ਭੁਪਿੰਦਰ ਸਿੰਘ ਹੁੱਡਾ ਭਾਰਤੀ ਰਾਸ਼ਟਰੀ ਕਾਂਗਰਸ ਦਾ ਇੱਕ ਨੇਤਾ ਹੈ। ਉਹ ਮਾਰਚ 2005 ਤੋਂ ਅਕਤੂਬਰ 2014 ਤੱਕ ਹਰਿਆਣੇ ਦਾ ਮੁੱਖਮੰਤਰੀ ਰਿਹਾ। 2014 ਦੇ ਹਰਿਆਣਾ ਵਿਧਾਨ ਸਭਾ ਚੋਣ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ 19 ਅਕਤੂਬਰ 2014 ਨੂੰ ਉਸਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।