ਮਸਾਚੋ
ਮਸਾਚੋ (21 ਦਸੰਬਰ 1401 – 1428) 15ਵੀਂ ਸਦੀ ਦੇ ਇਤਾਲਵੀ ਪੁਨਰ-ਜਾਗਰਣ ਦਾ ਪਹਿਲਾ ਮਹਾਨ ਚਿੱਤਰਕਾਰ ਸੀ। ਇਸ ਦੀ 26 ਸਾਲਾਂ ਦੀ ਉਮਰ ਵਿੱਚ ਹੀ ਮੌਤ ਹੋ ਗਈ ਸੀ। ਆਪਣੀ ਛੋਟੀ ਉਮਰ ਦੇ ਬਾਵਜੂਦ ਵੀ ਇਸ ਦਾ ਪੁਨਰ-ਜਾਗਰਣ ਦੇ ਹੋਰ ਕਲਾਕਾਰਾਂ ਉੱਤੇ ਬਹੁਤ ਪ੍ਰਭਾਵ ਪਿਆ। ਇਸਨੇ ਚਿੱਤਰਕਾਰੀ ਦੀਆਂ ਕੁਝ ਖਾਸ ਤਕਨੀਕਾਂ ਦੀ ਪਹਿਲੀ ਵਾਰੀ ਵਰਤੋਂ ਕੀਤੀ।
ਮਸਾਚੋ | |
---|---|
ਜਨਮ | Tommaso di Ser Giovanni di Mone (Simone) Cassai 21 ਦਸੰਬਰ 1401 |
ਮੌਤ | 1428 (ਉਮਰ 26) |
ਰਾਸ਼ਟਰੀਅਤਾ | ਇਤਾਲਵੀ |
ਲਈ ਪ੍ਰਸਿੱਧ | ਚਿੱਤਰਕਾਰੀ, ਫਰੈਸਕੋ |
ਜ਼ਿਕਰਯੋਗ ਕੰਮ | Brancacci Chapel (Expulsion from the Garden of Eden, Tribute Money) c. 1425 Pisa Altarpiece 1426 Holy Trinity c. 1427 |
ਲਹਿਰ | ਪੁਨਰ-ਜਾਗਰਣ |
ਸਰਪ੍ਰਸਤ | Felice de Michele Brancacci ser Giuliano di Colino degli Scarsi da San Giusto |