਮਹਿਲ". punjabilekhak.net. Retrieved 2019-02-01.[permanent dead link]