ਮਾਨਸੂਨ ਪੈਲੇਸ
ਮੌਨਸੂਨ ਪੈਲੇਸ (ਇਸਨੂੰ ਸੱਜਣਗੜ੍ਹ ਵੀ ਕਹਿੰਦੇ ਹਨ) ਭਾਰਤੀ ਰਾਜ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਪਹਾੜੀ ਸਥਲ ਹੈ। ਇਸ ਦੀ ਉੱਚਾਈ ਤੋਂ ਫਤੇਹ ਸਾਗਰ ਝੀਲ ਦਿਖਦੀ ਹੈ। ਇਸ ਦਾ ਨਾਂ ਮੇਵਾੜ ਵੰਸ਼ ਦੇ ਮਹਾਰਾਜਾ ਸੱਜਣ ਸਿੰਘ (1874-1884) ਦੇ ਨਾਮ ਉੱਪਰ ਪਿਆ। ਉਹਨਾਂ ਇਹ ਭਵਨ 1884 ਵਿੱਚ ਬਣਵਾਇਆ ਸੀ। ਭਵਨ ਦੀ ਉੱਚਾਈ ਤੋਂ ਝੀਲ, ਬਾਕੀ ਹੋਰ ਭਵਨ ਅਤੇ ਸ਼ਹਿਰ ਦਾ ਨਜ਼ਾਰਾ ਦਿਖਦਾ ਹੈ। ਇਹ ਮਹਿਲ ਮੁੱਖ ਤੌਰ ਉੱਤੇ ਮਾਨਸੂਨ ਬੱਦਲਾਂ ਨੂੰ ਦੇਖਣ ਲਈ ਬਣਾਇਆ ਗਿਆ ਸੀ। ਇਸਲਈ ਇਸ ਦਾ ਇੱਕ ਨਾਂ ਮਾਨਸੂਨ ਪੈਲੇਸ ਵੀ ਪ੍ਰਚੱਲਿਤ ਹੋ ਗਿਆ। ਇਸ ਦੇ ਨਿਰਮਾਣ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਮਹਾਰਾਜਾ ਇਸ ਦੀ ਉੱਚਾਈ ਤੋਂ ਆਪਣਾ ਜੱਦੀ ਨਿਵਾਸ ਚਿਤੌੜ ਨੂੰ ਦੇਖਣਾ ਚਾਹੁੰਦਾ ਸੀ। ਅਜਕੱਲ ਇਹ ਨਿਵਾਸ ਰਾਜਸਥਾਨ ਸਰਕਾਰ ਦੇ ਵਣ ਵਿਭਾਗ ਦੇ ਅਧੀਨ ਹੈ। ਇਸ ਭਵਨ ਵਿੱਚ ਸੂਰਜ ਦੇ ਛਿਪਣ ਦਾ ਨਜ਼ਾਰਾ ਬੜਾ ਮਨਮੋਹਕ ਹੁੰਦਾ ਹੈ।[1][2][3][4][5][6]
ਮਾਨਸੂਨ ਪੈਲੇਸ | |
---|---|
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਰਾਜਸਥਾਨ" does not exist. | |
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | Rajput Architecture |
ਕਸਬਾ ਜਾਂ ਸ਼ਹਿਰ | ਉਦੈਪੁਰ |
ਦੇਸ਼ | ਭਾਰਤ |
ਨਿਰਮਾਣ ਆਰੰਭ | 1884 |
ਮੁਕੰਮਲ | 19ਵੀਂ ਸਦੀ |
ਗਾਹਕ | ਮੇਵਾੜ ਰਾਜਵੰਸ਼ |
ਤਕਨੀਕੀ ਜਾਣਕਾਰੀ | |
ਢਾਂਚਾਗਤ ਪ੍ਰਣਾਲੀ | Marble and masonry |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਮਹਾਰਾਜਾ ਸੱਜਣ ਸਿੰਘ |
ਕਿਲੇ ਬਾਰੇ
ਸੋਧੋਇਸ ਕਿਲ੍ਹੇ ਦਾ ਨਿਰਮਾਣ ਸ਼ਹਿਰ ਦੇ ਪੱਛਮ ਵੱਲ ਉੱਚੀ ਪਹਾੜੀ ਦੀ ਟੀਸੀ ’ਤੇ ਮਹਾਰਾਣਾ ਸੱਜਣ ਸਿੰਘ ਵੱਲੋਂ ਸ਼ੁਰੂ ਕਰਵਾਇਆ ਗਿਆ ਅਤੇ ਮਹਾਰਾਣਾ ਫਤਿਹ ਸਿੰਘ ਵੱਲੋਂ ਸੰਪੂਰਨ ਕੀਤਾ ਗਿਆ। ਸੱਜਣਗੜ੍ਹ ਮੇਵਾੜ ਦੇ ਰਾਜਿਆਂ ਦੀ ਮੌਨਸੂਨ ਸਮੇਂ ਦੀ ਰਿਹਾਇਸ਼ਗਾਹ ਹੁੰਦਾ ਸੀ। ਕਿਲ੍ਹੇ ਦੇ ਚਾਰੋਂ ਪਾਸੇ ਪਹਾੜੀ ’ਤੇ ਇੱਕ ਜੰਗਲੀ ਜੀਵ ਰੱਖ ਵੀ ਬਣਾਈ ਗਈ ਹੈ। ਦੇਸ਼ ਵਿਦੇਸ਼ ਵਿੱਚੋਂ ਆਏ ਸੈਲਾਨੀ ਇੱਥੇ ਸੂਰਜ ਛਿਪਣ ਦਾ ਨਜ਼ਾਰਾ ਦੇਖ ਕੇ ਅਸ਼-ਅਸ਼ ਕਰ ਉੱਠਦੇ ਹਨ। ਇਸ ਲਈ ਇਸ ਥਾਂ ਨੂੰ ਉਦੈਪੁਰ ਦਾ ਸਨਸੈੱਟ ਪੁਆਇੰਟ ਵੀ ਕਿਹਾ ਜਾਂਦਾ ਹੈ।
ਇਤਿਹਾਸ
ਸੋਧੋਬਣਤਰ
ਸੋਧੋਹੋਰ ਆਕਰਸ਼ਕ ਕੇਂਦਰ
ਸੋਧੋਫਿਲਮਾਂ ਲਈ ਵਰਤੋਂ
ਸੋਧੋਇੱਥੇ ਕਿਵੇਂ ਪਹੁੰਚੀਏ
ਸੋਧੋਮਾਨਸੂਨ ਪੈਲੇਸ ਉਦੈਪੁਰ ਦੇ ਪੱਛਮ ਤੋਂ 5 ਕਿਲੋਮੀਟਰ ਦੂਰ ਹੈ। ਇਹ ਪਿਛੋਲਾ ਝੀਲ ਦੇ ਕੰਡੇ ਹੈ। ਮਾਨਸੂਨ ਪੈਲੇਸ ਅਤੇ ਸੱਜਣ ਸਿੰਘ ਦੀ ਯਾਦਗਾਰ ਦੋ ਅਜਿਹੀਆਂ ਥਾਵਾਂ ਹਨ ਜਿੱਥੇ ਤੁਹਾਨੂੰ ਉਦੈਪੁਰ ਵਿੱਚ ਕਿਧਰੋਂ ਵੀ ਆਟੋ-ਰਿਕਸ਼ਾ ਜਾਂ ਟੈਕਸੀ ਮਿਲ ਸਕਦੀਆਂ ਹਨ।
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "Sajjangarh". Rajasthan Tourism. Archived from the original on 2009-10-29. Retrieved 2009-11-13.
{{cite web}}
: Unknown parameter|dead-url=
ignored (|url-status=
suggested) (help) - ↑ "Udaipur". Rajasthan Tourism. Archived from the original on 2009-11-14. Retrieved 2009-11-13.
{{cite web}}
: Unknown parameter|dead-url=
ignored (|url-status=
suggested) (help) - ↑ "Monsoon Palace (Sajjan Garh)". Archived from the original on 2009-05-15. Retrieved 2009-11-13.
{{cite web}}
: Unknown parameter|dead-url=
ignored (|url-status=
suggested) (help) - ↑ Bindloss, Joe; Sarina Singh (2007). India. Lonely Planet. p. 221. ISBN 9781741043082.
{{cite book}}
:|work=
ignored (help) - ↑ Stott, David (2007). Footprint Rajasthan. Footprint Travel Guides. p. 194. ISBN 9781906098070. Retrieved 2009-11-14.
{{cite book}}
:|work=
ignored (help) - ↑ "Sajjangarh". Eteranl Mewar. Archived from the original on 2011-07-21. Retrieved 2009-11-14.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
ਸੋਧੋ- www.rajasthantourism.com Archived 2007-01-17 at the Wayback Machine.
- Sajjangarh Archived 2016-01-02 at the Wayback Machine.
- Flickr images