ਮਹਿਸਾ ਅਮੀਨੀ (21 ਸਤੰਬਰ 1999 - 16 ਸਤੰਬਰ 2022, ਕੁਰਦੀ: Mehsa Emînî, مەھسا ئەمینی, ਫ਼ਾਰਸੀ: مهسا امینی) ਜਾਂ ਜੀਨਾ ਅਮੀਨੀ (ਕੁਰਦੀ: Jîna Emînî, ژیەینا)[3] ਇਕ ਈਰਾਨੀ ਮਹਿਲਾ ਸੀ ਜਿਸਦੀ ਮੌਤ ਈਰਾਨੀ ਪੁਲਿਸ ਹਿਰਾਸਤ ਵਿੱਚ ਸ਼ੱਕੀ ਹਾਲਾਤਾਂ ਵਿੱਚ ਹੋਈ, ਸੰਭਾਵੀ ਤੌਰ 'ਤੇ ਹਿਜਾਬ ਨਾ ਪਹਿਨ 'ਤੇ ਉਸਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ।[4][5]

ਮਹਿਸਾ ਅਮੀਨੀ
مهسا امینی
ਜਨਮ(1999-09-21)21 ਸਤੰਬਰ 1999
ਸੱਕੇਜ਼, ਈਰਾਨ
ਮੌਤ(2022-09-16)ਸਤੰਬਰ 16, 2022
ਤਹਿਰਾਨ, ਈਰਾਨ
ਮੌਤ ਦਾ ਕਾਰਨਗੰਭੀਰ ਸਦਮੇ ਕਾਰਨ ਖੋਪੜੀ ਦਾ ਫ੍ਰੈਕਚਰ[1][2]
ਕਬਰਸੱਕੇਜ਼, ਈਰਾਨ
ਹੋਰ ਨਾਮ
  • ਜੀਨਾ ਅਮੀਨੀ
  • ਜ਼ੀਨਾ ਅਮੀਨੀ

ਅਮੀਨੀ ਨੂੰ ਪੁਲਿਸ ਦੀ ਮਾਰਗਦਰਸ਼ਨ ਸ਼ਾਖਾ (ਨੈਤਿਕਤਾ ਪੁਲਿਸ) ਦੁਆਰਾ ਗਰਿਫ਼ਤਾਰ ਕੀਤਾ ਗਿਆ, ਜੋ ਹਿਜਾਬ ਨਿਯਮਾਂ ਨੂੰ ਜਨਤਕ ਤੌਰ ਉੱਤੇ ਲਾਗੂ ਕਰਨ ਦੀ ਨਿਗਰਾਨੀ ਕਰਦੀ ਹੈ। ਪੁਲਿਸ ਦੀ ਇਹ ਉਪਸ਼ਾਖਾ ਮੁਤਾਬਕ ਮਹਿਸਾ ਦੇ ਹਿਜਾਬ ਨੇ ਸਰਕਾਰੀ ਮਾਪਦੰਡਾਂ ਦੀ ਉੱਲੰਘਣਾ ਕੀਤੀ। ਪਰ ਉਸਦੀ ਮੌਤ ਦੇ ਸਬੰਧ 'ਚ ਪੁਲਿਸ ਨੇ ਆਖਿਆ ਕਿ ਇੱਕ ਥਾਣੇ ਵਿੱਚ ਅਚਾਨਕ ਮਹਿਸਾ ਨੂੰ ਦਿਲ ਦਾ ਦੌਰਾ ਪਿਆ ਅਤੇ ਦੋ ਦਿਨ ਕੋਮਾ ਵਿੱਚ ਰਹਿਣ ਉਪਰੰਤ ਉਸਦੀ ਮੌਤ ਹੋਈ।[6][7] ਚਸ਼ਮਦੀਦ ਗਵਾਹਾਂ ਮੁਤਾਬਕ ਉਸਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸਦਾ ਸਿਰ ਪੁਲਿਸ ਦੀ ਗੱਡੀ 'ਤੇ ਮਾਰਿਆ ਗਿਆ ਸੀ, ਉਸਦੇ ਮੈਡੀਕਲ ਸਕੈਨਾਂ ਮੁਤਾਬਕ ਉਸਨੂੰ ਦਿਮਾਗੀ ਹੈਮਰੇਜ ਅਤੇ ਸਟ੍ਰੋਕ ਹੋਏ, ਜੋ ਚਸ਼ਮਦੀਦ ਗਵਾਹਾਂ ਦੇ ਹਿਸਾਬ ਦੀ ਪੁਸ਼ਟੀ ਕਰਦੀ ਹੈ।[8] ਦੁਨੀਆਂ ਭਰ 'ਚ ਬਹੁਤ ਸਾਰੇ ਲੋਕਾਂ ਨੇ ਅਮੀਨੀ ਦੀ ਮੌਤ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਕੁਝ ਸਮਾਚਾਰ ਸਰੋਤਾਂ ਅਨੁਸਾਰ ਉਸਦੀ ਮੌਤ ਈਰਾਨ ਦੀ ਇਸਲਾਮੀ ਜਮਹੂਰੀਅਤ ਵਿੱਚ ਮਹਿਲਾਵਾਂ ਨਾਲ ਦੁਰਵਿਆਵਹਾਰ ਦਾ ਪ੍ਰਤੀਕ ਬਣ ਗਈ ਹੈ।[9][10][11][12]

ਹਵਾਲੇ ਸੋਧੋ

  1. Iran protests: Mahsa Amini's death puts morality police under spotlight, BBC News, 2022
  2. Iran’s protesters have had enough after Mahsa Amini’s death, Aljazeera, 2022
  3. "Zhina Amini goes into coma 2 hours after arrest" (in ਅੰਗਰੇਜ਼ੀ (ਅਮਰੀਕੀ)). 15 September 2022. Retrieved 18 September 2022.
  4. "Iranian woman 'beaten' by police for 'improper hijab' dies after coma: State media". Al Arabiya. 16 September 2022. Retrieved 16 September 2022.
  5. "IranWire Exclusive: Morality Patrol Beats a Woman into a Coma". iranwire.com. 15 September 2022. Retrieved 18 September 2022.
  6. "Three killed in protests over Iranian woman Mahsa Amini's death in custody". cbc.ca. CBC.ca. 20 September 2022. Retrieved 22 September 2022.
  7. "Arrest by hijab police leaves woman comatose". al-monitor.com. Al-Monitor. 15 September 2022. Retrieved 22 September 2022.
  8. Brase, Jörg (20 September 2022). "Irans Opposition hat vor allem eine Schwäche" [Above all, Iran's opposition has one weakness]. zdf.de (in ਜਰਮਨ). ZDF. Retrieved 22 September 2022.
  9. "نماد زن ایرانی در حکومت جهل و جنون آخوندی!" [The symbol of Iranian women in the rule of ignorance and insanity of Akhundi!]. iran-tc.com. Retrieved 22 September 2022.
  10. "Mahsa Amini is Another Victim of the Islamic Republic's War on Women". iranhumanrights.org. 16 September 2022. Retrieved 22 September 2022.
  11. Falor, Sanskriti (21 September 2022). "Why death of 22-year-old Mahsa Amini sparked protests in Iran". indianexpress.com. Indian Express Limited. Retrieved 22 September 2022.
  12. "Mahsa Amini: Acting UN human rights chief urges impartial probe into death in Iran". OHCHR (in ਅੰਗਰੇਜ਼ੀ). Retrieved 2022-09-23.