ਵਿੱਕੀ ਕੌਸ਼ਲ
ਵਿੱਕੀ ਕੌਸ਼ਲ (ਜਨਮ 16 ਮਈ 1988) ਇੱਕ ਭਾਰਤੀ ਅਦਾਕਾਰ ਹੈ। ਉਸਨੇ ਆਪਣਾ ਕਰੀਅਰ 2015 ਵਿੱਚ ਮਸਾਨ ਫਿਲਮ ਨਾਲ ਸ਼ੁਰੂ ਕੀਤਾ। ਇਸ ਫਿਲਮ ਲਈ ਉਸਨੇ ਸਰਵੋਤਮ ਪੁਰਸ਼ ਸ਼ੁਰੂਆਤ ਵਿੱਚ ਅੰਤਰਰਾਸ਼ਟਰੀ ਭਾਰਤੀ ਫਿਲਮ ਅਕਾਦਮੀ ਅਵਾਰਡ ਜਿੱਤਿਆ ਸੀ। ਉਸਨੇ ਰਮਨ ਰਾਘਵ 2.0 (2016) ਅਤੇ ਰਾਜ਼ੀ (2018) ਫਿਲਮਾਂ ਵਿੱਚ ਵੀ ਕੰਮ ਕੀਤਾ।
ਵਿੱਕੀ ਕੌਸ਼ਲ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2009-ਹੁਣ ਤੱਕ |
ਜੀਵਨ ਸਾਥੀ | [1] |
Parent | ਸ਼ਿਆਮ ਕੌਸ਼ਲ |
ਮੁੱਢਲਾ ਜੀਵਨ ਅਤੇ ਕਰੀਅਰ
ਸੋਧੋਵਿੱਕੀ ਕੌਸ਼ਲ ਦਾ ਜਨਮ ਮੁੰਬਈ, ਮਹਾਰਾਸ਼ਟਰ ਵਿਖੇ ਹੋਇਆ ਸੀ। ਉਸਦਾ ਪਿਤਾ ਸ਼ਿਆਮ ਕੌਸ਼ਲ ਬਾਲੀਵੁੱਡ ਵਿੱਚ ਐਕਸ਼ਨ ਡਾਇਰੈਕਟਰ ਅਤੇ ਸਟੰਟ ਕੋਆਰਡੀਨੇਟਰ ਹੈ। ਉਸ ਦੇ ਭਰਾ ਸਨੀ ਕੌਸ਼ਲ ਗੁੰਡੇ ਅਤੇ ਮਾਈ ਫ੍ਰੈਂਡ ਪਿੰਟੋ ਵਰਗੀਆਂ ਫਿਲਮਾਂ ਵਿੱਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰ ਚੁੱਕਾ ਹੈ।
ਵਿੱਕੀ ਨੇ 2009 ਵਿੱਚ ਰਾਜੀਵ ਗਾਂਧੀ ਇੰਸਟੀਚਿਊਟ ਆਫ ਟੈਕਨੋਲੋਜੀ, ਮੁੰਬਈ ਤੋਂ ਇਲੈਕਟ੍ਰੋਨਿਕਸ ਅਤੇ ਦੂਰ ਸੰਚਾਰ ਵਿੱਚ ਇੰਜੀਨੀਅਰਗ ਕੀਤੀ ਹੈ। ਉਹ ਕਿਸ਼ੋਰ ਨਮਿਤ ਕਪੂਰ ਦੇ ਅਧੀਨ ਇੱਕ ਐਕਸ਼ਨਿੰਗ ਵਰਕਸ਼ਾਪ ਵਿੱਚ ਸ਼ਾਮਲ ਹੋਇਆ। ਉਸ ਨੇ ਲਵ ਸ਼ਵ ਤੇ ਚਿਕਨ ਖੁਰਾਣਾ ਅਤੇ ਬੰਬੇ ਵੈਲਵਟ ਵਰਗੀਆਂ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ। ਇਸੇ ਦੌਰਾਨ, ਉਸਨੇ ਮਾਨਵ ਕੌਲ ਅਤੇ ਨਸੀਰੂਦੀਨ ਸ਼ਾਹ ਹੁਰਾਂ ਨਾਲ ਥੀਏਟਰ ਕੀਤਾ। 2010 ਵਿੱਚ, ਉਸਨੇ ਅਨੁਰਾਗ ਕਸ਼ਿਅਪ ਨਾਲ ਗੈਂਗਸ ਆਫ ਵਾਸੈਪੁਰ ਵਿੱਚ ਸਹਾਇਕ ਦੇ ਤੌਰ 'ਤੇ ਕੰਮ ਕੀਤਾ। ਇਸ ਫਿਲਮ ਵਿੱਚ ਕੰਮ ਕਰਦਿਆਂ ਉਹ ਇੱਕ ਆਡੀਸ਼ਨ ਵਿੱਚ ਮਸਾਨ ਫਿਲਮ ਲਈ ਚੁਣਿਆ ਗਿਆ।
ਕੌਸ਼ਲ ਦੀ ਦੂਸਰੀ ਫ਼ਿਲਮ, ਜ਼ੁਬਾਨ, ਮਾਰਚ 2016 ਵਿੱਚ ਰਿਲੀਜ਼ ਹੋਈ। 2018 ਵਿੱਚ ਉਸਨੇ ਰਾਜ਼ੀ ਫਿਲਮ ਵਿੱਚ ਆਲੀਆ ਭੱਟ ਨਾਲ ਮੁੱਖ ਭੂਮਿਕਾ ਨਿਭਾਈ ਇਸੇ ਸਾਲ ਉਸਨੇ ਰਾਜਕੁਮਾਰ ਹਿਰਾਨੀ ਦੀ ਫਿਲਮ ਸੰਜੂ ਵਿੱਚ ਰਣਬੀਰ ਕਪੂਰ ਵੀ ਅਹਿਮ ਭੂਮਿਕਾ ਨਿਭਾਈ।[2]
ਫਿਲਮਾਂ
ਸੋਧੋ† | ਜਿਹੜੀਆਂ ਫਿਲਮਾਂ ਅਜੇ ਰਿਲੀਜ਼ ਨਹੀਂ ਹੋਈਆਂ |
ਸਾਲ | ਫਿਲਮ | ਭੂਮਿਕਾ | ਨੋਟਸ |
---|---|---|---|
2012 | ਲਵ ਸ਼ਵ ਤੇ ਚਿਕਨ ਖੁਰਾਣਾ | ਯੰਗ ਓਮੀ | |
2013 | ਗੀਕ ਆਊਟ | ਗੀਕ | ਲਘੂ ਫਿਲਮ |
2015 | ਬੰਬੇ ਵੈਲਵਟ | ਇੰਸਪੈਕਟਰ ਬਾਸੀਲ | |
2015 | ਮਸਾਨ | ਦੀਪਕ | |
2016 | ਜ਼ੁਬਾਨ | ਦਿਲਸ਼ੇਰ | |
ਰਮਨ ਰਾਘਵ 2.0 | ਰਾਘਵ ਸਿੰਘ | ||
2018 | ਲਵ ਸਕੇਅਰ ਪਰ ਫੁੱਟ | ਸੰਜੇ ਕੁਮਾਰ ਚਤੁਰਵੇਦੀ | |
ਰਾਜ਼ੀ | ਇਕਬਾਲ ਸਈਦ | ||
ਲਸਟ ਸਟੋਰੀਜ਼ | ਪਾਰਸ | ਕਰਨ ਜੌਹਰ ਵਾਲਾ ਖੰਡ | |
ਸੰਜੂ | ਕਮਲੇਸ਼ "ਕਮਲੀ" ਕਨ੍ਹਈਆਲਾਲ ਕਾਪਸੀ | ||
ਮਨਮਰਜ਼ੀਆਂ | ਵਿੱਕੀ ਸੰਧੂ | "F for Farar" ਗਾਣੇ ਲਈ ਪਲੇਬੈਕ ਗਾਇਕ ਵੀ[3] | |
2019 | ਉੜੀ | ਮੇਜਰ ਵਿਹਾਨ ਸਿੰਘ ਸ਼ੇਰਗਿੱਲ | |
2020 | ਭੂਤ - ਪਹਿਲਾ ਭਾਗ - ਦੀ ਹੰਟਡ ਸ਼ਿਪ | ਪ੍ਰਿਥਵੀ | |
2021 | ਸਰਦਾਰ ਊਧਮ ਸਿੰਘ† | ਊਧਮ ਸਿੰਘ | ਪੋਸਟ ਪ੍ਰੋਡਕਸ਼ਨ[4] |
ਪੁਰਸਕਾਰ ਅਤੇ ਨਾਮਜ਼ਦਗੀਆਂ
ਸੋਧੋਸਾਲ | ਫਿਲਮ | ਪੁਰਸਕਾਰ | ਸ਼੍ਰੇਣੀ | ਨਤੀਜਾ | ਹਵਾਲਾ |
---|---|---|---|---|---|
2016 | ਮਸਾਨ | ਜ਼ੀ ਸਿਨੇ ਅਵਾਰਡ | ਸਰਵੋਤਮ ਪੁਰਸ਼ ਸ਼ੁਰੂਆਤ | Won | [5] |
ਸਕਰੀਨ ਅਵਾਰਡਜ਼ | ਸਰਵੋਤਮ ਪੁਰਸ਼ ਸ਼ੁਰੂਆਤ | Won | |||
ਅੰਤਰਰਾਸ਼ਟਰੀ ਭਾਰਤੀ ਫਿਲਮ ਅਕਾਦਮੀ ਅਵਾਰਡ | ਸਰਵੋਤਮ ਪੁਰਸ਼ ਸ਼ੁਰੂਆਤ | Won | [6] | ||
ਏਸ਼ੀਆਈ ਫਿਲਮ ਅਵਾਰਡ | ਸਰਵੋਤਮ ਪੁਰਸ਼ ਸ਼ੁਰੂਆਤ | ਨਾਮਜ਼ਦ | [7] | ||
ਸਟਾਰਡਸਟ ਅਵਾਰਡ | ਸਰਵੋਤਮ ਪੁਰਸ਼ ਸ਼ੁਰੂਆਤ | ਨਾਮਜ਼ਦ | [8] | ||
ਐਫ.ਓ.ਆਈ. ਆਨਲਾਈਨ ਅਵਾਰਡ, ਇੰਡੀਆ | ਸਰਵੋਤਮ ਪੁਰਸ਼ ਸ਼ੁਰੂਆਤ | Won | |||
ਗੋਲਡ ਔਰੇਜ਼ ਅਵਾਰਡ | ਸਰਵੋਤਮ ਪੁਰਸ਼ ਸ਼ੁਰੂਆਤ | ਨਾਮਜ਼ਦ | |||
2017 | ਰਮਨ ਰਾਘਵ 2.0 | ਐਫ.ਓ.ਆਈ. ਆਨਲਾਈਨ ਅਵਾਰਡ, ਇੰਡੀਆ | ਸ਼ਪੈਸ਼ਲ ਜਿਊਰੀ | Won |
ਹਵਾਲੇ
ਸੋਧੋ- ↑ Staff, India com Lifestyle. "Katrina Kaif Wears White Saree For Her Court Marriage With Vicky Kaushal And That Hot Backless Blouse is Everything - See Pics". www.india.com (in ਅੰਗਰੇਜ਼ੀ). Retrieved 2021-12-09.
- ↑ "Vicky Kaushal to play the lead in Karan Johar's Bombay Talkies 2.0". Archived from the original on 2017-11-21.
{{cite news}}
: Cite has empty unknown parameter:|archive-ਵਿੱਕੀ=
(help); Unknown parameter|dead-url=
ignored (|url-status=
suggested) (help) - ↑ Singh, Anvita (10 August 2018). "Manmarziyaan song F for Fyaar: The Amit Trivedi track has all the makings of an earworm". The Indian Express. Archived from the original on 12 August 2018. Retrieved 12 August 2018.
- ↑ Mankad, Himesh (17 June 2019). "Shoojit Sircar's Udham Singh biopic to release on October 2, 2020". Mumbai Mirror. Retrieved 17 June 2019.
- ↑ "Zee Cine Awards: Complete List of Winners - NDTV Movies". NDTVMovies.com. Retrieved 2016-06-23.
- ↑ "IIFA 2016: Deepika Padukone and Ranveer Singh win top laurels". 2016-06-26. Retrieved 2016-06-26.
- ↑ "10th AFA Nominees and Winners | AsianFilmAwards.Asia". www.asianfilmawards.asia. Archived from the original on 2016-05-22. Retrieved 2016-06-22.
{{cite web}}
: Unknown parameter|dead-url=
ignored (|url-status=
suggested) (help) - ↑ Hungama, Bollywood. "Nominations for Stardust Awards 2015 | Latest Movie Features - Bollywood Hungama". www.bollywoodhungama.com. Retrieved 2016-06-22.