ਮਦਨ ਲਾਲ ਦੀਦੀ (19 ਮਾਰਚ 1924[1] — 13 ਮਾਰਚ 2008) ਪੰਜਾਬ ਦੇ ਉਘੇ ਕਮਿਊਨਿਸਟ ਅਤੇ ਟਰੇਡ ਯੂਨੀਅਨ ਆਗੂ, ਪੰਜਾਬੀ ਅਤੇ ਉਰਦੂ ਦੇ ਕਵੀ ਸੀ। ਆਜ਼ਾਦੀ ਸੰਗਰਾਮ ਨਾਲ ਵੀ ਉਹ ਜਵਾਨੀ ਦੇ ਸਮੇਂ ਹੀ ਜੁੜ ਗਏ ਸਨ।

ਮਦਨ ਲਾਲ ਦੀਦੀ
ਜਨਮਮਦਨ ਲਾਲ
(1924-03-19)19 ਮਾਰਚ 1924
ਲੁਧਿਆਣਾ, ਪੰਜਾਬ (ਭਾਰਤ)
ਮੌਤ13 ਮਾਰਚ 2008(2008-03-13) (ਉਮਰ 83)
ਕਿੱਤਾਲੇਖਕ, ਕਮਿਊਨਿਸਟ ਸਿਆਸਤਦਾਨ
ਪ੍ਰਮੁੱਖ ਕੰਮਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਪੰਜਾਬ ਇਕਾਈ ਦੀ ਅਗਵਾਈ
ਜੀਵਨ ਸਾਥੀਸ਼ੀਲਾ ਦੀਦੀ
ਔਲਾਦਪੂਨਮ ਸਿੰਘ, ਸ਼ੁਮਿਤਾ ਦੀਦੀ , ਰਾਹੁਲ ਦੀਦੀ

ਜੀਵਨਸੋਧੋ

ਮਦਨ ਲਾਲ ਨੇ ਸਕੂਲ ਅਤੇ ਕਾਲਜ ਦੀ ਪੜ੍ਹਾਈ ਲੁਧਿਆਣਾ ਸ਼ਹਿਰ ਤੋਂ ਕੀਤੀ ਅਤੇ ਸੁਭਾਸ਼ ਚੰਦਰ ਬੋਸ ਤੇ ਆਜ਼ਾਦੀ ਸੰਗਰਾਮ ਦੇ ਅਸਰ ਥੱਲੇ ਦੇਸ਼ਭਗਤੀ ਦੇ ਮਾਰਗ ਤੇ ਚੱਲ ਪਏ। ਉਸਨੂੰ ਰਾਜਨੀਤੀ ਦੀ ਚੇਟਕ ਰਸਸ ਤੋਂ ਲੱਗੀ ਪਰ ਕੌਮੀ ਝੰਡੇ ਅਤੇ ਮੁਸਲਮਾਨਾਂ ਪ੍ਰਤੀ ਰਸਸ ਦੇ ਰਵੱਈਏ ਤੋਂ ਦੁਖੀ ਹੋਕੇ ਉਹ ਭਾਰਤ ਛੱਡੋ ਅੰਦੋਲਨ ਵਿੱਚ ਕੁੱਦ ਪਿਆ। ਉਸ ਸਮੇਂ ਉਹ ਸ਼ਕਤੀਸ਼ਾਲੀ ਵਿਦਿਆਰਥੀ ਸੰਗਠਨ ਏ.ਆਈ.ਐੱਸ.ਐਫ. ਵਿੱਚ ਸਰਗਰਮ ਹਿੱਸਾ ਲੈਣ ਲੱਗ ਪਿਆ। ਅਤੇ 1943 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ। 1957 ਵਿੱਚ ਬਰਤਾਨੀਆ ਤੋਂ ਉੱਚ ਪੜ੍ਹਾਈ ਕਰਨ ਉੱਪਰੰਤ ਕਮਿਊਨਿਸਟ ਲਹਿਰ ਵਿੱਚ ਕੁੱਦੀ ਸ਼ੀਲਾ ਦੀਦੀ ਨਾਲ ਵਿਆਹ ਹੋਇਆ।[2]

ਪਤਨੀਸੋਧੋ

  1. ਸ਼ੀਲਾ ਦੀਦੀ

ਔਲਾਦਸੋਧੋ

  1. ਪੂਨਮ ਸਿੰਘ
  2. ਸ਼ੁਮਿਤਾ ਦੀਦੀ
  3. ਰਾਹੁਲ ਦੀਦੀ

ਹਵਾਲੇਸੋਧੋ