ਮਨੀਸ਼ ਮਲਹੋਤਰਾ
ਮਨੀਸ਼ ਮਲਹੋਤਰਾ ਇੱਕ ਭਾਰਤੀ ਫੈਸ਼ਨ ਡਿਜ਼ਾਇਨਰ ਹੈ।[2][3] ਉਹ ਹਿੰਦੀ ਸਿਨੇਮੇ ਦੀਆਂ ਅਦਾਕਾਰਾਵਾਂ ਲਈ ਡਿਜ਼ਾਇਨਿੰਗ ਕਰਦਾ ਹੈ। ਉਸਨੇ ਆਪਣਾ ਲੇਬਲ 2005 ਵਿੱਚ ਸ਼ੁਰੂ ਕੀਤਾ ਸੀ।
2014 ਵਿੱਚ ਉਸਦੇ ਲੇਬਲ ਦੀ ਟਰਨਓਵਰ 1 ਬਿਲੀਅਨ ਭਾਰਤੀ ਰੁਪਏ (ਯੂ.ਐੱਸ. ਡਾਲਰ 15 ਮਿਲੀਅਨ) ਹੋ ਗਈ ਸੀ।[4]
ਮਨੀਸ਼ ਮਲਹੋਤਰਾ ਨੇ ਆਪਣਾ ਕੈਰੀਅਰ ਇੱਕ ਮਾਡਲ ਵਜੋਂ ਸ਼ੁਰੂ ਕੀਤਾ ਸੀ, ਜਦੋਂ ਉਹ ਐਲਫ਼ਿੰਸਟਨ ਕਾਲਜ ਵਿੱਚ ਸੀ।[5] ਮਾਡਲਿੰਗ ਵਿੱਚ ਉਸਦੀ ਅਸਫ਼ਲਤਾ ਨੇ ਉਸਨੂੰ ਇੱਕ ਡਿਜ਼ਾਇਨਰ ਦੇ ਰੂਪ ਵਿੱਚ ਸਾਹਮਣੇ ਲਿਆਂਦਾ। ਉਹ ਹੁਣ ਇੱਕ ਮਸ਼ਹੂਰ ਬਾਲੀਵੁੱਡ ਫੈਸ਼ਨ ਡਿਜ਼ਾਇਨਰ ਹੈ।
ਫ਼ਿਲਮ ਕੈਰੀਅਰ
ਸੋਧੋ25 ਸਾਲ ਦੀ ਉਮਰ ਵਿਚ, ਮਨੀਸ਼ ਮਲਹੋਤਰਾ ਨੇ ਜੂਹੀ ਚਾਵਲਾ ਲੀ ਸਵਰਗ (1990) ਫ਼ਿਲਮ ਵਿੱਚ ਕਾਸਟੂਮ ਤਿਆਰ ਕਰਕੇ ਬਾਲੀਵੁੱਡ ਵਿੱਚ ਆਪਣੀ ਕਿਸਮਤ ਅਜਮਾਈ ਸੀ। ਫਿਰ ਜਦੋਂ ਉਸ ਨੇ ਰੰਗੀਲਾ (1995) ਫ਼ਿਲਮ ਵਿੱਚ ਉਰਮਿਲਾ ਮਟੌਡਕਰ ਦੀ ਸ਼ੈਲੀ ਲਈ ਫ਼ਿਲਮਫੇਅਰ ਇਨਾਮ ਜਿੱਤਿਆ ਤਾਂ ਇਸਦਾ ਉਸਨੂੰ ਬਹੁਤ ਫਾਇਦਾ ਹੋਇਆ ਅਤੇ ਉਸਨੇ ਕਾਫੀ ਮਾਨਤਾ ਪ੍ਰਾਪਤ ਕੀਤੀ। ਉਦੋਂ ਤੋਂ ਹੀ, ਫ਼ਿਲਮ ਸਨਅਤ ਵਿੱਚ ਉਸਦਾ ਕੈਰੀਅਰ ਉਸਨੂੰ ਅੱਗੇ ਲੈ ਗਿਆ ਅਤੇ ਉਸਨੇ ਫਿਰ ਵੱਡੇ ਨਾਮਾਂ ਲਈ ਵੀ ਕੰਮ ਕੀਤੇ। ਆਪਣੇ ਕਾਰਜਕਾਲ ਦੇ ਦੌਰਾਨ, ਉਸਨੂੰ ਕਈ ਬਲਾਕਬਾਸਟਰ ਫ਼ਿਲਮਾਂ ਅਤੇ ਅਦਾਕਾਰਾਂਵਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਖ਼ਾਸ ਨਾਮ ਅਤੇ ਪ੍ਰੋਜੈਕਟ
ਸੋਧੋਮਲਹੋਤਰਾ ਨੇ ਹਿੰਦੀ ਸਿਨੇਮਾ ਦੀਆਂ ਅਦਾਕਾਰਾਵਾਂ, ਕਾਜੋਲ, ਸ੍ਰੀਦੇਵੀ ਕਪੂਰ, ਕ੍ਰਿਸ਼ਮਾ ਕਪੂਰ, ਕਰੀਨਾ ਕਪੂਰ ਖ਼ਾਨ, ਦੀਪਿਕਾ ਪਾਦੂਕੋਨ, ਕੈਟਰੀਨਾ ਕੈਫ਼, ਕੰਗਨਾ ਰਣੌਤ, ਆਲਿਆ ਭੱਟ ਅਤੇ ਐਸ਼ਵਰਿਆ ਰਾਏ ਬੱਚਨ ਲਈ ਕੰਮ ਕੀਤਾ ਹੈ।[6][7][8] He has presented his collections at showcases across the globe.[9]
ਮਲਹੋਤਰਾ ਨੇ ਮਾਈਕਲ ਜੈਕਸਨ ਦੀ ਕਾਸਟਯੂਮ ਤੇ ਵੀ ਕੰਮ ਕੀਤਾ ਸੀ, ਜਦੋਂ ਉਹ 1990 ਦੇ ਦਹਾਕੇ ਵਿੱਚ ਭਾਰਤ ਆਇਆ ਸੀ।[10] ਉਸਰੇ ਜੀਨ-ਕਲਾਡ ਵਾਨ ਵਿਦਰਸਪੂਨ, ਕੈਲੀ ਮਿਨਾਗ ਅਤੇ ਜੈਰਮੇਨ ਜੈਕਸਨ ਅਤੇ ਵਾਈਫ਼ ਹਲੀਮਾ ਲਈ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸਨੇ ਰੀਆਧ ਦੀ ਰਾਣੀ ਲਈ ਵੀ ਉਸਦੇ ਵਿਆਹ ਸਮੇਂ ਡਿਜ਼ਾਇਨਿੰਗ ਕੀਤੀ ਸੀ।[11]
ਉਸਨੇ 'ਜੀ ਸੂਟ' ਨਾਮ ਦੀ ਐਪਲੀਕੇਸ਼ਨ ਲਈ ਗੂਗਨ ਨਾਲ ਵੀ ਸਾਂਝ ਵਧਾਈ ਸੀ।[12]
ਇਸ ਤੋਂ ਇਲਾਵਾ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਕੋਲਕਾਤਾ ਨਾਇਟ ਰਾਈਡੱਰਜ਼ ਦੀ ਜਰਸੀ ਵੀ ਮਨੀਸ਼ ਨੇ ਹੀ ਡਿਜ਼ਾਇਨ ਕੀਤੀ ਹੈ। ਫੈਸ਼ਨ ਡਿਜ਼ਾਇਨਿੰਗ ਬਦੌਲਤ ਉਹ ਹੁਣ ਤੱਕ ਕਈ ਇਨਾਮ ਅਤੇ ਸਨਮਾਨ ਜਿੱਤ ਚੁੱਕਿਆ ਹੈ।
ਹਵਾਲੇ
ਸੋਧੋ- ↑ "Profile: Manish Malhotra". India Fashion Week. Archived from the original on 2 January 2014. Retrieved 2 January 2014.
{{cite web}}
: Unknown parameter|deadurl=
ignored (|url-status=
suggested) (help) - ↑ "Celebrity Photo Gallery, Celebrity Wallpapers, Celebrity Videos, Bio, News, Songs, Movies". Archived from the original on 31 ਦਸੰਬਰ 2012. Retrieved 11 September 2016.
{{cite web}}
: Unknown parameter|dead-url=
ignored (|url-status=
suggested) (help) - ↑ Friday, By Priya Joshi, (26 April 2013). "Manish Malhotra designing change". Archived from the original on 26 ਦਸੰਬਰ 2018. Retrieved 11 September 2016.
{{cite web}}
: Unknown parameter|dead-url=
ignored (|url-status=
suggested) (help)CS1 maint: extra punctuation (link) CS1 maint: multiple names: authors list (link) - ↑ "11 years, 11 questions: Manish Malhotra talks about his eponymous label | Latest News & Updates at Daily News & Analysis". dna (in ਅੰਗਰੇਜ਼ੀ (ਅਮਰੀਕੀ)). 2016-08-01. Retrieved 2017-06-18.
- ↑ "Elphinstone College". Wikipedia (in ਅੰਗਰੇਜ਼ੀ). 2017-06-17.
- ↑ "Manish Malhotra on 25 years of film, fashion and finding his voice". VOGUE India (in ਅੰਗਰੇਜ਼ੀ (ਅਮਰੀਕੀ)). Retrieved 2017-06-18.
- ↑ "Here Is A Look At Why Manish Malhotra Is The Most Successful Fashion Designer In Bollywood". Farnaz Fever (in ਅੰਗਰੇਜ਼ੀ). Archived from the original on 2018-12-26. Retrieved 2017-06-18.
{{cite news}}
: Unknown parameter|dead-url=
ignored (|url-status=
suggested) (help) - ↑ "Earned Rs 500 in his first job, he now takes home crores every month; Manish Malhotra's journey is pure inspiration!". YourStory.com (in undefined). 2017-03-28.
{{cite news}}
:|access-date=
requires|url=
(help)CS1 maint: unrecognized language (link) - ↑ IANS (2017-02-12). "Humbling to share design journey at Harvard Business School: Manish Malhotra". Business Standard India. Retrieved 2017-06-18.
- ↑ "Michael Jackson praises designer Manish Malhotra for his outfit". Retrieved 2017-06-18.
- ↑ "Manish Malhotra « India Conference". indiaconference.com (in ਅੰਗਰੇਜ਼ੀ (ਅਮਰੀਕੀ)). Archived from the original on 2018-12-26. Retrieved 2017-06-18.
{{cite web}}
: Unknown parameter|dead-url=
ignored (|url-status=
suggested) (help) - ↑ www.ETBrandEquity.com. "Google G Suite's new ad, 'All Together Now' showcases intelligent apps for businesses - ET BrandEquity". ETBrandEquity.com (in ਅੰਗਰੇਜ਼ੀ). Retrieved 2017-06-18.