ਹਿਮਾਚਲ ਪ੍ਰਦੇਸ਼

(ਹਿਮਾਚਲ ਪ੍ਰਦੇਸ ਤੋਂ ਮੋੜਿਆ ਗਿਆ)

ਹਿਮਾਚਲ ਪਰਦੇਸ਼ ਭਾਰਤ ਦਾ ਇੱਕ ਰਾਜ ਹੈ। ਇਹ ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਚੀਨ ਨਾਲ ਲੱਗਦਾ ਹੈ।
ਹਿਮਾਚਲ (ਹਿਮਾਚਲ ਪ੍ਰਦੇਸ਼) ਉੱਤਰ ਭਾਰਤ ਦੀ ਇੱਕ ਰਿਆਸਤ ਹੈ। ਇਸ ਦਾ ਖੇਤਰ 21,495 ਵਰਗ ਕਿਲੋਮੀਟਰ ਹੈ। ਇਸ ਦੀ ਸਰਹੱਦਾਂ ਭਾਰਤ ਦੀ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਰਿਆਸਤਾਂ ਅਤੇ ਚੀਨ ਦੀ ਤਿੱਬਤ ਰਿਆਸਤ ਨਾਲ ਲਗਦੀਆਂ ਹਨ। ਹਿਮਾਚਲ ਦਾ ਸ਼ਾਬਦਿਕ ਅਰਥ ਹੈ ਬਰਫ਼ ਨਾਲ ਢਕੀਆਂ ਪਹਾੜੀਆਂ।
ਹਿਮਾਚਲ ਨੂੰ ਪੁਰਾਣੇ ਸਮੇਂ ਤੋਂ ਦੇਵ ਭੂਮੀ ਕਿਹਾ ਜਾਂਦਾ ਹੈ। ਅੰਗ੍ਰੇਜ਼-ਗੋਰਖਾ ਲੜਾਈ ਤੋਂ ਬਾਅਦ, ਅੰਗ੍ਰੇਜ਼ ਸੱਤਾ 'ਚ ਆ ਗਏ। ਇਹ 1857 ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। 1950 ਵਿੱਚ ਹਿਮਾਚਲ ਨੂੰ ਸੰਘ ਰਾਜ ਖੇਤਰ ਘੋਸ਼ਿਤ ਕਰ ਦਿਤਾ ਗਿਆ, ਫਿਰ ਬਾਅਦ 'ਚ 1971 'ਚ ਇਸ ਨੂੰ ਭਾਰਤ ਦੀ 18 ਵੀਂ ਰਿਆਸਤ ਘੋਸ਼ਿਤ ਕੀਤਾ ਗਿਆ।
ਹਿਮਾਚਲ ਦੇ ਮੁੱਖ ਧਰਮ ਹਿੰਦੂ, ਸਿੱਖ, ਬੁੱਧ ਅਤੇ ਇਸਲਾਮ ਹਨ। ਆਧੁਨਿਕ ਸਮੇਂ ਚ ਹਿਮਾਚਲ ਪ੍ਰਦੇਸ਼ ਸੈਲਾਨੀਆ ਲਈ ਮੁੱਖ ਆਕਰਸ਼ਣ ਦਾ ਕੇਂਦਰ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੈਸ਼ਨੂੰ ਦੇਵੀ, ਨੈਣਾ ਦੇਵੀ ਵਰਗੇ ਪ੍ਰਮੁੱਖ ਤੀਰਥ ਸਥਾਨ ਹਨ। ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਨਾਚ ਨਾਟੀ ਹੈ। ਭਾਰਤ ਦੇ ਹੋਰ ਰਾਜਾਂ ਦੇ ਮੁਕਾਬਲੇ ਰਾਜ ਦਾ ਸਿੱਖਿਆ ਦਾ ਮਿਆਰ ਕਾਫ਼ੀ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਉੱਚ ਵਿਦਿਆ ਲਈ ਕਈ ਨਾਮਵਰ ਵਿਦਿਅਕ ਸੰਸਥਾਵਾਂ ਹਨ ਅਤੇ ਆਈ.ਆਈ.ਟੀ ਮੰਡੀ ਉਨ੍ਹਾਂ ਵਿਚੋਂ ਇਕ ਹੈ।

ਹਿਮਾਚਲ ਪ੍ਰਦੇਸ਼
ਭਾਰਤ ਵਿੱਚ ਹਿਮਾਚਲ ਪ੍ਰਦੇਸ਼
ਭਾਰਤ ਵਿੱਚ ਹਿਮਾਚਲ ਪ੍ਰਦੇਸ਼
ਹਿਮਾਚਲ ਪ੍ਰਦੇਸ਼ ਦਾ ਨਕਸ਼ਾ
ਹਿਮਾਚਲ ਪ੍ਰਦੇਸ਼ ਦਾ ਨਕਸ਼ਾ
ਦੇਸ਼ਭਾਰਤ
ਸਥਾਪਿਤ25 ਜਨਵਰੀ 1971
ਰਾਜਧਾਨੀਸ਼ਿਮਲਾ
ਸਭ ਤੋਂ ਵੱਡਾ ਸ਼ਹਿਰਸ਼ਿਮਲਾ
ਜ਼ਿਲ੍ਹੇ12
ਸਰਕਾਰ
 • ਗਵਰਨਰਕਲਿਆਣ ਸਿੰਘ
 • ਮੁੱਖ ਮੰਤਰੀਵੀਰ ਭਦਰ ਸਿੰਘ (ਕਾਗਰਸ)
 • ਪ੍ਰਧਾਨ ਮੰਤਰੀਨਰਿੰਦਰ ਮੋਦੀ
 • ਵਿਧਾਨ ਸਭਾ68 ਸੰਸਦੀ
 • ਸੰਸਦੀ ਹਲਕੇ4
ਖੇਤਰ
 • ਕੁੱਲ55,671 km2 (21,495 sq mi)
 • ਰੈਂਕ17
ਉੱਚਾਈ
2,319 m (7,608 ft)
ਆਬਾਦੀ
 (2011)
 • ਕੁੱਲ68,56,509
 • ਰੈਂਕ20
 • ਘਣਤਾ123/km2 (320/sq mi)
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਗਰਿਫਨ ਚੋਟੀ ਤੋਂ ਆਈ.ਆਈ.ਟੀ. ਮੰਡੀ ਦੀ ਝਲਕ।
ਗਰਿਫਨ ਚੋਟੀ ਤੋਂ ਆਈ.ਆਈ.ਟੀ. ਮੰਡੀ ਦੀ ਝਲਕ।