ਭੂਟਾਨ ਦੀ ਆਰਥਿਕਤਾ

ਦੇਸ਼ ਦੀ ਆਰਥਿਕਤਾ

ਭੂਟਾਨ ਦੀ ਆਰਥਿਕਤਾ ਵਿਸ਼ਵ ਦੀਆਂ ਸਭ ਤੋਂ ਛੋਟੀਆਂ ਅਤੇ ਘੱਟ ਵਿਕਸਤ ਆਰਥਿਕਤਾਵਾਂ ਵਿਚੋਂ ਇੱਕ ਹੈ।ਇਹ ਇੱਕ ਖੇਤੀ ਅਧਾਰਤ ਆਰਥਿਕਤਾ ਹੈ ਅਤੇ ਲਗਪਗ 60% ਵੱਸੋਂ ਖੇਤੀ ਖੇਤਰ ਵਿੱਚ ਰੁਜਗਾਰਯੁਕਤ ਹੈ।ਇਥੋਂ ਦੀ ਖੇਤੀ ਵੀ ਗੁਜਾਰਾ ਖੇਤੀ (subsistence farming) ਹੈ।ਇਥੋਂ ਦੇ ਉੱਚੇ ਪਹਾੜ ਇਥੇ ਸੜਕਾਂ ਅਤੇ ਹੋਰ ਬੁਨਿਆਦੀ ਢਾਂਚਾ ਵਿਕਸਤ ਕਰਨ ਵਿੱਚ ਮੁਸ਼ਕਲ ਖੜੀ ਕਰਦੇ ਹਨ ਅਤੇ ਇਸਦੀ ਲਾਗਤ ਵੀ ਵਧ ਆਉਂਦੀ ਹੈ।

ਭੂਟਾਨ ਦੀ ਅਰਥਚਾਰਾ
ਥਿੰਫੂ,ਭੂਟਾਨ ਦਾ ਸਭ ਤੋਂ ਵੱਡਾ ਸ਼ਹਿਰ
ਮੁਦਰਾਭੂਟਾਨੀ ਙੂਲਤਰੂਮ
ਮਾਲੀ ਵਰ੍ਹਾ1 ਜਨਵਰੀ – 31 ਦਸੰਬਰ
ਵਪਾਰ organisationsਸਾਫਟਾ
ਅੰਕੜੇ
ਜੀਡੀਪੀ$5.871 ਬਿਲੀਅਨ (2014)
ਜੀਡੀਪੀ ਵਾਧਾ6.4% (2014)
ਜੀਡੀਪੀ ਪ੍ਰਤੀ ਵਿਅਕਤੀ$7,700 (2014)
ਜੀਡੀਪੀ ਖੇਤਰਾਂ ਪੱਖੋਂਖੇਤੀਬਾੜੀ: 14.4%, ਉਦਯੋਗ: 41.6%, ਸੇਵਾਵਾਂ: 44% (2014)[ਹਵਾਲਾ ਲੋੜੀਂਦਾ]
ਫੈਲਾਅ (ਸੀਪੀਆਈ)9.6% (2014 est.)
ਗਰੀਬੀ ਰੇਖਾ ਤੋਂ
ਹੇਠਾਂ ਅਬਾਦੀ
12% (2012)
ਜਿਨੀ ਅੰਕ38.7 (2012)
ਲੇਬਰ ਬਲ
ਕਿੱਤੇ ਪੱਖੋਂ
ਖੇਤੀਬਾੜੀ: 56%, ਉਦਯੋਗ: 22%, ਸੇਵਾਵਾਂ: 22% (2013)
ਬੇਰੁਜ਼ਗਾਰੀ2.9% (2013)
ਮੁੱਖ ਉਦਯੋਗਸੀਮਿੰਟ, ਲਕੜ ਵਸਤਾਂ, ਫਲ, ਅਲਕੋਹਲ, ਕੇਲਸ਼ਿਅਮ, ਸੈਲਾਨੀ
ਵਪਾਰ ਕਰਨ ਦੀ ਸੌਖ ਦਾ ਸੂਚਕ125[1]
ਬਾਹਰੀ
ਨਿਰਯਾਤ$650.3 million (2014)
ਨਿਰਯਾਤੀ ਮਾਲਬਿਜਲੀ (ਭਾਰਤ ਨੂੰ), ਜਿਪਸਮ,ਲਕੜੀ, ਹਥਵਸਤਾਂ, ਸੀਮਿੰਟ, ਫਲ, ਮੁਲਵਾਨ ਪੱਥਰ, ਮਸਾਲੇ
ਮੁੱਖ ਨਿਰਯਾਤ ਜੋੜੀਦਾਰ ਭਾਰਤ 83.8%
 ਹਾਂਗਕਾਂਗ 10.8% (2013)[2]
ਅਯਾਤ$980.6 ਮਿਲੀਅਨ (2014)
ਅਯਾਤੀ ਮਾਲਇੰਧਨ, ਅਨਾਜ, ਹਵਾਈ ਜਹਾਜ, ਮਸ਼ੀਨਰੀ, ਵਾਹਨ, ਕਪੜਾ, ਚਾਵਲ
ਮੁੱਖ ਅਯਾਤੀ ਜੋੜੀਦਾਰ ਭਾਰਤ 72.3%
 ਦੱਖਣੀ ਕੋਰੀਆ 6% (2013)[3]
ਪਬਲਿਕ ਵਣਜ
ਪਬਲਿਕ ਕਰਜ਼ਾ$713.3 ਮਿਲੀਅਨ (2006)
ਆਮਦਨ$407.1 ਮਿਲੀਅਨ (2014)
ਖਰਚਾ$614 ਮਿਲੀਅਨ (ਭਾਰਤ ਸਰਕਾਰ ਭੂਟਾਨ ਦੇ ਬਜਟ ਖਰਚੇ ਦਾ ਕਰੀਬ ਇੱਕ ਚੌਥਾਈ ਹਿੱਸਾ ਦਿੰਦੀ ਹੈ (2014)
ਆਰਥਕ ਮਦਦ$90.02 ਮਿਲੀਅਨ (ਭਾਰਤ) (2005)
(bt).html ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ
ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ

ਇਥੋਂ ਦੀ ਆਰਥਿਕਤਾ ਭਾਰਤ ਨਾਲ ਜੁੜੀ ਹੋਈ ਹੈ ਅਤੇ ਭਾਰਤ ਤੋਂ ਪ੍ਰਾਪਤ ਹੋਣ ਵਾਲੀ ਵਿੱਤੀ ਸਹਾਇਤਾ ਤੇ ਕਾਫੀ ਨਿਰਭਰ ਕਰਦੀ ਹੈ। ਜਿਆਦਾਤਰ ਉਦਯੋਗਿਕ ਉਤਪਾਦਨ ਕੁਟੀਰ ਉਦਯੋਗ ਕਿਸਮ ਦਾ ਹੈ।ਜਿਆਦਾ ਵਿਕਸਤ ਪ੍ਰੋਜੈਕਟਸ ਲਈ ਇਹ ਦੇਸ ਭਾਰਤ ਤੋਂ ਆਉਣ ਵਾਲੀ ਪ੍ਰਵਾਸੀ ਮਜਦੂਰ ਸ਼ਕਤੀ ਤੇ ਨਿਰਭਰ ਕਰਦਾ ਹੈ।ਇਥੋਂ ਦੇ ਸਿੱਖਿਆ,ਸਿਹਤ,ਸਮਾਜਕ ਵਿਕਾਸ ਅਤੇ ਵਾਤਾਵਰਣ ਸੰਬੰਧੀ ਪ੍ਰੋਗਰਾਮ ਵਿਦੇਸ਼ੀ ਕੋਸ਼ ਸੰਸਥਾਵਾਂ ਦੀ ਵਿੱਤੀ ਸਹਾਇਤਾ ਤੇ ਨਿਰਭਰ ਕਰਦੇ ਹਨ।

ਵਿਕਾਸ ਨੀਤੀ ਦੀ ਵਿਸ਼ੇਸ਼ਤਾ ਸੋਧੋ

ਭੂਟਾਨ ਦੀ ਵਿਕਾਸ ਨੀਤੀ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਥੇ ਹਰ ਪ੍ਰੋਗਰਾਮ ਬਣਾਉਣ ਤੇ ਲਾਗੂ ਕਰਨ ਸਮੇਂ ਵਾਤਾਵਰਣ, ਚੌਗਿਰਦੇ ਅਤੇ ਸੱਭਿਆਚਾਰਕ ਰੀਤੀ ਰਿਵਾਜਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ।ਮਿਸਾਲ ਵਜੋਂ ਸੈਲਾਨੀ ਖੇਤਰ ਵਿੱਚ ਇਥੇ ਉਹਨਾ ਸੈਲਾਨੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜੋ ਵਾਤਾਵਰਣ ਪਖੋਂ ਸੁਚੇਤ ਅਤੇ ਇਮਾਨਦਾਰ ਹੋਣ। ਇਹਨਾਂ ਬੰਦਸ਼ਾਂ ਵਾਲੀਆਂ ਨੀਤੀਆਂ ਕਰਨ ਕਈ ਵਾਰੀ ਉਦਯੋਗਿਕ ਨਿਵੇਸ਼ ਤੇ ਮਾਦਾ ਅਸਰ ਵੀ ਪੈਂਦਾ ਹੈ। ਭੂਟਾਨ ਦੇ ਹਾਈਡਰੋਸ਼ਕਤੀ ਦੇ ਭਾਰਤ ਨੂੰ ਨਿਰਯਾਤ ਨਾਲ ਆਰਥਿਕਤਾ ਨੂੰ ਚੰਗਾ ਹੁਲਾਰਾ ਮਿਲਿਆ ਹੈ ਭਾਵੇਂ ਕਿ ਇਸਦੀ ਜੀਡੀਪੀ ਭਾਰਤ,ਜੋ ਇਸਦੀ ਮੁੱਖ ਨਿਰਯਾਤ ਮੰਡੀ ਹੈ, ਵਿੱਚ 2008 ਵਿੱਚ ਮੰਦੀ ਕਾਰਨ ਘੱਟ ਗਈ ਸੀ।

ਮੁੱਖ ਸਰੋਤ ਸੋਧੋ

ਭੂਟਾਨ ਵਿੱਚ ਹਾਈਡਰੋਸ਼ਕਤੀ ਅਤੇ ਪਰਯਟਨ ਆਕਰਸ਼ਣ ਇਥੋਂ ਦੇ ਮੁੱਖ ਸਰੋਤ ਹਨ।ਇਥੋਂ ਦੀਆਂ ਸਰਕਾਰੀ ਨੀਤੀਆਂ ਦੇਸ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰਖਣ ਲਈ ਸਹਾਈ ਹੁੰਦੀਆਂ ਹਨ ਜਿਸ ਨਾਲ ਇਹ ਸੈਲਾਨੀਆਂ ਦੀ ਹੋਰ ਵੀ ਖਿਚ ਦਾ ਕੇਂਦਰ ਬਣ ਜਾਂਦਾ ਹੈ।2004 ਵਿੱਚ ਭੂਟਾਨ ਵਾਹਦ ਐਸਾ ਦੇਸ ਸੀ ਜਿਥੇ ਸਿਗਰਟਨੋਸ਼ੀ ਅਤੇ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਲਾ ਦਿੱਤੀ ਗਈ ਸੀ।

ਮੈਕਰੋ ਆਰਥਿਕ ਰੁਝਾਨ ਸੋਧੋ

ਇਹ ਚਾਲੂ ਕੀਮਤਾਂ ਤੇ ਭੂਟਾਨ ਦੀ ਆਰਥਿਕਤਾ ਦੇ ਮੈਕਰੋ ਆਰਥਿਕ ਰੁਝਾਨ ਹਨ:

[1] by the International Monetary Fund:

ਸਾਲ ਜੀਡੀਪੀ (ਮਿਲੀਅਨ of ਬੀਟੀਐਨ) ਜੀਡੀਪੀ(ਮਿਲੀਅਨ ਅਮਰੀਕੀ ਡਾਲਰ)
1985 2,166 175
1990 4,877 279
1995 9,531 294
2000 20,060 460
2005 36,915 828
2008 6969 1280

ਹੋਰ ਅੰਕੜੇ ਸੋਧੋ

 
A proportional representation of Bhutan's exports.

ਉਦਯੋਗਿਕ ਉਤਪਾਦਨ ਵਾਧਾ ਦਰ: 9.3% (1996 est.)

ਬਿਜਲੀ:

  • ਉਤਪਾਦਨ: 2 TWh (2005)
  • ਉਪਭੋਗ: 380 GWh (2005)
  • ਨਿਰਯਾਤ: 1.5 TWh (2005) (ਭਾਰਤ ਨੂੰ ਨਿਰਯਾਤ)
  • ਆਯਾਤ: 20 GWh (2005)

ਬਿਜਲੀ – ਉਤਪਾਦਨ ਸ੍ਰੋਤ ਵਾਰ:

  • ਫੋਸਿਲ ਇੰਧਨ: 0.39%
  • ਹਾਈਡਰੋ: 99.61%
  • ਨਿਊਕਲੀਅਰ: 0%
  • ਹੋਰ: 0% (1998)

ਤੇਲ:

  • ਉਤਪਾਦਨ: 0 barrels per day (0 m3/d) (2005)
  • ਉਪਭੋਗ: 1,200 barrels per day (190 m3/d) (2005 est.)
  • ਨਿਰਯਾਤ: 0 barrels per day (0 m3/d) (2004)
  • ਆਯਾਤ: 1,138 barrels per day (180.9 m3/d) (2004)

ਖੇਤੀਬਾੜੀ – ਉਤਪਾਦਨ: ਚਾਵਲ, ਮੱਕੀ, ਜੜ੍ਹ ਫਸਲਾਂ, ਖੱਟੇ ਰਸ, ਅਨਾਜ, ਦੁਧ ਵਸਤਾਂ, ਅੰਡੇ

ਕਰੰਸੀ: 1 ਬੀਟੀਐਨ) (

ਇਤਿਹਾਸਕ ਤਬਾਦਲਾ ਦਰ:

2006 2005 2004 2003 2002 2001 1999
ਪ੍ਰਤੀ ਙੂਲਤਰੂਮ US$1 45,279 44,101 45,317 46,583 48.61 47,186 43,055

ਹਵਾਲੇ ਸੋਧੋ

  1. "Doing Business in Bhutan 2012". World Bank. Archived from the original on 23 ਜੁਲਾਈ 2015. Retrieved 21 ਜੁਲਾਈ 2015. {{cite web}}: Unknown parameter |dead-url= ignored (|url-status= suggested) (help)
  2. "Export Partners of Bhutan". CIA World Factbook. 2015. Archived from the original on 12 ਫ਼ਰਵਰੀ 2018. Retrieved 26 ਜੁਲਾਈ 2016. {{cite web}}: Unknown parameter |dead-url= ignored (|url-status= suggested) (help)
  3. "Import Partners of Bhutan". CIA World Factbook. 2015. Archived from the original on 19 ਅਕਤੂਬਰ 2018. Retrieved 26 ਜੁਲਾਈ 2016. {{cite web}}: Unknown parameter |dead-url= ignored (|url-status= suggested) (help)

ਹੋਰ ਲਿੰਕ ਸੋਧੋ

ਫਰਮਾ:Bhutan topics

ਫਰਮਾ:SAFTA