ਮਾਂਗ
ਮਾਂਗ ਤੀਵੀਆਂ ਦੇ ਸਿਰ ਦੇ ਵਾਲਾਂ ਦੇ ਵਿੱਚਕਾਰ ਇੱਕ ਲਾਈਨ ਹੁੰਦੀ ਹੈ, ਜਿਸ ਦੇ ਦੁਪਾਸੇ ਵਾਲਾਂ ਨੂੰ ਸੰਵਾਰਿਆ ਜਾਂਦਾ ਹੈ।[1] ਇਹ ਨੱਕ ਦੀ ਸੇਧ ਸਿੱਧੀ ਵੀ ਹੁੰਦੀ ਹੈ ਤੇ ਟੇਢੀ ਵੀ, ਜਿਵੇਂ ਕਿ ਅਸੀਂ ਕਹਿੰਦੇ ਹਾਂ ਸਿੱਧਾ ਚੀਰ ਅਤੇ ਟੇਢਾ ਚੀਰ। ਵਾਲਾਂ ਨੂੰ ਦੋ ਹਿੱਸਿਆਂ ਵਿੱਚ ਕਰ ਕੇ ਲੰਬਾ ਚੀਰ ਕੱਢ ਕੇ ਦੋ ਗੁੱਤਾਂ ਵੀ ਕੀਤੀਆਂ ਜਾਂਦੀਆਂ ਹਨ।
ਹਿੰਦੂ ਧਰਮ ਅਨੁਸਾਰ ਔਰਤ ਦੇ ਚੀਰ ਵਿੱਚ ਸੰਧੂਰ (ਜੋ ਕਿ ਲਾਲ ਰੰਗ ਦਾ ਪਾਊਡਰ ਹੁੰਦਾ ਹੈ) ਭਰਿਆ ਜਾਂਦਾ ਹੈ ਜਿਸ ਨੂੰ ਮਾਂਗ ਕਿਹਾ ਜਾਂਦਾ ਹੈ। ਮਾਂਗ ਨੂੰ ਸਜਾਉਣਾ ਸੁਹਾਗ ਦੀ ਨਿਸ਼ਾਨੀ ਮੰਨੀ ਜਾਂਦੀ ਹੈ।[1]
ਹਵਾਲੇ
ਸੋਧੋ- ↑ 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1892. ISBN 81-7116-164-2.