ਭਗਵਾਨ ਸਿੰਘ ਗਿਆਨੀ
ਡਾ. ਭਗਵਾਨ ਸਿੰਘ ਗਿਆਨੀ ‘ਪ੍ਰੀਤਮ’ (27 ਜੁਲਾਈ 1884- 8 ਸਤੰਬਰ1962)[6][7] ਪੰਜਾਬੀ ਗ਼ਦਰੀ ਆਗੂ ਅਤੇ ਕਵੀ ਸਨ। ਉਹ 1914 ਤੋਂ 1920 ਤਕ ਗ਼ਦਰ ਪਾਰਟੀ ਦੇ ਪ੍ਰਧਾਨ ਰਹੇ ਸਨ।
ਭਗਵਾਨ ਸਿੰਘ ਗਿਆਨੀ | |
---|---|
ਜਨਮ | [1] ਸਰਹਾਲੀ ਨੇੜੇ ਪਿੰਡ ਵੜਿੰਗ ਅੰਮ੍ਰਿਤਸਰ ਜ਼ਿਲ੍ਹਾd | 27 ਜੁਲਾਈ 1884
ਮੌਤ | 8 ਸਤੰਬਰ 1962[1] ਚੰਡੀਗੜ੍ਹ | (ਉਮਰ 78)
ਕਿੱਤਾ | ਕਵੀ, ਅਜ਼ਾਦੀ ਯੋਧਾ ਅਤੇ ਨਿਬੰਧ ਲੇਖਕ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤ |
ਸਿੱਖਿਆ | ਗ੍ਰੈਜੂਏਟ (ਗਿਆਨੀ), ਪੋਸਟ ਗ੍ਰੈਜੂਏਟ[1] |
ਅਲਮਾ ਮਾਤਰ | ਉਪਦੇਸ਼ਕ ਕਾਲਜ ਗੁੱਜਰਾਂਵਾਲ਼ਾ ਲਹਿੰਦਾ ਪੰਜਾਬ (ਪਾਕਿਸਤਾਨ)[2] |
ਕਾਲ | 1903 |
ਸਾਹਿਤਕ ਲਹਿਰ | ਗਦਰ |
ਪ੍ਰਮੁੱਖ ਕੰਮ | ਕਿਤਾਬਚਾ "ਜੰਗ ਤੇ ਅਜ਼ਾਦੀ",ਆਰਟ ਆਫ ਲਿਵਿੰਗ, ਸਾਇੰਸ ਆਫ ਪਰਪੈਚੂਅਲ ਯੂਥ, ਦੀ ਆਈਡਲ ਆਫ ਪਰਫੈਕਸ਼ਨ[1][3] |
ਪ੍ਰਮੁੱਖ ਅਵਾਰਡ | ਮਾਸਟਰ ਤਾਰਾ ਸਿੰਘ ਦਾ ਘਰ ਵਾਪਸੀ ਸੱਦਾ ਪੱਤਰ ਅਤੇ ਮੁੱਖ ਮੰਤਰੀ ਪੰਜਾਬ ਪ੍ਰਤਾਪ ਸਿੰਘ ਕੈਰੋਂ ਦਾ ਵਤਨ ਪਰਤਣ ਦਾ ਬੁਲਾਵਾ |
ਜੀਵਨ ਸਾਥੀ | ਹਰਬੰਸ ਕੌਰ[4] |
ਬੱਚੇ | ਹਰਭਜਨ ਸਿੰਘ ਸਪੁੱਤਰ, ਸਤਵੰਤ ਕੌਰ ਤੇ ਜੁਗਿਦਰ ਕੌਰ ਧੀਆਂ[4] |
ਰਿਸ਼ਤੇਦਾਰ | ਦੋਹਤਰਾ ਸ.ਪ.ਸਿੰਘ ਪਿਤਾ ਸਰਮੁਖ ਸਿੰਘ [5] |
ਵੈੱਬਸਾਈਟ | |
https://web.archive.org/web/20140416191447/http://www.sikhpioneers.org/P1BhaiBhagwanSinghGyanee.html |
ਜੀਵਨ
ਸੋਧੋਭਾਈ ਭਗਵਾਨ ਸਿੰਘ ਦਾ ਜਨਮ ਜ਼ਿਲ੍ਹਾ ਤਰਨ ਤਾਰਨ (ਉਦੋਂ ਅੰਮ੍ਰਿਤਸਰ) ਵਿੱਚ ਤਰਨ ਤਾਰਨ ਤੋਂ ਲਗਭਗ 15 km ਪੂਰਬ ਵੱਲ ਸਰਹਾਲੀ ਨੇੜੇ ਪਿੰਡ ਵੜਿੰਗ 31°19′00″N 74°59′39″E / 31.3166221°N 74.9940705°E ‘ਚ ਮਾਤਾ ਹਰ ਕੌਰ ਅਤੇ ਪਿਤਾ ਸਰਮੁਖ ਸਿੰਘ ਦੇ ਘਰ 27 ਜੁਲਾਈ 1882 ਨੂੰ ਹੋਇਆ। ਉਹਦੀ ਮੁਢਲੀ ਪੜ੍ਹਾਈ ਮੁੱਖ ਤੌਰ 'ਤੇ ਉਹਦੇ ਦਾਦੇ ਬਾਬਾ ਰਤਨ ਸਿੰਘ ਦੀ ਦੇਖ-ਰੇਖ ਹੇਠ ਹੋਈ ਅਤੇ ਸਥਾਨਕ ਇਤਹਾਸ ਅਤੇ ਪੰਜਾਬੀ ਸਾਹਿਤ ਦਾ ਚੰਗਾ ਸੁਹਣਾ ਗਿਆਨ ਉਹਨਾਂ ਕੋਲੋਂ ਮਿਲਿਆ।[3] 1902 ਵਿੱਚ 20 ਸਾਲ ਦੀ ਉਮਰ ਵਿੱਚ ਉਹ ਉਪਦੇਸ਼ਕ ਕਾਲਜ ਗੁੱਜਰਾਂਵਾਲ਼ਾ ਵਿੱਚ ਸੰਗੀਤ ਦੇ ਡਿਪਲੋਮੇ ਲਈ ਦਾਖਲ ਹੋਇਆ। ਪਰ ਛੇਤੀ ਹੀ ਉਸ ਨੇ ਪੰਜਾਬੀ ਦੇ ਗ੍ਰੈਜੂਏਸ਼ਨ ਦੇ ਤਿੰਨੇ ਕੋਰਸ ਵਿਦਵਾਨੀ, ਬੁਧੀਮਾਨੀ ਤੇ ਗਿਆਨੀ ਉਸੇ ਸਾਲ 1904 ਤੱਕ ਪੂਰੇ ਕਰਕੇ, ਐਮ ਏ ਦੀ ਪੜ੍ਹਾਈ ਕਰਨ ਲੱਗ ਗਿਆ।ਪੜ੍ਹਾਈ ਦੌਰਾਨ ਹੀ ਅਧਿਆਪਕ ਵੱਜੋਂ ਪੜ੍ਹਾਉਣ ਲੱਗ ਪਿਆ। ਨਾਲ ਹੀ ਐਮ ਏ ਦੀ ਪੜ੍ਹਾਈ ਜਾਰੀ ਰੱਖੀ।1907 ਵਿੱਚ ਉਸੇ ਕਾਲਜ ਵਿੱਚ ਉਸ ਨੂੰ ਸਿਖਿਜ਼ਮ ਦੇ ਲੈਕਚਰਾਰ ਦੀ ਉਪਾਧੀ ਮਿਲੀ।ਇਸ ਦੌਰਾਨ ਕੀਤੇ ਦੌਰਿਆਂ ਵਿੱਚ ਉਸ ਦਾ ਮੇਲ ਪ੍ਰਸਿੱਧ ਕ੍ਰਾਂਤੀਕਾਰੀ ਸਰਦਾਰ ਅਜੀਤ ਸਿੰਘ ਨਾਲ ਹੋਇਆ ਜਿਸ ਤੋਂ ਉਸ ਨੇ ਇਨਕਲਾਬੀ ਹੋਣ ਦੇ ਸਬਕ ਲਏ।
1908 ਤੋਂ 1909 ਦੌਰਾਨ ਸਰਕਾਰੀ ਹਾਈ ਸਕੂਲ ਡਸਕਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੜਾਂਉਦੇ ਹੋਏ ਸੰਤ ਹਰਬਿਲਾਸ ਕੋਲੋਂ ਹਿੰਦੂ ਫ਼ਿਲਾਸਫ਼ੀ, ਉਪਨਿਸ਼ਦਾਂ ਤੇ ਭਗਵਤ ਗੀਤਾ ਆਦਿ ਗ੍ਰੰਥਾਂ ਦਾ 6 ਮਹੀਨੇ ਗਹਿਨ ਅਧਿਐਨ ਕੀਤਾ।[3] 1908 ਦੇ ਅੱਧ ਤੱਕ ਪੰਜਾਬ ਦੀ ਇਨਕਲਾਬੀ ਲਹਿਰ ਦਬਾਏ ਜਾਣ ਕਾਰਨ, ਲਾਲਾ ਲਾਜਪਤ ਰਾਏ ਨੂੰ ਮਾਂਡਲੇ ਜੇਲ੍ਹ ਭੇਜ ਦਿੱਤਾ ਗਿਆ ਤੇ ਅਜੀਤ ਸਿੰਘ ਵੀ ਦੇਸ਼ ਛੱਡ ਕੇ ਫ਼ਾਰਸ ਦੀ ਖਾੜੀ ਵੱਲ ਚਲੇ ਗਏ।ਰਾਜਨੀਤਕ ਹਲਕਿਆ ਵਿੱਚ ਸਰਗਰਮ ਰਹਿਣ ਕਾਰਨ ਅਗੱਸਤ 1909 ਵਿੱਚ ਉਸ ਨੂੰ ਵੀ ਦੇਸ਼ ਛੱਡ ਕੇ ਬਰਮਾ, ਸਿਆਮ,ਮਲਾਏਸ਼ੀਆ, ਜਾਵਾ, ਸੁਮਾਟਰਾ ਆਦਿ ਦੇਸ਼ਾਂ ਵੱਲ ਜਾਣਾ ਪਿਆ ਜਿੱਥੇ ਉਸ ਨੇ ਕੌਮ ਪ੍ਰਸਤੀ ਦਾ ਪ੍ਰਚਾਰ ਕੀਤਾ।
ਮਾਰਚ 1910 ਵਿੱਚ ਉਹ ਹਾਂਗਕਾਂਗ ਪੁੱਜਾ, ਜਿੱਥੇ 3 ਸਾਲ ਉਸ ਨੇ ਸੈਂਟਰਲ ਸਿੱਖ ਕਮੇਟੀ ਦੀ ਬੇਨਤੀ ਤੇ ਗਰੰਥੀ ਦੇ ਅਹੁਦੇ ਤੇ ਸੇਵਾ ਨਿਭਾਈ।ਇਸ ਦੌਰਾਨ ਕਈ ਫ਼ੌਜੀ ਤੇ ਗ਼ੈਰ ਫ਼ੌਜੀ ਉਸ ਦੇ ਸੰਪਰਕ ਵਿੱਚ ਆਏ ਤੇ ਉਹ ਸਭ ਨੂੰ ਕੌਮ ਪ੍ਰਸਤੀ ਦੇ ਪਾਠ ਪੜ੍ਹਾਂਉਦਾ ਰਿਹਾ।1911 ਤੇ 1912 ਵਿੱਚ ਦੋ ਵਾਰ ਉਸ ਤੇ ਦੇਸ਼ ਧ੍ਰੋਹ ਦੇ ਪ੍ਰਚਾਰ ਦੇ ਦੋਸ਼ ਲਗਾ ਕੇ ਗ੍ਰਿਫਤਾਰ ਵੀ ਕੀਤਾ ਗਿਆ ਪ੍ਰੰਤੂ ਦੋਵੇਂ ਵਾਰ ਬਿਨਾ ਸ਼ਰਤ ਰਿਹਾ ਕਰ ਦਿੱਤਾ ਗਿਆ।ਸਾਰੇ ਹਿੰਦੁਸਤਾਨੀਆਂ ਵਿੱਚ ਏਕਤਾ ਲਿਆਉਣ ਦੇ ਮਕਸਦ ਨੂੰ ਪੂਰਾ ਕਰਕੇ ਅਪ੍ਰੈਲ 1913 ਨੂੰ ਉਹ ਗਰੰਥੀ ਤੋਂ ਅਸਤੀਫ਼ਾ ਦੇ ਕੇ ਕੈਨੇਡਾ ਰਵਾਨਾ ਹੋ ਗਿਆ।
ਬਰਿਟਿਸ਼ ਕੋਲੰਬੀਆ ਵਿੱਚ ਮਈ 1913 ਦੌਰਾਨ ਸਮੂਹ ਹਿੰਦੁਸਤਾਨੀਆਂ ਨੂੰ ਸੰਗਠਿਤ ਕਰਨ ਦੌਰਾਨ ਉਸ ਦਾ ਵਾਹ ਜਾਹਨ ਹਾਪਕਿਨਸਨ ਨਾਂ ਦੇ ਅੰਗਰੇਜ਼ ਨਾਲ ਪਿਆ ਜਿਸ ਨੂੰ ਭਾਰਤ ਦੀ ਅੰਗਰੇਜ਼ ਹਕੂਮਤ ਦੁਆਰਾ ਉੱਥੇ ਰਹਿੰਦੇ ਤਕਰੀਬਨ 4000 ਪ੍ਰਵਾਸੀ ਹਿੰਦੁਸਤਾਨੀਆਂ ਨੂੰ ਵੱਖ ਵੱਖ ਫ਼ਿਰਕਿਆਂ ਵਿੱਚ ਵੰਡਣ ਲਈ ਭੇਜਿਆ ਗਿਆ ਸੀ।ਹਾਪਕਿਨਸਨ ਦੇ ਭਰਪੂਰ ਯਤਨਾਂ ਕਾਰਨ ਯੂਨਾਈਟਡ ਲੀਗ ਤੇ ਗੁਰੂ ਨਾਨਕ ਮਾਈਨਿੰਗ ਵਰਗੀਆਂ ਸੰਸਥਾਵਾਂ ਬੰਦ ਹੋ ਗਈਆਂ।ਇਨ੍ਹਾਂ ਦਾ ਸੰਗਠਨ ਸੰਤ ਤੇਜਾ ਸਿੰਘ ਐਮ ਏ ਨੇ ਖੜਾ ਕੀਤਾ ਸੀ।ਭਗਵਾਨ ਸਿੰਘ ਉਨ੍ਹਾਂ ਨੂੰ ਦੁਬਾਰਾ ਸੰਗਠਿਤ ਕਰਨ ਵਿੱਚ ਕਾਮਯਾਬ ਹੋ ਗਿਆ ਪਰ ਦੋ ਮਹੀਨੇ ਉੱਥੇ ਰਹਿਣ ਤੋਂ ਬਾਦ ਉਸ ਨੂੰ ਬਿਨਾ ਕਿਸੇ ਕੇਸ ਦੇ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਉਹ 2000 ਡਾਲਰ ਦੀ ਜ਼ਮਾਨਤ ਦੇ ਕੇ ਰਿਹਾ ਹੋਇਆ।ਹਾਪਕਿਨਸਨ ਨੇ ਇਮੀਗਰੇਸ਼ਨ ਕਮਿਸ਼ਨਰ ਮਿਸਟਰ ਰੀਡ ਨਾਲ ਮਿਲ ਕੇ ਉਸ ਦਾ ਪਿੱਛਾ ਨਾਂ ਛੱਡਿਆਂ ਤੇ 18 ਨਵੰਬਰ 2013 ਨੂੰ ਉਸ ਨੂੰ ਰਿਹਾਇਸ਼ ਤੋਂ ਧੂਹ ਕੇ ਬਾਹਰ ਕੱਢਿਆ ਤੇ ਕੈਨੇਡਾ ਤੋਂ ਦੇਸ਼ ਨਿਕਾਲਾ ਦੇ ਦਿੱਤਾ।[3]
ਕੈਨੇਡਾ ਤੋਂ ਭੱਜ ਕੇ ਉਹ ਜਪਾਨ ਚਲਾ ਗਿਆ ਕਿਉਂਕਿ ਹਿੰਦੁਸਤਾਨ ਆਉਣਾ ਉਸ ਲਈ ਘਾਤਕ ਸਿੱਧ ਹੋ ਸਕਦਾ ਸੀ।[8] ਜਪਾਨ ਵਿੱਚ ਉਹ ਟੋਕੀਓ ਯੂਨੀਵਰਸਿਟੀ ਵਿੱਚ ਤੈਨਾਤ ਭਾਸ਼ਾਵਾਂ ਦੇ ਪ੍ਰੋਫੈਸਰ ਬਰਕਤਉੱਲਾ ਨਾਲ ਰਿਹਾ।ਮਾਰਚ 1914 ਵਿੱਚ ਗੋਲੀ ਸਿੱਕਾ, ਬਰੂਦ ਤੇ ਹਥਿਆਰ ਹਾਸਲ ਕਰਨ ਦੇ ਮੰਤਵ ਨਾਲ ਜਪਾਨੀ ਜਹਾਜ਼ ਰਾਹੀਂ ਜਰਮਨ ਜਾਣ ਲਈ ਰਵਾਨਾ ਹੋਇਆ।ਸ਼ੰਘਾਈ ਵਿੱਚ ਕੁੱਝ ਅੰਗਰੇਜ਼ਾਂ ਨੇ ਉਸ ਨੂੰ ਪਹਿਚਾਣ ਲਿਆ ਤੇ ਹਾਂਗਕਾਂਗ ਵਿੱਚ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਕੀਤੇ ਗਏ।ਪਹਿਚਾਣ ਛੁਪਾਉਣ ਲਈ ਉਸ ਨੂੰ ਕੇਸ ਤੇ ਦਾੜ੍ਹੀ ਕਤਲ ਕਰਾਉਣੇ ਪਏ ਤੇ ਜਹਾਜ਼ ਦੇ ਕਪਤਾਨ ਨੇ ਉਸ ਨੂੰ ਜਪਾਨੀ ਸਿੱਧ ਕਰਨ ਵਿੱਚ ਮਦਦ ਕੀਤੀ।ਉਹ ਅਸਟਰੇਲੀਅਨ ਮਾਲਵਾਹਕ ਜਹਾਜ਼ ਰਾਹੀਂ ਵਾਪਸ ਜਪਾਨ ਪ੍ਰੋਫੈਸਰ ਬਰਕਤਉੱਲਾ ਕੋਲ ਆ ਗਿਆ।
23 ਮਈ 1914 ਨੂੰ ਭਗਵਾਨ ਸਿੰਘ ਤੇ ਪ੍ਰੋ ਬਰਕਤਉੱਲਾ ਦੋਵੇਂ ਜਪਾਨ ਛੱਡ ਕੇ ਸਨਫਰਾਂਸਿਸਕੋ ਅਮਰੀਕਾ ਵਿੱਚ ਆ ਗਏ।430 ਹਿੱਲ ਸਟ੍ਰੀਟ ਗ਼ਦਰ ਆਸ਼ਰਮ ਪੁੱਜਣ ਤੇ ਪਤਾ ਲੱਗਾ ਕੇ ਲਾਲਾ ਹਰਦਿਆਲ ਗ੍ਰਿਫ਼ਤਾਰੀ ਤੋਂ ਬਚਣ ਲਈ ਗਦਰੀਆਂ ਨੂੰ ਛੱਡ ਕੇ ਮਰਜ਼ੀ ਨਾਲ ਯੂਰਪ ਦੌੜ ਗਿਆ ਸੀ।ਛੇਤੀ ਹੀ ਭਗਵਾਨ ਸਿੰਘ ਗਿਆਨੀ ਨੂੰ ਸੋਹਣ ਸਿੰਘ ਭਕਨਾਂ ਤੋਂ ਬਾਦ ਗ਼ਦਰ ਪਾਰਟੀ (ਸ਼ਾਂਤ ਮਹਾਂਸਾਗਰ ਤੱਟ ਦੀ ਹਿੰਦੀ ਐਸੋਸੀਏਸ਼ਨ) ਦਾ ਪ੍ਰਧਾਨ[9] ਤੇ ਬਰਕਤਉੱਲਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ।[3] ਪੰਡਿਤ ਰਾਮ ਚੰਦਰ ਨੂੰ " ਹਿੰਦੁਸਤਾਨ ਗ਼ਦਰ " ਦਫ਼ਤਰੀ ਹਫਤਾਵਾਰੀ ਦੀ ਜ਼ਿਮੇਵਾਰੀ ਦੇ ਨਾਲ ਤਿੰਨਾਂ ਭਗਵਾਨ ਸਿੰਘ,ਬਰਕਤਉੱਲਾ, ਤੇ ਰਾਮਚੰਦਰ ਨੂੰ ਗ਼ਦਰ ਪਾਰਟੀ ਦੇ ਕਮਿਸ਼ਨਰ ਥਾਪਿਆ ਗਿਆ।15 ਅਗੱਸਤ 1914 ਨੂੰ ਲਏ ਫ਼ੈਸਲੇ ਅਨੁਸਾਰ ਬਰਕਤਉੱਲਾ ਨੂੰ ਅਫ਼ਗ਼ਾਨਿਸਤਾਨ,ਫ਼ਾਰਸ ਤੇ ਤੁਰਕੀ ਪ੍ਰਚਾਰ ਲਈ ਭੇਜਿਆ ਤੇ ਭਗਵਾਨ ਸਿੰਘ ਨੂੰ ਪੂਰਬ ਤੇ ਏਸ਼ੀਆ ਵੱਲ।ਇਸ ਦੌਰਾਨ ਭਗਵਾਨ ਸਿੰਘ ਰਾਸ ਬਿਹਾਰੀ ਬੋਸ, ਐਮ ਐਨ ਰਾਏ, ਲਾਲਾ ਲਾਜਪਤ ਰਾਏ ਤੇ ਹੋਰ ਇਨਕਲਾਬੀਆਂ ਨੂੰ ਮਿਲਿਆ।
ਇਸ ਤਰਾਂ ਭਗਵਾਨ ਸਿੰਘ ਨੂੰ ਜਪਾਨ, ਉੱਤਰੀ ਤੇ ਦੱਖਣੀ ਚੀਨ, ਕੋਰੀਆ, ਮੰਚੂਰੀਆ,ਫਿਲਿਪਾਈਨ ਆਦਿ ਦੇਸ਼ਾਂ ਦੇ ਰਟਨ ਦੇ ਅਵਸਰ ਪ੍ਰਾਪਤ ਹੋਏ।ਨਾਨਕਿੰਗ,ਚੀਨ ਵਿੱਚ ਇੱਕ ਜਰਮਨ ਗਨਬੋਟ ਵਿੱਚ ਵਾਸ ਕਰਦੇ ਹੋਏ ਉਸ ਨੇ "ਜੰਗ ਤੇ ਅਜ਼ਾਦੀ" ਨਾਮ ਦਾ ਕਿਤਾਬਚਾ ਲਿਖਿਆ, ਜਿਸ ਵਿੱਚ ਕਮਿਸ਼ਨ ਦੁਆਰਾ ਗਦਰੀ ਪਾਰਟੀ ਦੀ ਰਣਨੀਤੀ ਬਾਰੇ ਲੀਤੇ ਫੈਸਲਿਆਂ ਦਾ ਪੰਜਾਬੀ ਵਿੱਚ ਜ਼ਿਕਰ ਸੀ। ਇਹ ਕਿਤਾਬਚਾ 200000 ਦੀ ਗਿਣਤੀ ਵਿੱਚ ਵੰਡਿਆ ਗਿਆ।ਪਹਿਲੀ ਸੰਸਾਰ ਜੰਗ ਵਿੱਚ ਜਰਮਨ ਦੁਆਰਾ ਬੰਦੀ ਬਣਾਏ 35000 ਭਾਰਤੀ ਫੌਜੀਆਂ ਜਿਨ੍ਹਾਂ ਵਿੱਚ ਜ਼ਿਆਦਾ ਸਿੱਖ ਸਨ ਤੱਕ ਵੀ ਇਸ ਕਿਤਾਬਚੇ ਦੀ ਪਹੁੰਚ ਕੀਤੀ ਗਈ।
ਹਿੰਦੁਸਤਾਨ ਗ਼ਦਰ ਵਿੱਚ ਛਪੇ ਜੰਗ ਦੇ ਐਲਾਨਨਾਮੇ[10] ਤੇ "ਜੰਗ ਤੇ ਅਜ਼ਾਦੀ" ਕਿਤਾਬਚਿਆਂ ਆਦਿਕ ਗਤੀਵਿਧੀਆਂ ਕਾਰਨ ਪੂਰੀ ਦੁਨੀਆ ਤੋਂ 10000 ਦੇ ਲਗਭਗ ਦੇਸ਼ ਭਗਤ ਹਿੰਦੁਸਤਾਨ ਜਾ ਕੇ ਅਜ਼ਾਦੀ ਦੀ ਜੰਗ ਲੜਨ ਮਰਨ ਲਈ ਕੁੱਦ ਪਏ।
ਗ਼ਦਰ ਦੇ ਅਸਫਲ ਹੋ ਜਾਣ ਬਾਦ ਇਨ੍ਹਾਂ ਦੇਸ਼ ਭਗਤਾਂ ਤੇ, ਮੁਕੱਦਮੇ ਚੱਲੇ, ਸਜ਼ਾਵਾਂ ਹੋਈਆਂ, ਰੋਲਟ ਵਰਗੇ ਐਕਟ ਬਣੇ ਤੇ ਭਾਰਤ ਵਿੱਚ ਅਜ਼ਾਦੀ ਦੀ ਲਹਿਰ ਚਲ ਪਈ।
ਦੋ ਵਾਰ, ਉਸ ਦੀ ਫਿਲਿਪਾਈਨ ਵਿੱਚ ਗ੍ਰਿਫ਼ਤਾਰੀ ਹੋਈ। ਚੀਨ ਰਹਿੰਦਿਆਂ ਹੀ ਉਸ ਦੇ ਤੇ ਰਾਸ ਬਿਹਾਰੀ ਬੋਸ ਦੇ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋਏ, ਪਰ ਉਹ ਬੱਚ ਨਿਕਲਿਆ।ਚੀਨ ਤੋਂ ਜੂਨ 2016 ਨੂੰ ਚੱਲ ਕੇ ਜੁਲਾਈ ਵਿੱਚ ਸਨ ਫਰਾਂਸਿਸਕੋ ਪੁੱਜਾ, ਪਰ ਤਿੰਨ ਦਿਨਾਂ ਅੰਦਰ ਦੇਸ਼ ਛੱਡਣ ਦੇ ਹੁਕਮ ਕਾਰਨ ਪਨਾਮਾ ਵਿੱਚ ਕੁੱਝ ਸਮਾਂ ਬਿਤਾ ਕੇ ਅਕਤੂਬਰ 1916 ਵਿੱਚ ਬਚਦਾ ਬਚਾਂਦਾ ਨਿਊਯਾਰਕ ਅਮਰੀਕਾ ਪਹੁੰਚ ਗਿਆ।
ਇਸ ਸਮੇਂ ਦੌਰਾਨ ਪੰਡਿਤ ਰਾਮ ਚੰਦਰ ਦੀ ਗ਼ਦਰ ਫੰਡਾਂ ਵਿੱਚ ਘਪਲੇਬਾਜ਼ੀ ਸਾਹਮਣੇ ਆਈ। ਰਾਮ ਚੰਦਰ ਨੂੰਪਾਰਟੀ ਛੱਡਣੀ ਪਈ ਤੇ ਉਸ ਨੇ 5, ਵੁੱਡ ਸਟ੍ਰੀਟ ਸਨਫਰਾਂਸਿਸਕੋ ਵਿੱਚ ਹੈਡਕੁਆਰਟਰ ਬਣਾ ਕੇ ਵੱਖਰਾ "ਹਿੰਦੁਸਤਾਨ ਗਦਰ ਅਖਬਾਰ" ਕੱਢਣਾ ਸ਼ੁਰੂ ਕਰ ਦਿੱਤਾ।
7 ਅਪ੍ਰੈਲ 1917 ਨੂੰ ਅਮਰੀਕਾ ਸੰਸਾਰ ਜੰਗ ਵਿੱਚ ਕੁੱਦ ਪਿਆ, ਇੱਕ ਦਿਨ ਅੰਦਰ ਹੀ ਹਿੰਦੁਸਤਾਨੀ ਗਦਰੀਆਂ ਨੂੰ " ਸਨਫਰਾਂਸਿਸਕੋ ਕੰਸਪੀਰੇਸੀ ਕੇਸ " ਵਿੱਚ ਗ੍ਰਿਫ਼ਤਾਰੀ ਕਰਕੇ ਮੁਕੱਦਮਾ ਚਲਾਇਆ ਗਿਆ।ਭਗਵਾਨ ਸਿੰਘ ਦੀ ਗ੍ਰਿਫ਼ਤਾਰੀ 18 ਅਪ੍ਰੈਲ 1917 ਨੂੰ ਹੋਈ।[11] ਇਸ ਵਿੱਚ ਤਾਰਕ ਨਾਥ, ਭਾਈ ਸੰਤੋਖ ਸਿੰਘ ਤੇ ਭਗਵਾਨ ਸਿੰਘ ਨੂੰ ਸਭ ਤੋਂ ਵੱਧ ਦੋ ਸਾਲ ਦੀ ਸਜ਼ਾ ਹੋਈ। ਜੋ ਛੇ ਮਹੀਨੇ ਜੇਲ੍ਹ ਕੱਟ ਚੁੱਕੇ ਹੋਣ ਕਾਰਨ 18 ਮਹੀਨੇ ਦੀ ਕੀਤੀ ਗਈ।[12] 25000 ਡਾਲਰ ਦੀ ਜ਼ਮਾਨਤ ਦਾ ਇੰਤਜ਼ਾਮ ਨਾਂ ਹੋਣ ਕਾਰਨ ਭਗਵਾਨ ਸਿੰਘ ਨੂੰ ਜੇਲ੍ਹ ਹੋ ਗਈ।ਸਜ਼ਾ ਦੇ ਅੰਤਲੇ ਤਿੰਨ ਮਹੀਨਿਆਂ ਦੌਰਾਨ ਉਸ ਨੂੰ ਜਲਾਵਤਨ ਕਰਨ ਦੀ ਕਾਰਵਾਈਸ਼ੁਰੂ ਕੀਤੀ ਗਈ।ਗਦਰ ਪਾਰਟੀ ਦੁਆਰਾ ਇਸ ਸਦੀ ਚਾਰਾਜੋਈ ਦੌਰਾਨ, ਉਹ ਵਾਸ਼ਿੰਗਟਨ ਜਾ ਕੇ 1920 ਵਿੱਚ ਡੀਪੋਰਟੇਸ਼ਨ ਕੇਸ ਖਤਮ ਕਰਵਾਣ ਵਿੱਚ ਸਫਲ ਹੋ ਗਿਆ।
ਉਸ ਉਪਰੰਤ ਗੱਦਰ ਪਾਰਟੀ ਮੁੜ ਸੰਗਠਿਤ ਹੋਣ ਦੇ ਦੌਰ ਵਿੱਚ ਸੀ। ਉਸ ਨੇ ਖੇਤੀ-ਬਾੜੀ ਤੇ ਵੀ ਹੱਥ ਅਜ਼ਮਾਏ।1 ਜਨਵਰੀ 1928 ਨੂੰ ਉਹ ਗਦਰ ਪਾਰਟੀ ਤੋਂ ਅਸਤੀਫ਼ਾ ਦੇ ਕੇ ਅੱਡ ਹੋ ਗਿੱਧਾ।
1928 ਤੋਂ ਲੈ ਕੇ 20 ਸਾਲ ਤੱਕ ਉਹ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਲਿਖਣ, ਪੜ੍ਹਾਉਣ ਤੇ ਲੈਕਚਰ ਕਰਨ ਦੇ ਕੰਮ ਵਿੱਚ ਰੁੱਝਾਂ ਰਿਹਾ।ਉਸ ਨੇ ਹਾਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਕਲੱਬਾਂ, ਸਭਾਵਾਂ, ਚਰਚਾਂ ਕਈ ਥਾਈਂ ਭਾਸ਼ਣ ਦਿੱਤੇ।ਇਸ ਦੌਰਾਨ ਉਸ ਨੇ ਕਈ: ਦੀ ਆਰਟ ਆਫ ਲਿਵਿੰਗ, ਸਾਂਇਸ ਆਫ ਪਰਪੈਚੂਅਲ ਯੂਥ,ਦੀ ਆਈਡੀਅਲ ਆਫ ਫਰੈੱਡਸ਼ਿਪ, ਹਿਓਮੋਨੋਲੋਜੀ ਨੋਟਸ, ਪਾਥਸ ਟੂ ਪਰਫੈਕਸ਼ਨ, ਵਾਈ ਮੈੱਨ ਫੇਲ, ਗਿਆਨ ਯੋਗਾ, ਕਨਸਨਟਰੇਸ਼ਨ,ਮਿਸਟਰੀਜ਼ ਅਕੈਡਮੀ ਫੰਕਸ਼ਨਜ਼ ਆਫ ਸਬਕੋਨਸ਼ਸ ਮਾਂਈਡ, ਲਵ ਮੈਰਿਜ ਐਂਡ ਡਾਈਵੋਰਸ, ਦੀ ਗਰੇਟੈਸਟ ਐਨਿਮੀ ਆਫ ਮੈਨ, ਕਰੀਏਟਿਵ ਵਿਜ਼ਡਮ, ਪਰਿਸੀਪਲਜ਼ ਐਂਡ ਲਾਅ, ਕਰਮਾ ਐਂਡ ਧਰਮਾ ਆਦਿ ਕਈ ਹੋਰ ਕਿਤਾਬਾਂ ਲਿਖੀਆਂ।[1] 1930 ਵਿੱਚ “ਅਮਰੀਕਨ ਇੰਸਟੀਚਊਟ ਆਫ ਕਲਚਰ ”ਨਾਂ ਦੀ ਸੰਸਥਾ ਕਾਇਮ ਕੀਤੀ।ਅਮਰੀਕਾ ਦੇ ਸਭ ਵੱਡੇ ਸ਼ਹਿਰਾਂ ਵਿੱਚ “ ਸੈਲਫ ਕਲਚਰ ਐਸੋਸੀਏਸ਼ਨਸ ”ਸਭਾਵਾਂ ਇਸ ਸੰਸਥਾ ਨਾਲ ਪ੍ਰਤੀਬੱਧਤ ਬਣਾਈਆਂ ਗਈਆਂ।
1948 ਵਿੱਚ ਆਪਣੇ ਵਤਨੀਆਂ ਦੇ ਸੱਦੇ ਤੇ 18 ਮਹੀਨਿਆਂ ਲਈ, ਨਿੱਜੀ ਕੰਮ ਤਿਆਗ ਕੇ ਇੱਕ ਵਾਰ ਫਿਰ ਉਹ ਸ਼ਾਂਤ ਮਹਾਂਸਾਗਰ ਦੇ ਤੱਟੀ ਇਲਾਕੇ ਵਿੱਚ ਆ ਕੇ ਸਮਾਜ ਸੇਵੀ ਕੰਮਾਂ, ਮੀਟਿੰਗਾਂ ਦਾ ਪ੍ਰਬੰਧ ਕਰਨਾ, ' ਨਵ-ਯੁਗ ' ਨਾਂ ਦਾ ਰਿਸਾਲਾ ਸੰਪਾਦਨ ਤੇ ਸ਼ਾਇਆ ਕਰਨ ਆਦਿ ਵਿੱਚ ਜੁੱਟ ਗਿਆ।1947 ਵਿੱਚ ਦੇਸ਼ ਅਜ਼ਾਦ ਹੋਣ ਬਾਅਦ ਹੀ ਉਸ ਨੇ ਹਿੰਦੁਸਤਾਨ ਦੀ ਹਕੂਮਤ ਨੂੰ ਪਾਸਪੋਰਟ ਵਗੈਰਾ ਬਣਾਉਣ ਲਈ ਅਰਜ਼ੀ ਦੇ ਦਿੱਤੀ ਸੀ।
ਅਜ਼ਾਦ ਹਿਦੁਸਤਾਨ ਵਿੱਚ ਵਤਨ ਵਾਪਸੀ
ਸੋਧੋਉਸ ਨੂੰ ਮਾਸਟਰ ਤਾਰਾ ਸਿੰਘ ਨੇ ਵੀ ਵਤਨ ਪਰਤਣ ਲਈ ਚਿੱਠੀ ਭੇਜੀ। ਅੰਤ ਪ੍ਰਤਾਪ ਸਿੰਘ ਕੈਰੋਂ ਜੋ ਉਸ ਦਾ ਬਦੇਸ਼ ਵਿੱਚ ਪੜ੍ਹਾਈ ਦੌਰਾਨ ਜਮਾਤੀ ਰਹਿ ਚੁੱਕਾ ਸੀ , ਉਸ ਵਕਤ ਦੇ ਮੁੱਖ ਮੰਤਰੀ ਪੰਜਾਬ, ਦੇ ਸੱਦੇ ਤੇ ਇਨ੍ਹਾਂ ਯਤਨਾਂ ਨੂੰ ਬੂਰ ਪਿਆ ਤੇ 1958 ਵਿੱਚ ਵਤਨ ਵਾਪਸ ਪਰਤ ਆਇਆ।ਬੰਬਈ ਵਿੱਚ ਤੇ ਪੰਜਾਬ ਵਿੱਚ ਉਸ ਦਾ ਭਰਪੂਰ ਸਵਾਗਤ ਹੋਇਆ। ਤਰਨ ਤਾਰਨ ਜੋ ਉਸ ਦੀ ਜਨਮ ਭੂਮੀ ਵੀ ਸੀ ,ਵਿਖੇ ਉਸ ਦੇ ਸਵਾਗਤ ਵਿੱਚ ਨਿਕਾਲੇ ਜਲੂਸ ਵਿੱਚ 125000 [13]ਦੀ ਖ਼ਲਕਤ ਨੇ ਹਿੱਸਾ ਲਿਆ ਜਿਸ ਦੀ ਅਗਵਾਈ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਕਰ ਰਿਹਾ ਸੀ ।[14]ਪੰਜਾਬ ਦੇ ਵਿਦਿਅਕ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਇੱਕ ਸੰਸਥਾ ਦਾ ਉਸ ਨੂੰ ਪੈਟਰਨ ਵੀ ਬਣਾਇਆ ਗਿਆ।ਚਾਇਲ ਸ਼ਿਮਲਾ ਹਿਲਜ਼ ਵਿੱਚ ਉਸ ਨੇ ਥੋੜ੍ਹੇ ਸਮੇਂ ਵਿੱਚ ਹੀ ਭਾਰਤ ਦੀ ਸੈਲਫ ਕਲਚਰ ਇੰਸਟੀਚਊਟ ਬਣਾ ਲਈ ਸੀ [15]ਤੇ ਸਪਰੂਨ ਪਿੰਡ ਸ਼ਿਮਲਾ ਹਿਲਜ਼ ਵਿੱਚ ਉਸ ਦਾ ਸਥਾਈ ਹੈੱਡਕੁਆਰਟਰ ਵੀ ਕਾਇਮ ਕਰ ਲਿਆ ਸੀ।[13]ਸੈਲਫ ਕਲਚਰ ਇੰਸਟੀਚਊਟ ਦੇ ਨਾਲ ਨਾਲ ਸੈਲਫ ਕਲਚਰ ਐਸੋਸੀਏਸ਼ਨ ਆਫ਼ ਇੰਡੀਆ ਵੀ ਬਣਾ ਲਈ ਗਈ ਸੀ ਜਿਸ ਦੇ 1970 ਵਿੱਚ ਪਬਲਿਸ਼ ਕੀਤੇ ਸਾਹਿਤ ਦੀ ਵੰਨਗੀ ਹਵਾਲੇ ਵਿੱਚ ਦਿੱਤੀ ਹੈ।[16]
ਪਰ ਜੀਵਨ ਥੋੜ੍ਹਾ ਹੀ ਬਾਕੀ ਸੀ। ਚਾਰ ਸਾਲ ਵਿੱਚ ਹੀ 8 ਸਤੰਬਰ 1962 ਨੂੰ 78ਵਰੇ ਦੀ ਉਮਰ ਵਿੱਚ ਉਸ ਦਾ ਦੇਹਾਂਤ ਹੋ ਗਿਆ।[6] ਉਸ ਦਾ ਸਸਕਾਰ ਉਸ ਦੇ ਜੱਦੀ ਸ਼ਿਮਲਾ ਪਹਾੜੀਆਂ ਦੇ ਪਿੰਡ ਸਪਰੂਨ [17] 30°54′55″N 77°05′23″E / 30.9151497°N 77.0897921°E ਵਿੱਚ ਕੀਤਾ ਗਿਆ।
ਹਵਾਲੇI
ਸੋਧੋ- ↑ 1.0 1.1 1.2 1.3 1.4 "ਭਾਈ ਭਗਵਾਨ ਸਿੰਘ ਗਿਆਨੀ (ਸਟੋਰੀ ਆਫ ਮਾਈ ਗਰੈਂਡਫਾਦਰ)". Archived from the original on 2014-04-16. Retrieved 2020-08-08.
{{cite web}}
: Unknown parameter|dead-url=
ignored (|url-status=
suggested) (help) - ↑ "ਭਗਵਾਨ ਸਿੰਘ ਗਿਆਨੀ ਮੈਟੀਰੀਅਲਜ਼".
- ↑ 3.0 3.1 3.2 3.3 3.4 "Autobiography of Dr. Bhagwan Singh Gyani Pritam (Brief Sketch of Life lived – cont.) – Sikh Pioneers" (in ਅੰਗਰੇਜ਼ੀ (ਅਮਰੀਕੀ)). Archived from the original on 2021-10-27. Retrieved 2020-08-02.
{{cite web}}
: Unknown parameter|dead-url=
ignored (|url-status=
suggested) (help) - ↑ 4.0 4.1 "BhagwanSingh's Family photo". Retrieved 1 October 2023.
- ↑ "about Bhagwan Singh documents". Retrieved 29 September 2023.
- ↑ 6.0 6.1 P.T.I (10 September 1962). "Dr. Bhagwan Singh Dead". The Tribune India. Retrieved 29 September 2023.
- ↑ "Invitation card for celebration of Bhagwan Singh Gyanee's 84th Birth Anniversary". South Asian American Digital Archive (SAADA) (in English). 2012-08-06. Retrieved 2020-08-08.
{{cite web}}
: CS1 maint: unrecognized language (link) - ↑ "Bhagwan Singh photo in 1913 in Yokohama Japan". Retrieved 2 October 2023.
- ↑ "Gadar Party Lehar Jagjit Singh: Sikh Digital Library: Free Download, Borrow, and Streaming". Internet Archive (in ਅੰਗਰੇਜ਼ੀ). Retrieved 2020-08-03.
- ↑ Upadhyay, Nishant (2014-01-02). "Ghadar Movement: A Living Legacy". Sikh Formations. 10 (1): 1–3. doi:10.1080/17448727.2014.895546. ISSN 1744-8727.
- ↑ Plowman, Matthew Erin (2013-01-01). "The British intelligence station in San Francisco during the First World War". Journal of Intelligence History. 12 (1): 1–20. doi:10.1080/16161262.2013.755016. ISSN 1616-1262.
- ↑ "India's Freedom in American Courts". www.saada.org. Retrieved 2020-08-06.
- ↑ 13.0 13.1 Gyanee, Bhagwan Singh (2012-07-23). "Photocopy of letter to "The Students of Self-Culture in the the United States of America"". South Asian American Digital Archive (SAADA) (in English). Retrieved 2020-08-08.
{{cite web}}
: CS1 maint: unrecognized language (link) - ↑ "Parade in honour of Bhagwan Singh Gyani at Taran Taran in 1958". SAADA.org. Retrieved 1 October 2023.
{{cite web}}
: CS1 maint: url-status (link) - ↑ Gyani, Bhagwan Singh (1958). Self Culture Institute Punjab. Chail , Simla Hills , Punjab: Public Relations Punjab Govt. – via www.saada.org/item/20150729-4421.
- ↑ "Self Culture Association of India (under patronship of Partap Singh Kairon) December 1970 pamphlet of an article on Art of Living". SAADA.org. Retrieved 1 October 2023.
{{cite web}}
: CS1 maint: url-status (link) - ↑ Singh, SP. "My remniscences of My Grandfather". Retrieved 1 August 2023.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |