ਮਹੂਆ ਮਾਜੀ (ਜਨਮ 10 ਦਸੰਬਰ 1964) ਰਾਂਚੀ (ਝਾਰਖੰਡ) ਵਿੱਚ ਰਹਿੰਦੀ ਇੱਕ ਲੇਖਕ ਹੈ।

ਮਹੂਆ ਮਾਜੀ ਦਾ ਜਨਮ 10 ਦਸੰਬਰ 1964 ਨੂੰ ਹੋਇਆ। ਉਸ ਨੇ ਬਚਪਨ ਵਿੱਚ ਹੀ ਰੰਗ ਮੰਚ `ਤੇ ਕਦਮ ਰੱਖ ਦਿੱਤਾ ਸੀ। ਬਾਅਦ ਵਿੱਚ ਉਸ ਨੇ ਚਿਤਰਕਾਰੀ ਵਿੱਚ ਆਪਣੀ ਰੁਚੀ ਵਿਖਾਈ। ਕਾਲਜ ਦੇ ਦਿਨਾਂ ਵਿੱਚ ਕਵਿਤਾਵਾਂ ਲਿਖਣ ਦੇ ਸ਼ੌਕ ਨੇ ਉਸ ਦੀ ਲੇਖਣੀ ਨੂੰ ਨਿਖਾਰਿਆ। ਇਸਦੇ ਬਾਅਦ 2006 ਵਿੱਚ ਉਸ ਨੇ “ਮੈਂ ਬੋਰਿਸ਼ਾਇੱਲਾ” ਨਾਮ ਦਾ ਨਾਵਲ ਲਿਖਿਆ। ਉਸ ਦੇ ਇਸ ਨਾਵਲ ਦੀ ਬਹੁਤ ਚਰਚਾ ਹੋਈ। ਆਪਣੇ ਪਹਿਲੇ ਪਹਿਲੇ ਨਾਵਲ ਨਾਲ਼ ਹੀ ਉਹ ਪ੍ਰਸਿੱਧ ਹੋ ਗਈ। ਇਹ ਨਾਵਲ ਬੰਗਲਾ ਦੇਸ਼ ਦੀ ਆਜ਼ਾਦੀ ਦਾ ਇਤਿਹਾਸਕ ਦਸਤਾਵੇਜ਼ ਪੇਸ਼ ਕਰਦਾ ਹੈ। ਇਸ ਵਿੱਚ ਉਥੋਂ ਦੇ ਲੋਕਾਂ ਦਾ ਸਭਿਆਚਾਰ ਤੇ ਉਹਨਾਂ ਦੀ ਆਜ਼ਾਦੀ ਦੇ ਨਾਇਕ/ਖਲਨਾਇਕ ਪੇਸ਼ ਕੀਤੇ ਗਏ ਹਨ।

ਨਾਵਲ

ਸੋਧੋ
  • ਮੈਂ ਬੋਰਿਸ਼ਾਇੱਲਾ
  • ਮਰੰਗ ਗੋੜਾ ਨੀਲਕੰਠ ਹੁਆ

ਕਹਾਣੀਆਂ

ਸੋਧੋ

ਮੋਇਨੀ ਦੀ ਮੌਤ, ਝਾਰਖੰਡੀ ਬਾਬਾ, ਉਫ! ਇਹ ਨਸ਼ਾ ਕਾਲੀਦਾਸ!, ਮੁਕਤੀਯੋਧਾ, ਤਾਸ਼ ਦਾ ਘਰ, ਰੋਲ ਮਾਡਲ, ਡਰਾਫਟ, ਸਪਨੇ ਕਦੇ ਨਹੀਂ ਮਰਦੇ, ਜੰਗਲ, ਜ਼ਮੀਨ ਅਤੇ ਸਿਤਾਰੇ