ਮਾਹੀ ਦਰਿਆ

ਪੱਛਮੀ ਭਾਰਤ ਦਾ ਇੱਕ ਦਰਿਆ
(ਮਹੀ ਦਰਿਆ ਤੋਂ ਰੀਡਿਰੈਕਟ)

ਮਾਹੀ ਪੱਛਮੀ ਭਾਰਤ ਦਾ ਇੱਕ ਦਰਿਆ ਹੈ। ਇਹ ਮੱਧ ਪ੍ਰਦੇਸ਼ ਵਿੱਚ ਉੱਠਦਾ ਹੈ ਅਤੇ ਫੇਰ ਰਾਜਸਥਾਨ ਦੇ ਵਾਗੜ ਖੇਤਰ ਵਿੱਚੋਂ ਵਗਦਾ ਹੋਇਆ ਗੁਜਰਾਤ ਦਾਖ਼ਲ ਹੋ ਕੇ ਅਰਬ ਸਾਗਰ ਵਿੱਚ ਜਾ ਡਿੱਗਦਾ ਹੈ।

ਮਾਹੀ
MAHI RAILWAY BRIDGE SEVALIYA-5.jpg
ਮੁਹਾਨਾਖੰਭਾਤ ਦੀ ਖਾੜੀ (ਅਰਬ ਅਰਬ ਸਾਗਰ)
ਲੰਬਾਈਲਗਪਗ 580 kਮੀ (360 ਮੀਲ)
ਗੁਜਰਾਤ ਕੋਲ ਮਾਹੀ ਦਰਿਆ ਅਤੇ ਭਾਰਤ ਦੇ ਹੋਰ ਦਰਿਆ

ਮਾਹੀ ਨਦੀ ਦੀ ਪੂਜਾ ਬਹੁਤ ਸਾਰੇ ਲੋਕ ਕਰਦੇ ਹਨ ਅਤੇ ਇਸ ਦੇ ਕਿਨਾਰੇ ਬਹੁਤ ਸਾਰੇ ਮੰਦਰ ਅਤੇ ਪੂਜਾ ਸਥਾਨ ਹਨ। ਨਦੀ ਦੀ ਵਿਸ਼ਾਲਤਾ ਦੇ ਕਾਰਨ ਇਹ ਮਾਹੀਸਾਗਰ ਦੇ ਨਾਮ ਨਾਲ ਮਸ਼ਹੂਰ ਹੈ। ਗੁਜਰਾਤ ਵਿੱਚ ਨਵੇਂ ਬਣੇ ਮਾਹੀਸਾਗਰ ਜ਼ਿਲ੍ਹਾ ਦਾ ਨਾਮ ਇਸ ਪਵਿੱਤਰ ਨਦੀ ਤੋਂ ਲਿਆ ਗਿਆ ਹੈ। ਇਹ ਦਰਿਆ ਦੋ ਵਾਰ ਕਰਕ ਰੇਖਾ ਨੂੰ ਪਾਰ ਕਰਦੀ ਹੈ।

ਡੈਮਸੋਧੋ

ਬਾਂਸਵਾੜਾ ਡੈਮਸੋਧੋ

ਮਾਹੀ ਬਜਾਜ ਸਾਗਰ ਡੈਮ ਮਾਹੀ ਨਦੀ ਤੇ ਇੱਕ ਡੈਮ ਹੈ। ਇਹ ਰਾਜਸਥਾਨ, ਬਾਂਸਵਾੜਾ ਜ਼ਿਲੇ ਵਿੱਚ ਬਾਂਸਵਾੜਾ ਸ਼ਹਿਰ ਤੋਂ 16 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਡੈਮ ਦਾ ਨਿਰਮਾਣ ਹਾਈਡ੍ਰੋ ਇਲੈਕਟ੍ਰਿਕ ਬਿਜਲੀ ਉਤਪਾਦਨ ਅਤੇ ਪਾਣੀ ਦੀ ਸਪਲਾਈ ਦੇ ਉਦੇਸ਼ਾਂ ਲਈ 1972 ਅਤੇ 1983 ਦਰਮਿਆਨ ਕੀਤਾ ਗਿਆ ਸੀ। ਇਹ ਰਾਜਸਥਾਨ ਵਿੱਚ ਦੂਜਾ ਸਭ ਤੋਂ ਵੱਡਾ ਡੈਮ ਹੈ। ਇਸਦਾ ਨਾਮ ਸ਼੍ਰੀ ਜਮਨਾਲਾ ਬਜਾਜ ਹੈ। ਇਸ ਵਿੱਚ ਬਹੁਤ ਸਾਰੇ ਮਗਰਮੱਛ ਅਤੇ ਕੱਛੂ ਹਨ। ਡੈਮ ਦੇ ਕੈਚਮੈਂਟ ਏਰੀਆ ਦੇ ਅੰਦਰ ਬਹੁਤ ਸਾਰੇ ਟਾਪੂ ਹਨ, ਇਸ ਲਈ ਬਾਂਸਵਾੜਾ ਨੂੰ "ਸੌ ਟਾਪੂਆਂ ਦਾ ਸ਼ਹਿਰ" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਡੈਮ ਸੜਕ ਮਾਰਗ ਰਾਹੀਂ ਆਸਾਨੀ ਨਾਲ ਪਹੁੰਚਯੋਗ ਹੈ। ਡੈਮ ਦੀ ਸਥਾਪਿਤ ਸਮਰੱਥਾ 140 ਮੈਗਾਵਾਟ ਹੈ। ਖੰਭਾਤ ਦੀ ਖਾੜੀ ਵਿੱਚ ਵਹਿਣ ਵਾਲੀ ਮਾਹੀ ਨਦੀ ਪ੍ਰਦੂਸ਼ਣ ਅਤੇ ਖਾਰੇਪਣ ਕਾਰਨ ਅਲੋਪ ਹੋਣ ਦੀ ਕਗਾਰ ਤੇ ਹੈ। ਵਡੋਦਰਾ, ਗੁਜਰਾਤ ਦੇ ਮਾਹੀਗੀਰ ਅਤੇ ਗੈਰ-ਸਰਕਾਰੀ ਸੰਗਠਨ (ਐਨਜੀਓਆਂ) ਸਥਿਤੀ ਦਾ ਜ਼ਿੰਮੇਵਾਰ ਵਡੋਦਰਾ ਨਗਰ ਨਿਗਮ ਦੁਆਰਾ ਮਾਹੀ 'ਤੇ ਬਣਾਏ ਬੰਨ੍ਹਾਂ ਠਹਿਰਾਉਂਦੇ ਹਨ। ਐਨਜੀਓਆਂ ਦਾ ਕਹਿਣਾ ਹੈ “ਪਾਣੀ ਇਕੱਠਾ ਕਰਨ ਲਈ ਬਣਾਏ ਗਏ ਬੰਨ੍ਹਾਂ ਨੇ ਨਦੀ ਦੀ ਸਤਹ ਦੇ ਵਹਾਅ ਨੂੰ ਰੋਕ ਦਿੱਤਾ ਹੈ।” ਸਿੱਟੇ ਵਜੋਂ, ਨਦੀ ਨੂੰ ਸਮੁੰਦਰ ਤੋਂ ਖਾਰੇ ਪਾਣੀ ਦੀ ਘੁਸਪੈਠ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਵਾਰਭਾਟੇ ਦੇ ਸਮੇਂ ਆਏ ਸਮੁੰਦਰੀ ਪਾਣੀ ਨੂੰ ਵਾਪਸ ਧੱਕਣ ਲਈ ਕੋਈ ਸਤਹ ਦਾ ਵਹਾਅ ਨਹੀਂ ਹੈ। "ਬਹੁਤ ਸਾਰੇ ਇਲਾਕਿਆਂ ਵਿੱਚ ਧਰਤੀ ਹੇਠਲਾ ਪਾਣੀ ਇਸ ਦੇ ਕਾਰਨ ਖਾਰਾ ਬਣ ਸਕਦਾ ਹੈ। 2016 ਵਿੱਚ 600-800 ਦੇ ਕਰੀਬ ਕੱਛੂ ਪਾਣੀ ਵਿੱਚ ਜ਼ਿਆਦਾ ਲੂਣ ਦੇ ਕਾਰਨ ਮਰ ਗਏ ਸਨ। ਮਾਹੀ ਨਦੀ ਹੁਣ ਬਹੁਤ ਬੁਰੀ ਸਥਿਤੀ ਵਿੱਚ ਹੈ।"

ਕਡਾਨਾ ਡੈਮਸੋਧੋ

ਇਹ 1979 ਵਿੱਚ ਗੁਜਰਾਤ ਰਾਜ ਵਿੱਚ ਕਡਾਨਾ ਜ਼ਿਲ੍ਹਾ ਦੇ ਪਿੰਡ ਕਡਾਨਾ, ਅਤੇ ਮਾਹੀਸਾਗਰ ਜ਼ਿਲ੍ਹਾ ਦੇ ਪਿੰਡ ਤਾਲ ਵਿੱਚ ਬਣਾਇਆ ਗਿਆ ਸੀ। ਇਹ ਸਿੰਜਾਈ, ਪਣ ਬਿਜਲੀ ਅਤੇ ਹੜ੍ਹਾਂ ਦੀ ਰੋਕਥਾਮ ਲਈ ਤਿਆਰ ਕੀਤਾ ਗਿਆ ਸੀ।[1]

ਹਵਾਲੇਸੋਧੋ