ਮਸਾਨ
ਮਸਾਨ (ਮੂਲ ਸਿਰਲੇਖ: ਫਲਾਈ ਅਵੇ ਸੋਲੋ, Fly Away Solo) 2015 ਵਰ੍ਹੇ ਦੀ ਇੱਕ ਭਾਰਤੀ ਫ਼ਿਲਮ ਹੈ।[1][2] ਇਸਨੂੰ ਨੀਰਜ ਘਯਵਾਨ ਨੇ ਨਿਰਦੇਸ਼ਿਤ ਕੀਤਾ[3] ਅਤੇ ਇਹ ਉਸਦੀ ਪਹਿਲੀ ਨਿਰਦੇਸ਼ਿਤ ਫ਼ਿਲਮ ਸੀ। ਇਹ ਭਾਰਤ ਅਤੇ ਫਰਾਂਸ ਦੇ ਕੁਝ ਫ਼ਿਲਮ ਦਲਾਂ ਨੇ ਮਿਲ ਕੇ ਬਣਾਈ ਗਈ ਸੀ ਜਿਹਨਾਂ ਵਿੱਚ ਦਰਿਸ਼ਯਮ ਫ਼ਿਲਮਸ, ਮਕਾਸਰ ਫ਼ਿਲਮਸ, ਫੈਂਟਮ ਫ਼ਿਲਮਸ ਅਤੇ ਪਾਥ ਫ਼ਿਲਮਸ ਸ਼ਾਮਿਲ ਸਨ।[4] ਇਸ ਫ਼ਿਲਮ ਨੂੰ 2015 ਕਾਨਸ ਫ਼ਿਲਮ ਸੰਮੇਲਨ ਵਿੱਚ 2 ਅਵਾਰਡ ਪਰਾਪਤ ਹੋਏ।[5][6][7] ਨਿਰਦੇਸ਼ਕ ਨੇ ਇਸ ਤੋਂ ਪਹਿਲਾਂ ਅਨੁਰਾਗ ਕਸ਼ਯਪ ਨਾਲ ਗੈਂਗਸ ਆਫ ਵਾਸੇਪੁਰ 1 ਦੇ ਨਿਰਦੇਸ਼ਨ ਵਿੱਚ ਕੰਮ ਕਰ ਚੁੱਕਾ ਸੀ।[8][9]
ਮਸਾਨ | |
---|---|
ਨਿਰਦੇਸ਼ਕ | ਨੀਰਜ ਘਯਵਾਨ |
ਲੇਖਕ | ਨੀਰਜ ਘਯਵਾਨ ਵਰੁਣ ਗਰੋਵਰ |
ਨਿਰਮਾਤਾ | ਦਰਿਸ਼ਯਮ ਫ਼ਿਲਮਸ ਮਕਾਸਰ ਫ਼ਿਲਮਸ ਫੈਂਟਮ ਫ਼ਿਲਮਸ ਪਾਥ ਫ਼ਿਲਮਸ |
ਸਿਤਾਰੇ | ਰਿਚਾ ਚੱਡਾ ਵਿੱਕੀ ਕੌਸ਼ਲ ਸੰਜੇ ਮਿਸ਼ਰਾ ਸ਼ਵੇਤਾ ਤ੍ਰਿਪਾਠੀ |
ਸਿਨੇਮਾਕਾਰ | ਅਵਿਨਾਸ਼ ਅਰੁਣ ਧਵਾਰੇ |
ਸੰਪਾਦਕ | ਨਿਤਿਨ ਬੈਦ |
ਸੰਗੀਤਕਾਰ | ਇੰਡੀਅਨ ਓਸ਼ੇਨ |
ਪ੍ਰੋਡਕਸ਼ਨ ਕੰਪਨੀਆਂ | |
ਡਿਸਟ੍ਰੀਬਿਊਟਰ | ਪਾਥ ਫ਼ਿਲਮਸ (France) |
ਰਿਲੀਜ਼ ਮਿਤੀਆਂ |
|
ਮਿਆਦ | 109 ਮਿੰਟ |
ਦੇਸ਼ | ਭਾਰਤ ਫਰਾਂਸ |
ਭਾਸ਼ਾ | ਹਿੰਦੀ |
ਪਲਾਟ
ਸੋਧੋਫ਼ਿਲਮ ਦੀ ਕਹਾਣੀ ਨੂੰ ਵਾਰਾਣਸੀ ਵਿੱਚ ਵਾਪਰਦੇ ਪਏ ਦਿਖਾਇਆ ਗਿਆ ਹੈ।[10]
ਇਹ ਇੱਕ ਔਰਤ ਪਾਤਰ ਦੇਵੀ ਦੇ ਬਾਰੇ ਹੈ। ਫ਼ਿਲਮ ਦੇ ਸ਼ੁਰੂ ਵਿੱਚ ਦੇਵੀ ਅਤੇ ਉਸਦਾ ਇੱਕ ਦੋਸਤ ਪੁਲਸ ਦੁਆਰਾ ਹੋਟਲ ਦੇ ਰੂਮ ਵਿੱਚ ਫੜੇ ਜਾਂਦੇ ਹਨ। ਦੇਵੀ ਦਾ ਸਾਥੀ ਪੀਯੂਸ਼ ਡਰ ਜਾਂਦਾ ਹੈ ਅਤੇ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰ ਲੈਂਦਾ ਹੈ ਅਤੇ ਖੁਦਕੁਸ਼ੀ ਕਰ ਲੈਂਦਾ ਹੈ। ਦੇਵੀ ਅਤੇ ਇਸਦੇ ਪਰਿਵਾਰ ਨੂੰ ਫਿਰ ਪੁਲਿਸ ਤੰਗ ਕਰਨਾ ਸ਼ੁਰੂ ਕਰ ਦਿੰਦੀ ਹੈ। ਪਰੇਸ਼ਾਨ ਹੋਕੇ ਦੇਵੀ ਸ਼ਹਿਰ ਛੱਡ ਦਿੰਦੀ ਹੈ ਅਤੇ ਵਾਰਾਣਸੀ ਆ ਜਾਂਦੀ ਹੈ।[11]
ਬ੍ਰਿਤਾਂਤ ਦੇ ਦੂਜੇ ਹਿੱਸੇ ਵਿੱਚ ਦੀਪਕ ਪਾਤਰ ਦਾ ਪ੍ਰਵੇਸ਼ ਹੁੰਦਾ ਹੈ ਜਿਸ ਦਾ ਪਰਿਵਾਰ ਸ਼ਮਸ਼ਾਨ ਘਾਟ ਵਿੱਚ ਮੁਰਦਿਆਂ ਨੂੰ ਜਲਾਉਣ ਲਈ ਲੱਕੜਾਂ ਇਕੱਠਿਆਂ ਕਰਨ ਦਾ ਕੰਮ ਕਰਦਾ ਹੈ। ਦੀਪਕ ਇਸ ਕੰਮ ਤੋਂ ਅੱਕ ਚੁੱਕਾ ਹੈ ਅਤੇ ਉਹ ਪੜ੍ਹਾਈ ਕਰਨਾ ਚਾਹੁੰਦਾ ਹੈ। ਉਹ ਸ਼ਹਿਰ ਆ ਪੜ੍ਹਾਈ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਇੱਕ ਸ਼ਾਲੂ ਨਾਂ ਦੀ ਕੁੜੀ ਨੂੰ ਮਿਲਦਾ ਹੈ। ਉਹ ਪਿਆਰ ਵਿੱਚ ਪੈ ਜਾਂਦੇ ਹਨ ਪਰ ਜਦ ਦੀਪਕ ਸ਼ਾਲੂ ਨੂੰ ਆਪਣੀ ਨੀਵੀਂ ਜਾਤ ਬਾਰੇ ਦੱਸਦਾ ਹੈ ਅਤੇ ਉਸਨੂੰ ਇਹ ਵੀ ਦੱਸਦਾ ਹੈ। ਸ਼ਾਲੂ ਇਸ ਗੱਲ ਉੱਪਰ ਕੋਈ ਗਿਲਾ ਨਹੀਂ ਕਰਦੀ ਅਤੇ ਉਹ ਤਾਂ ਵੀ ਦੀਪਕ ਨਾਲ ਵਿਆਹ ਨੂੰ ਰਾਜ਼ੀ ਹੁੰਦੀ ਹੈ।[12][13]
ਹਵਾਲੇ
ਸੋਧੋ- ↑ "Movie review: समय और समाज का घमासान है यह 'Masaan'" (Inext Live Jagran).
- ↑ "Masaan Movie Review: The end leaves you craving for more" Archived 2015-07-24 at the Wayback Machine..
- ↑ "'Masaan' - Movie Review" (Mid-Day.com).
- ↑ "Neeraj Ghaywan's debut film Masaan chosen for Cannes gala".
- ↑ "2015 Official Selection" Archived 2016-04-28 at the Wayback Machine..
- ↑ "Screenings Guide".
- ↑ "'Masaan' - Movie Review" (Post.
- ↑ "Vicky Kaushal cast opposite Richa Chadda in Anurag Kashyap's next production".
- ↑ "‘Masaan’, ‘Chauthi Koot’ make it to Cannes Film Festival".
- ↑ Jay Weissberg (23 May 2015).
- ↑ Deborah Young (24 May 2015).
- ↑ Nina Hudson (21 May 2015).
- ↑ Allan Hunter (20 May 2015).