ਮਜਰੂਹ ਸੁਲਤਾਨਪੁਰੀ
ਮਜਰੂਹ ਸੁਲਤਾਨਪੁਰੀ (1 ਅਕਤੂਬਰ 1919 − 24 ਮਈ 2000) ਇੱਕ ਉਰਦੂ ਕਵੀ, ਅਤੇ ਗੀਤਕਾਰ ਸੀ। ਉਹ 1950 ਵਿਆਂ ਅਤੇ ਸ਼ੁਰੂ 1960 ਵਿਆਂ ਵਿੱਚ ਹਿੰਦੀ ਸਿਨਮੇ ਦੀਆਂ ਸਿਖਰਲੀਆਂ ਸੰਗੀਤਕਾਰ ਹਸਤੀਆਂ ਵਿੱਚੋਂ ਇੱਕ ਅਤੇ ਪ੍ਰਗਤੀਸ਼ੀਲ ਲਿਖਾਰੀ ਲਹਿਰ ਦਾ ਥੰਮ ਸੀ।[1][2][3] ਉਸ ਨੂੰ 20ਵੀਂ ਸਦੀ ਦੇ ਸਾਹਿਤ ਵਿੱਚ ਸਭ ਤੋਂ ਸ਼ਾਨਦਾਰ ਆਧੁਨਿਕ ਉਰਦੂ ਕਵੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।[4][5]
ਮਜਰੂਹ ਸੁਲਤਾਨਪੁਰੀ | |
---|---|
ਜਾਣਕਾਰੀ | |
ਜਨਮ ਦਾ ਨਾਮ | ਅਸਰਾਰ ਹੁਸੈਨ ਖਾਨ |
ਜਨਮ | ਨਿਜ਼ਾਮਾਬਾਦ, ਆਜਮਗੜ ਜ਼ਿਲ੍ਹਾ, ਸੰਯੁਕਤ ਪ੍ਰਾਂਤ, ਭਾਰਤ | 1 ਅਕਤੂਬਰ 1919
ਮੌਤ | 24 ਮਈ 2000 ਮੁੰਬਈ | (ਉਮਰ 80)
ਕਿੱਤਾ | ਕਵੀ, ਗੀਤਕਾਰ |
ਸਾਲ ਸਰਗਰਮ | 1946–2000 |
ਅਰੰਭ ਦਾ ਜੀਵਨ
ਸੋਧੋਮਜਰੂਹ ਸੁਲਤਾਨਪੁਰੀ ਦਾ ਜਨਮ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿੱਚ ਇੱਕ ਰਾਜਪੂਤ ਮੁਸਲਿਮ ਪਰਿਵਾਰ ਵਿੱਚ ਅਸਰਾਰ ਉਲ ਹਸਨ ਖਾਨ ਵਜੋਂ ਹੋਇਆ ਸੀ, ਜਿੱਥੇ ਉਸਦੇ ਪਿਤਾ 1919/1920[6] ਵਿੱਚ ਪੁਲਿਸ ਵਿਭਾਗ[7] ਵਿੱਚ ਤਾਇਨਾਤ ਸਨ। ਹਾਲਾਂਕਿ,ਉਸਦੇ ਪਿਤਾ ਇੱਕ ਪੁਲਿਸ ਅਧਿਕਾਰੀ ਦੇ ਅਹੁਦੇ ਤੇ ਸੀ ਪਰ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਿੱਖਿਆ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਉਤਸੁਕ ਨਹੀਂ ਸਨ ਅਤੇ ਇਸ ਲਈ ਮਜਰੂਹ ਨੂੰ ਰਵਾਇਤੀ 'ਮਦਰੱਸਾ ਸਿੱਖਿਆ' ਲਈ ਭੇਜਿਆ ਗਿਆ ਸੀ, ਜਿਸ ਕਾਰਨ ਉਸਨੇ ਦਰਸ-ਏ-ਨਿਜ਼ਾਮੀ ਦੀ ਯੋਗਤਾ ਪ੍ਰਾਪਤ ਕੀਤੀ - ਇੱਕ ਸੱਤ ਸਾਲਾਂ ਦਾ ਕੋਰਸ ਕੀਤਾ। ਜਿਸ ਨੇ ਅਰਬੀ ਅਤੇ ਫ਼ਾਰਸੀ ਵਿੱਚ ਮੁਹਾਰਤ ਦੇ ਨਾਲ-ਨਾਲ ਧਾਰਮਿਕ ਮਾਮਲਿਆਂ 'ਤੇ ਧਿਆਨ ਦਿੱਤਾ- ਅਤੇ ਫਿਰ 'ਅਲਿਮ' ਦਾ ਸਰਟੀਫਿਕੇਟ ਪ੍ਰਾਪਤ ਕੀਤਾ।
ਹਵਾਲੇ
ਸੋਧੋ- ↑ Pauwels, Heidi R. M. (2008). Indian Literature and Popular Cinema. Routledge. p. 210. ISBN 0-415-44741-0.
{{cite book}}
: Cite has empty unknown parameter:|coauthors=
(help) - ↑ Zaheer, Sajjad (2006). The Light. Oxford University Press. ISBN 0-19-547155-5.
{{cite book}}
: Unknown parameter|coauthors=
ignored (|author=
suggested) (help) - ↑ Majrooh Sultanpuri Biography downmelodylane.com.
- ↑ Majrooh Sultanpuri: Beyond the chains Screen (magazine).
- ↑ Majrooh Sultanpuri Profile urdupoetry.com.
- ↑ Kabir, Nasreen Munni Kabir (1996). Guru Dutt: A Life in Cinema. Oxford University Press. ISBN 0-19-563849-2.
- ↑ Chatterjee, Saibal; Nihalani, Govind (2003). Encyclopaedia of Hindi Cinema. India: Encyclopædia Britannica. ISBN 81-7991-066-0.