ਭਲਸਵਾ ਝੀਲ
ਭਲਸਵਾ ਝੀਲ, ਜਾਂ ਭਲਸਵਾ ਹਾਰਸਸ਼ੂ ਲੇਕ, ਉੱਤਰ-ਪੱਛਮੀ ਦਿੱਲੀ, ਭਾਰਤ ਵਿੱਚ ਇੱਕ ਝੀਲ ਹੈ। ਇਹ ਪਹਿਲਾਂ ਪਹਿਲਾਂ ਇੱਕ ਘੋੜੇ ਦੀ ਨਾਅਲ ਵਰਗੀ ਹੁੰਦੀ ਸੀ। ਐਪਰ, ਸਾਲਾਂ ਦੌਰਾਨ ਇਸਦਾ ਅੱਧਾ ਹਿੱਸਾ ਲੈਂਡਫਿਲ ਖੇਤਰ ਵਜੋਂ ਭਰਿਆ ਜਾਂਦਾ ਰਿਹਾ। ਹੁਣ ਇੱਕ ਘੱਟ ਆਮਦਨੀ ਵਾਲੀ ਰਿਹਾਇਸ਼ੀ ਕਲੋਨੀ, ਭਲਸਵਾ ਜਹਾਂਗੀਰ ਪੁਰੀ, ਮੁਕੰਦਪੁਰ ਦੇ ਨੇੜਲੇ ਕਸਬੇ ਦਾ ਇੱਕ ਵਿਸਥਾਰ, ਇਸ ਉੱਤੇ ਬਣਾਇਆ ਗਿਆ ਹੈ, ਜਿਸ ਨੇ ਇੱਕ ਸਮੇਂ ਦੇ ਸ਼ਾਨਦਾਰ ਵੈਟਲੈਂਡ ਈਕੋਸਿਸਟਮ ਅਤੇ ਇਸ ਖੇਤਰ ਦੇ ਜੰਗਲੀ ਜੀਵਾਂ ਦੇ ਨਿਵਾਸ ਸਥਾਨ ਨੂੰ ਤਬਾਹ ਕਰ ਦਿੱਤਾ ਹੈ, ਜੋ ਕਿ ਇੱਕ ਸਮੇਂ ਬਹੁਤ ਸਾਰੇ ਸਥਾਨਕ ਅਤੇ ਪਰਵਾਸੀ ਜੰਗਲੀ ਜੀਵਾਂ ਦੀ ਮੇਜ਼ਬਾਨੀ ਕਰਦਾ ਸੀ। ਖ਼ਾਸ ਤੌਰ 'ਤੇ ਜਲਪੰਛੀਆਂ ਦਾ ਵਸੇਰਾ ਸੀ, ਜਿਸ ਵਿੱਚ ਮੁਰਗਾਬੀਆਂ, ਬਗਲੇ ਅਤੇ ਨੜੀਆਂ ਸ਼ਾਮਲ ਹਨ। ਇਹ ਝੀਲ ਉਦੋਂ ਬਣੀ ਸੀ ਜਦੋਂ ਨੇੜਲੀ ਯਮੁਨਾ ਨਦੀ ਆਪਣਾ ਵਹਿਣ ਬਦਲਦੀ ਹੋਈ ਇੱਥੇ ਆਪਣਾ ਇੱਕ ਦਰਿਆਈ ਲੂਪ ਛੱਡ ਗਈ ਸੀ ਅਤੇ ਹੁਣ ਆਧੁਨਿਕ ਦਿੱਲੀ ਨੂੰ ਹੜ੍ਹਾਂ ਤੋਂ ਬਚਾਉਣ ਲਈ ਵਧੇਰੇ ਪਰਿਭਾਸ਼ਿਤ ਅਤੇ ਪੱਕੇ ਕਿਨਾਰਿਆਂ ਅਤੇ ਧੁੱਸੀਆਂ ਨਾਲ਼ ਇਸ ਨੂੰ ਭਰਿਆ ਜਾਂਦਾ ਹੈ। ਭਲਸਵਾ ਝੀਲ ਦਾ ਮੁਕੰਦਪੁਰ ਕਾਲੋਨੀ ਅਧੀਨ ਅੱਧਾ ਖੇਤਰ ਹੈ