ਮਨੀਮਹੇਸ਼ ਝੀਲ:ਮਨਪੀਰ ਪੰਜਾਲ ਦੀ ਹਿਮ ਸੰਖਿਆ 'ਚ ਜ਼ਿਲ੍ਹਾ ਚੰਬਾ (ਹਿਮਾਚਲ ਪ੍ਰਦੇਸ਼) ਦੇ ਪੂਰਬੀ ਹਿੱਸੇ 'ਚ ਤਹਿਸੀਲ ਭਰਮੌਰ ਖੇਤਰ 'ਚ ਕੈਲਾਸ਼ ਸ਼ਿਖਰ (ਸਮੁੰਦਰੀ ਤਲ ਤੋਂ ਉੱਚਾਈ 19000 ਫੁੱਟ) ਮਨੀ ਮਹੇਸ਼ ਝੀਲ (ਉੱਚਾਈ 15000 ਫੁੱਟ) ਸਥਿਤ ਹੈ। ਪੁਰਾਣਿਕ ਕਥਾਵਾਂ ਵਿੱਚ ਇਹ ਝੀਲ ਭਗਵਾਨ ਸ਼ਿਵ ਦੀ ਧਰਤੀ ਮੰਨੀ ਜਾਂਦੀ ਹੈ। ਇਸ ਦੇ ਉੱਤਰੀ ਭਾਗ 'ਚੋਂ 'ਜੰਗਸਕਰ ਪਰਬਤ' ਅਤੇ ਦੱਖਣ ਵੱਲ 'ਧੌਲਧਾਰ ਪਰਬਤ' ਪੈਂਦੇ ਹਨ।[1][2][3]

ਮਨੀਮਹੇਸ਼ ਝੀਲ
ਸਥਿਤੀ ਮਨੀਮਹੇਸ਼ ਪਹਾੜ ਦੀ ਲੜੀ ਹਿਮਾਚਲ ਪ੍ਰਦੇਸ
ਗੁਣਕ 32°23′42″N 76°38′14″E / 32.39500°N 76.63722°E / 32.39500; 76.63722
ਮੁਢਲੇ ਨਿਕਾਸ ਮਨੀਮਹੇਸ਼ ਗੰਗਾ
ਪਾਣੀ ਦਾ ਨਿਕਾਸ ਦਾ ਦੇਸ਼  ਭਾਰਤ
ਤਲ ਦੀ ਉਚਾਈ 4080 ਮੀਟਰ
ਜੰਮਿਆ ਅਕਤੁਬਰ ਤੋਂ ਜੂਨ
ਮਨੀਮਹੇਸ਼ ਝੀਲ ਦਾ ਦ੍ਰਿਸ਼

ਝੀਲ 'ਚ ਇਸਨਾਨ ਦਾ ਮਹੱਤਵਸੋਧੋ

ਪਹਾੜਾਂ ਨਾਲ ਜੁੜੇ ਲੋਕ ਅਤੇ ਮੈਦਾਨੀ ਇਲਾਕਿਆਂ ਦੇ ਸ਼ਰਧਾਲੂ ਹਰ ਸਾਲ ਰਾਧਾਅਸ਼ਟਮੀ ਦੇ ਮੌਕੇ ਉੱਤੇ ਇਸ ਸਥਾਨ ਉੱਤੇ ਲੱਗਣ ਵਾਲੇ ਮੇਲੇ 'ਚ ਬਹੁਤ ਹੀ ਉਤਸ਼ਾਹ ਨਾਲ ਭਾਗ ਲੈਂਦੇ ਹਨ। ਪਹਿਲਾਂ ਹਜ਼ਾਰਾਂ ਦੀ ਤਦਾਦ ਵਿਚ, ਹੁਣ ਲੱਖਾਂ ਦੀ ਤਦਾਦ ਵਿੱਚ ਸ਼ਿਵ ਭਗਤ ਮਨੀ ਮਹੇਸ਼ ਝੀਲ ਵਿੱਚ ਇਸ਼ਨਾਨ ਕਰ ਕੇ ਪੂਜਾ ਕਰਦੇ ਹਨ ਅਤੇ ਆਪਣੀ ਇੱਛਾ ਪੂਰੀ ਹੋਣ ਉੱਤੇ ਲੋਹੇ ਦੇ ਤ੍ਰਿਸ਼ੂਲ, ਕੜੀ, ਝੰਡੀ ਆਦਿ ਚੜ੍ਹਾਉਂਦੇ ਹਨ। ਰਾਧਾਅਸ਼ਟਮੀ ਵਾਲੇ ਦਿਨ ਜਦੋਂ ਸੂਰਜ ਦੀਆਂ ਕਿਰਨਾਂ ਕੈਲਾਸ਼ ਸ਼ਿਖਰ ਉੱਤੇ ਪੈਂਦੀਆਂ ਹਨ ਤਾਂ ਸਿਖਰ ਉੱਤੇ ਪ੍ਰਾਕ੍ਰਿਤਕ ਰੂਪ ਨਾਲ ਬਣੇ ਸ਼ਿਵਲਿੰਗ ਤੋਂ ਮਨੀ ਨਿਕਲਦੀ ਹੈ ਅਤੇ ਉਸ ਦੀਆਂ ਕਿਰਨਾਂ ਜਦੋਂ ਝੀਲ ਦੇ ਪਾਣੀ ਉੱਤੇ ਪੈਂਦੀਆਂ ਹਨ ਤਾਂ ਉਸ ਸਮੇਂ ਇਸ਼ਨਾਨ ਕਰਨ ਨਾਲ ਮਨੁੱਖ ਨੂੰ ਅਨੇਕਾਂ ਪ੍ਰਕਾਰ ਦੇ ਰੋਗਾਂ ਤੋਂ ਮੁਕਤੀ ਮਿਲਦੀ ਹੈ।

ਪਹੁੰਚਣ ਦਾ ਢੰਗਸੋਧੋ

ਪਠਾਨਕੋਟ ਤੋਂ ਬਨੀ ਖੇਤ ਹੁੰਦਿਆਂ ਚੰਬਾ 120 ਕਿਲੋਮੀਟਰ ਪੈਂਦਾ ਹੈ। ਚੰਬੇ ਤੋਂ ਭਰਮੌਰ 65 ਕਿਲੋਮੀਟਰ ਹੈ। ਭਰਮੌਰ ਤੋਂ ਹਰਸ਼ਰ 14 ਕਿਲੋਮੀਟਰ ਦੀ ਦੂਰੀ ਉੱਤੇ ਹੈ। ਹਰਸ਼ਰ ਤੱਕ ਸੜਕ ਬਣੀ ਹੋਈ ਹੈ। ਇਸ ਤੋਂ ਅੱਗੇ ਹਰਸ਼ਰ ਤੋਂ ਮਨੀਮਹੇਸ਼ ਪੈਦਲ ਚੜ੍ਹਾਈ ਵਾਲੀ ਯਾਤਰਾ 13 ਕਿਲੋਮੀਟਰ ਦੀ ਹੈ। ਤੰਗ ਪਹਾੜੀਆਂ ਵਿੱਚ ਵਸਿਆ ਹਰਸ਼ਰ ਇਸ ਖੇਤਰ ਦਾ ਆਖਰੀ ਪਿੰਡ ਹੈ। ਹਰਸ਼ਰ ਤੋਂ ਪੈਦਲ ਚੜ੍ਹਾਈ ਕਰਦਿਆਂ ਧੰਨਛੋ ਆਉਂਦਾ ਹੈ। ਇਹ ਰਸਤਾ ਮੁਸ਼ਕਿਲ ਤੇ ਕਠਿਨ ਹੈ। ਰਸਤੇ 'ਚ ਕਈ ਪੁਲ ਆਉਂਦੇ ਹਨ। ਪ੍ਰਾਕ੍ਰਿਤਕ ਦ੍ਰਿਸ਼ ਵੀ ਆਪਣਾ ਪ੍ਰਭਾਵ ਪਾਉਂਦੇ ਹਨ। ਧੰਨਛੋ ਇਸ ਦ੍ਰਿਸ਼ ਲਈ ਇੱਕ ਭਰਪੂਰ ਪਹਾੜੀ ਹੈ। ਅਸਲ ਵਿੱਚ ਯਾਤਰੀ ਹੇਠੋਂ ਚੱਲ ਕੇ ਇੱਥੇ ਆ ਕੇ ਸਾਹ ਲੈਂਦਾ ਹੈ। ਰਾਤ ਕੱਟਦਾ ਹੈ, ਸਵੇਰੇ ਫਿਰ ਆਪਣੀ ਯਾਤਰਾ ਸ਼ੁਰੂ ਕਰ ਦਿੰਦਾ ਹੈ। ਇਥੋਂ ਦਾ ਤਾਪਮਾਨ ਠੰਢਾ ਹੈ। ਆਕਸੀਜਨ ਦੀ ਕਮੀ ਵੀ ਮਹਿਸੂਸ ਹੁੰਦੀ ਹੈ।[4]

ਝੀਲਸੋਧੋ

ਧੰਨਛੋ ਤੋਂ ਸਫਰ ਸ਼ੁਰੂ ਕਰ ਕੇ ਗੌਰੀ ਕੁੰਡ ਪਹੁੰਚਣ ਉੱਤੇ ਕੈਲਾਸ਼ ਸਿਖਰ ਦੇ ਦਰਸ਼ਨ ਹੁੰਦੇ ਹਨ। ਗੌਰੀ ਕੁੰਡ ਮਾਤਾ ਗੌਰੀ ਦਾ ਇਸ਼ਨਾਨ ਸਥਲ ਸੀ। ਇਥੋਂ ਡੇਢ ਕਿਲਮੀਟਰ ਦੀ ਸਿੱਧੀ ਚੜ੍ਹਾਈ ਤੋਂ ਬਾਅਦ ਮਨੀਮਹੇਸ਼ ਝੀਲ ਪਹੁੰਚਿਆ ਜਾਂਦਾ ਹੈ। 15000 ਫੁੱਟ ਦੀ ਉੱਚਾਈ ਉੱਤੇ ਸਥਿਤ ਇਹ ਝੀਲ ਪਹਾੜਾਂ 'ਚ ਘਿਰੀ ਹੋਈ ਦੇਖਣ ਵਾਲੇ ਦੀ ਥਕਾਵਟ ਨੂੰ ਦੂਰ ਕਰਦੀ ਹੈ। ਨੀਲੇ ਰੰਗ ਦਾ ਪਾਣੀ ਅਨੇਕ ਰੋਗਾਂ ਦੀ ਦਵਾਈ ਹੈ। ਬੱਦਲਾਂ 'ਚ ਘਿਰਿਆ ਕੈਲਾਸ਼ ਸ਼ਿਖਰ ਦਰਸ਼ਨ ਦੇਣ ਲਈ ਕਦੇ-ਕਦੇ ਹੀ ਬਾਹਰ ਆਉਂਦਾ ਹੈ। ਮੌਸਮ ਦਾ ਕੋਈ ਮੂਡ ਨਹੀਂ, ਕਦੇ ਵੀ ਰੰਗ ਬਦਲ ਸਕਦਾ ਹੈ। ਮੀਂਹ ਪੈਂਦੇ 'ਚ ਪਹੁੰਚਣਾ ਪੈਂਦਾ ਹੈ।

ਹਵਾਲੇਸੋਧੋ

  1. "Budhil valley, Bharmour (Chamba District), Himachal Pradesh". National Informatics Centre. Archived from the original on 2009-04-10. Retrieved 2010-04-16. 
  2. Chaudhry, Minakshi (2003). Guide to trekking in Himachal: over 65 treks and 100 destinations. ndus Publishing. pp. 94–96. ISBN 81-7387-149-3. Retrieved 2010-04-16. 
  3. "Indian Pilgrims". Archived from the original on 2009-09-10. Retrieved 2010-04-16. 
  4. Yadav, Krishna (2006). Kailash, the mystic land of Shiva. Bibliophile South Asia. pp. 23–24. ISBN 81-85002-67-3. Retrieved 2010-04-16.