ਭਾਵਿਸ਼ ਅਗਰਵਾਲ (ਜਨਮ 28 ਅਗਸਤ 1985) ਇੱਕ ਭਾਰਤੀ ਉਦਯੋਗਪਤੀ ਅਤੇ ਓਲਾ ਕੈਬਜ਼ ਦਾ ਸਹਿ-ਸੰਸਥਾਪਕ ਹੈ।[1][2]

ਭਾਵਿਸ਼ ਅਗਰਵਾਲ
ਜਨਮ (1985-08-28) 28 ਅਗਸਤ 1985 (ਉਮਰ 39)
ਅਲਮਾ ਮਾਤਰਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ
ਪੇਸ਼ਾਓਲਾ ਕੈਬਜ਼ ਦਾ ਸਹਿ ਸੰਸਥਾਪਕ ਅਤੇ ਸੀ ਈ ਓ
ਜੀਵਨ ਸਾਥੀਰਾਜਲਕਸ਼ਮੀ ਅਗਰਵਾਲ

ਅਗਰਵਾਲ ਨੇ 2008 ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ ਤੋਂ ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਬੈਚੁਲਰ ਦੀ ਡਿਗਰੀ ਪ੍ਰਾਪਤ ਕੀਤੀ।[3] ਉਸ ਨੇ ਮਾਈਕਰੋਸਾਫ਼ਟ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ, ਜਿੱਥੇ ਉਸਨੇ ਦੋ ਸਾਲਾਂ ਲਈ ਕੰਮ ਕੀਤਾ ਅਤੇ ਜਿਸ ਦੌਰਾਨ ਉਸਨੇ ਦੋ ਪੇਟੈਂਟ ਦਾਖਲ ਕੀਤੇ ਅਤੇ ਅੰਤਰਰਾਸ਼ਟਰੀ ਰਸਾਲੇ ਵਿੱਚ ਤਿੰਨ ਕਾਗਜ਼ ਪ੍ਰਕਾਸ਼ਿਤ ਕੀਤੇ।[3] ਜਨਵਰੀ 2011 ਵਿੱਚ ਉਸ ਨੇ ਮੁੰਬਈ ਵਿਖੇ ਅੰਕਿਤ ਭਾਟੀ ਨਾਲ ਓਲਾ ਕੈਬਜ਼ ਦੀ ਸਥਾਪਨਾ ਕੀਤੀ। ਸਾਲ 2015 ਵਿੱਚ ਅਗਰਵਾਲ ਅਤੇ ਭਾਟੀ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਸਭ ਤੋਂ ਛੋਟੀ ਉਮਰ ਦੇ ਸਨ।[4]

ਹਵਾਲੇ

ਸੋਧੋ
  1. Das, Purba (16 Jan 2016). "#Startup India:Ola Cabs' Bhavish Aggarwal is conscious that security is a concern, more measures need to be taken". Business Insider. Retrieved 3 February 2017.
  2. "Bhavish Aggarwal: Bringing Technology to Fleet Taxis". Forbes India. 12 Feb 2014. Archived from the original on 22 ਜੂਨ 2018. Retrieved 21 ਜੂਨ 2018.
  3. 3.0 3.1 "Bhavish Aggarwal & Ankit Bhati: The men behind Olacabs". The Economic Times. 25 Oct 2014. Archived from the original on 2016-09-13. Retrieved 2018-06-21.
  4. "Ola founders youngest on list of super-rich Indians". Times of India. 12 Sep 2015.