ਮਨੀਲਾਲ ਡਾਕਟਰ
ਮਨੀਲਾਲ ਮਗਨਲਾਲ ਡਾਕਟਰ (28 ਜੁਲਾਈ 1881 – 8 ਜਨਵਰੀ 1956) ਭਾਰਤ ਵਿੱਚ ਜੰਮਿਆ, ਲੰਦਨ ਵਿੱਚ ਪੜ੍ਹਿਆ ਵਕੀਲ ਅਤੇ ਨੇਤਾ ਸੀ। ਉਸਨੇ ਮਕਾਮੀ ਭਾਰਤੀ ਆਬਾਦੀ ਨੂੰ ਕਾਨੂੰਨੀ ਸਹਾਇਤਾ ਉਪਲੱਬਧ ਕਰਾਉਣ ਲਈ ਫਿਜੀ, ਮਾਰੀਸ਼ਸ ਅਤੇ ਅਦਨ ਸਮੇਤ ਬ੍ਰਿਟਿਸ਼ ਸਾਮਰਾਜ ਦੇ ਅਨੇਕ ਦੇਸ਼ਾਂ ਦੀ ਯਾਤਰਾ ਕੀਤੀ। ਉਹ ਗਾਂਧੀ ਨੂੰ ਮਿਲਿਆ, ਜਿਸਨੇ ਉਸਨੂੰ ਮਾਰੀਸ਼ਸ ਜਾਣ ਲਈ ਕਿਹਾ, ਜਿੱਥੇ ਉਸ ਨੇ ਅਦਾਲਤ ਵਿੱਚ ਭਾਰਤੀ-ਮਾਰੀਸ਼ਸੀ ਲੋਕਾਂ ਦੀ ਤਰਜਮਾਨੀ ਕੀਤੀ ਅਤੇ ਇੱਕ ਸਮਾਚਾਰ ਪੱਤਰ, ਦ ਹਿੰਦੁਸਤਾਨੀ ਸੰਪਾਦਤ ਕੀਤਾ। ਬਾਅਦ ਨੂੰ ਗਾਂਧੀ ਉਸਨੂੰ ਕਿਹਾ ਕਿ ਫਿਜੀ ਵਿੱਚ ਇੱਕ ਵਕੀਲ ਦੀ ਜ਼ਰੂਰਤ ਹੈ ਅਤੇ ਉਹ 1912 ਵਿੱਚ ਫਿਜੀ ਪੁੱਜ ਗਿਆ। ਫਿਜੀ ਵਿੱਚ ਉਸਨੇ ਅਦਾਲਤ ਵਿੱਚ ਹਿੰਦ ਫ਼ਿਜੀ ਲੋਕਾਂ ਦੀ ਤਰਜਮਾਨੀ ਕੀਤੀ। ਉਥੇ ਉਸਨੇ ਇੱਕ ਸਮਾਚਾਰ ਪੱਤਰ ਸ਼ੁਰੂ ਕੀਤਾ ਅਤੇ ਭਾਰਤੀ ਇੰਪੀਰਿਅਲ ਐਸੋਸੀਏਸ਼ਨ ਦੇ ਰੂਪ ਵਿੱਚ ਫਿਜੀ ਭਾਰਤੀਆਂ ਲਈ ਇੱਕ ਸੰਗਠਨ ਦੀ ਸਥਾਪਨਾ ਕੀਤੀ। 1916 ਵਿੱਚ ਜਦੋਂ ਫਿਜੀ ਵਿਧਾਨ ਪਰਿਸ਼ਦ ਦੀ ਨੁਮਾਇੰਦਗੀ ਲਈ, ਫਿਜੀ ਦੀ ਸਰਕਾਰ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਸਰਕਾਰ ਨਾਲ ਉਸ ਦੇ ਸੰਬੰਧ ਉਹ ਖ਼ਰਾਬ ਹੋ ਗਏ। ਸਰਕਾਰ ਨੇ ਉਸ ਤੇ ਹਿੰਸਾ ਅਤੇ 1920 ਹੜਤਾਲ ਦੀ ਤੋੜਫੋੜ ਦਾ ਇਲਜ਼ਾਮ ਲਗਾਇਆ ਅਤੇ ਉਸਨੂੰ ਦੇਸ਼ ਤੋਂ ਕਢ ਦਿੱਤਾ। ਉਸ ਤੇ ਕਈ ਬਰਤਾਨਵੀ ਬਸਤੀਆਂ ਵਿੱਚ ਵਕਾਲਤ ਕਰਨ ਤੇ ਰੋਕ ਲਗਾ ਦਿੱਤੀ ਸੀ। ਬਾਅਦ ਵਿੱਚ ਉਸਨੇ ਅਦਨ, ਸੋਮਾਲੀਂਆ ਅਤੇ ਬਿਹਾਰ ਰਾਜ ਵਿੱਚ ਕਾਮਯਾਬ ਵਕਾਲਤ ਕੀਤੀ ਅਤੇ ਆਪਣੇ ਅੰਤਮ ਦਿਨ ਮੁਂਬਈ ਵਿੱਚ ਬਿਤਾਏ।
ਮਨੀਲਾਲ ਮਗਨਲਾਲ ਡਾਕਟਰ | |
---|---|
ਜਨਮ | 28 ਜੁਲਾਈ 1881 ਬੜੌਦਾ, ਗੁਜਰਾਤ, ਬਰਤਾਨਵੀ ਭਾਰਤ |
ਮੌਤ | 8 ਜਨਵਰੀ 1956 ਬੰਬਈ, ਬਰਤਾਨਵੀ ਭਾਰਤ | (ਉਮਰ 74)
ਸਿੱਖਿਆ | MA, LLB |
ਪੇਸ਼ਾ | ਵਕੀਲ |
ਜੀਵਨ ਸਾਥੀ | ਜਯਾਕੁਮਾਰੀ ਦੇਵੀ |
ਬੱਚੇ | Sons: Madhusudha, Lalitmohan(Deceased), Indubhushan M. Doctor(Deceased)[1] Daughter: Avanidevi(Deceased) |
Parent | ਪਿਤਾ:ਮਗਨਲਾਲ |