ਮਰੀਅਮ ਦੁਰਾਨੀ (مَریَم دورانی) (ਜਨਮ 1987) ਇੱਕ ਅਫਗਾਨ ਕਾਰਕੁਨ ਹੈ ਅਤੇ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਹੈ। [1] 2012 ਵਿੱਚ ਉਸਨੂੰ ਇੰਟਰਨੈਸ਼ਨਲ ਵੂਮੈਨ ਆਫ ਕਰੇਜ ਅਵਾਰਡ ਮਿਲਿਆ। [2]

ਦੁਰਾਨੀ 2012 ਦਾ ਇੰਟਰਨੈਸ਼ਨਲ ਵੂਮੈਨ ਆਫ ਕਰੇਜ ਅਵਾਰਡ ਲੈਂਦੇ ਹੋਏ

ਜੀਵਨ ਸੋਧੋ

ਮਰੀਅਮ ਦੁਰਾਨੀ ਹਾਜੀ ਮੁਹੰਮਦ ਈਸਾ ਦੁਰਾਨੀ ਦੀ ਧੀ ਹੈ, ਅਤੇ ਉਹ ਦੁਰਾਨੀ ਕਬੀਲੇ ਦੀ ਮੈਂਬਰ ਹੈ। ਉਸਨੇ ਪਯਾਮ ਨੂਰ ਅਤੇ ਅਫਗਾਨਿਸਤਾਨ ਦੀ ਅਮਰੀਕੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ । ਉਸਨੇ ਕਾਨੂੰਨ ਅਤੇ ਰਾਜਨੀਤੀ ਸ਼ਾਸਤਰ ਅਤੇ ਬਿਜਨਸ ਵਿੱਚ ਡਿਗਰੀ ਹਾਸਲ ਕੀਤੀ ਹੈ। [3] [4] ਔਰਤਾਂ ਪ੍ਰਤੀ ਖੇਤਰ ਦੇ ਬਹੁਤ ਰੂੜੀਵਾਦੀ ਨਜ਼ਰੀਏ ਦੇ ਬਾਵਜੂਦ, ਦੁਰਾਨੀ ਕੰਧਾਰ ਵਿੱਚ ਔਰਤਾਂ ਦੀ ਇੱਕ ਨੇਤਾ, ਰੋਲ ਮਾਡਲ ਅਤੇ ਵਕੀਲ ਵਜੋਂ ਕੰਮ ਕਰਦੀ ਹੈ। ਪਹਿਲੀ ਵਾਰ 2005 ਵਿੱਚ 21 ਸਾਲ ਦੀ ਉਮਰ ਵਿੱਚ ਉਹ ਕੰਧਾਰ ਪ੍ਰੋਵਿੰਸ਼ੀਅਲ ਕੌਂਸਲ ਮੈਂਬਰ ਵਜੋਂ ਚੁਣੀ ਗਈ ਅਤੇ 2009 ਵਿੱਚ ਦੂਜੀ ਵਾਰ ਚੁਣੀ ਗਈ। ਦੁਰਾਨੀ ਕੌਂਸਲ ਵਿੱਚ ਕੰਮ ਕਰਦੀਆਂ ਸਿਰਫ਼ ਚਾਰ ਔਰਤਾਂ ਵਿੱਚੋਂ ਇੱਕ ਸੀ।

ਦੱਖਣੀ ਅਫਗਾਨਿਸਤਾਨ ਵਿੱਚ ਉੱਭਰ ਰਹੇ ਨੇਤਾ ਦੇ ਰੂਪ ਵਿੱਚ, ਦੁਰਾਨੀ ਦੀ ਹਿੰਮਤ ਅਤੇ ਅਫਗਾਨਿਸਤਾਨ ਦੀਆਂ ਔਰਤਾਂ ਪ੍ਰਤੀ ਸਮਰਪਣ ਉਸਦੀ ਰੋਜ਼ਾਨਾ ਜ਼ਿੰਦਗੀ ਦੇ ਤਾਣੇ-ਬਾਣੇ ਵਿੱਚ ਉਣਿਆ ਹੈ। ਦੁਰਾਨੀ ਨੇ ਔਰਤਾਂ ਦੇ ਸਸ਼ਕਤੀਕਰਨ 'ਤੇ ਕੇਂਦਰਿਤ ਇੱਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਅਤੇ ਉਸ ਦੀ ਡਾਇਰੈਕਟਰ ਬਣੀ, ਅਤੇ ਉਹ ਕੰਧਾਰ ਸ਼ਹਿਰ ਵਿੱਚ ਔਰਤਾਂ ਦੇ ਮੁੱਦਿਆਂ 'ਤੇ ਕੇਂਦ੍ਰਿਤ ਮਰਮਨ ਰੇਡੀਓ ਚਲਾਉਂਦੀ ਹੈ। ਉਹ ਅਫਗਾਨ ਸਮਾਜ ਵਿੱਚ ਔਰਤਾਂ ਅਤੇ ਲੜਕੀਆਂ ਦੀ ਸ਼ਾਂਤੀ ਅਤੇ ਅਧਿਕਾਰਾਂ ਦੇ ਨਾਲ-ਨਾਲ ਸਾਰੇ ਅਫਗਾਨ ਨਾਗਰਿਕਾਂ ਲਈ ਬੁਨਿਆਦੀ ਨਾਗਰਿਕ ਅਧਿਕਾਰਾਂ ਦੀ ਬੇਬਾਕ ਵਕੀਲ ਹੈ।

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. "Maryam Durani". Time Magazine. Apr 18, 2012. Archived from the original on April 19, 2012. Retrieved December 22, 2012.
  2. "American Women for International Understanding is pleased to Honor the US Secretary of State's International Women of Courage with an event each March". American Women for International Understanding. Retrieved December 22, 2012.
  3. "Maryam Durani". Time Magazine. Apr 18, 2012. Archived from the original on April 19, 2012. Retrieved December 22, 2012."Maryam Durani". Time Magazine. Apr 18, 2012. Archived from the original on April 19, 2012. Retrieved December 22, 2012.
  4. "Maryam Durani among "The 100 Most Influential People in the World"". Afghanistan Journalists Center. April 19, 2012. Archived from the original on May 22, 2013. Retrieved December 22, 2012.