ਮਾਰਕੰਡੇ ਪੁਰਾਣ (ਸੰਸਕ੍ਰਿਤ: मार्कण्‍डेय पुराण) 18 ਪ੍ਰਮੁੱਖ ਮਹਾਂਪੁਰਾਣਾਂ ਵਿੱਚੋਂ ਇੱਕ ਹੈ। ਇਸ ਮਾਰਕੰਡੇ ਅਤੇ ਵਿਆਸ ਦੇ ਚੇਲੇ ਜੈਮਿਨੀ ਦੇ ਵਿਚਕਾਰ ਸੰਵਾਦ ਦੇ ਤੌਰ ਉੱਤੇ ਲਿਖਿਆ ਗਿਆ ਹੈ। ਪਦਮ ਪੁਰਾਣ ਦੇ ਅਨੁਸਾਰ ਇਸਨੂੰ ਰਜੋ ਗੁਣ ਵਾਲਾ ਪੁਰਾਣ ਕਿਹਾ ਗਿਆ ਹੈ।[1]

ਸਾਰ ਸੋਧੋ

ਇਸ ਲਿਖਤ ਵਿੱਚ ਜੈਮਿਨੀ ਮਾਰਕੰਡੇ ਰਿਸ਼ੀ ਤੋਂ ਚਾਰ ਸਵਾਲ ਪੁੱਛਦਾ ਹੈ ਜੋ ਮਹਾਂਭਾਰਤ ਪੜ੍ਹਨ ਤੋਂ ਬਾਅਦ ਉਸ ਦੇ ਮਨ ਵਿੱਚ ਪੈਦਾ ਹੋਏ। ਮਾਰਕੰਡੇ ਉਸਨੂੰ ਵਿੰਧਿਆ ਵਿੱਚ ਰਹਿੰਦੇ 4 ਸਿਆਣੇ ਪੰਛੀਆਂ ਕੋਲ ਜਾਣ ਨੂੰ ਕਹਿੰਦਾ ਹੈ। ਫਿਰ ਅਧਿਆਏ 4 ਤੋਂ 44 ਤੱਕ ਜੈਮਿਨੀ ਅਤੇ ਪੰਛੀਆਂ ਵਿੱਚ ਸੰਵਾਦ ਹੁੰਦਾ ਹੈ।[2]

ਹਵਾਲੇ ਸੋਧੋ

  1. Wilson, H. H. (1840). The Vishnu Purana: A system of Hindu mythology and tradition. Oriental Translation Fund. p. 12.
  2. Hazra, R.C. (1962, reprint 2003). The Puranas in S. Radhakrishnan (ed.) The Cultural Heritage of India, Vol.II, Kolkata:The Ramakrishna Mission Institute of Culture, ISBN 81-85843-03-1, pp.255–6