ਮਾਰਖ਼ੋਰ
ਮਾਰ ਖੋਰ | |
مارخور | |
ਪਛਾਣ | |
ਸਾਇੰਸੀ ਨਾਮ: | ਕਾਪਰਾ ਫਾਲਕੋਨਰੀ |
ਦੇਸ਼: | ਪਾਕਿਸਤਾਨ, ਅਫ਼ਗ਼ਾਨਿਸਤਾਨ, ਤਾਜਕਿਸਤਾਨ |
ਮਾਰਖ਼ੋਰ (ਉਰਦੂ: مارخور) ਪਹਾੜੀ ਬੱਕਰੀ ਦੀ ਇੱਕ ਕਿਸਮ ਹੈ ਜੋ ਪਾਕਿਸਤਾਨ, ਉੱਤਰੀ ਅਫ਼ਗ਼ਾਨਿਸਤਾਨ, ਦੱਖਣੀ ਤਾਜਿਕਸਤਾਨ ਅਤੇ ਜੰਮੂ ਅਤੇ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਮਿਲਦੀ ਹੈ।[1] ਦਿੱਖ ਵਿੱਚ ਇਹ ਬੱਕਰੀ ਨਾਲ ਰਲਦਾ ਮਿਲਦਾ ਹੈ ਪਰ ਇਸ ਦੇ ਸਿੰਗ ਆਮ ਬੱਕਰੀਆਂ ਨਾਲੋਂ ਵੱਡੇ ਹੁੰਦੇ ਹਨ। ਇਹ ਪਾਕਿਸਤਾਨ ਦਾ ਰਾਸ਼ਟਰੀ ਜਾਨਵਰ ਹੈ।
ਸਰੀਰਕ ਬਣਤਰ
ਸੋਧੋਇਹ ਕੁੰਦੀਆਂ ਤੱਕ ਢਾਈ ਫੁੱਟ ਉੱਚਾ ਅਤੇ ਇਹਦੀ ਲੰਬਾਈ 3 ਫੁੱਟ ਤੱਕ ਹੁੰਦੀ ਹੈ। ਇਹਦਾ ਵਜ਼ਨ 175 ਤੋਂ 2000 ਪੌਂਡ ਤੱਕ ਹੋ ਸਕਦਾ ਹੈ। ਇਹਦੇ ਸਿੰਙ ਵਲ਼ ਖਾਂਦੇ ਹਨ। ਸਿੰਗਾਂ ਦੇ ਵਲ਼ਾਂ ਨਾਲ਼ ਇਹਦੀ ਉਮਰ ਦਾ ਵੀ ਹਿਸਾਬ ਲਾਇਆ ਜਾ ਸਕਦਾ ਹੈ। ਮਾਦਾ ਮਾਰ ਖ਼ੋਰ ਦਾ ਕੱਦ ਤੇ ਸਿੰਗ ਛੋਟੇ ਹੁੰਦੇ ਹਨ। ਸਰਦੀਆਂ ਵਿੱਚ ਮਾਰ ਖ਼ੋਰ ਦੇ ਪਿੰਡੇ ’ਤੇ ਲੰਬੇ ਵਾਲ਼ ਉੱਗ ਆਉਂਦੇ ਹਨ ਜੋ ਗਰਮੀਆਂ ਵਿੱਚ ਝੜ ਜਾਂਦੇ ਹਨ। ਇਸ ਦੀ ਸੁੰਘਣ ਦੀ ਕਾਬਲੀਅਤ ਬੜੀ ਤੇਜ਼ ਹੁੰਦੀ ਹੈ।
ਮਾਰ ਖ਼ੋਰ ਚਾਰ ਹਜ਼ਾਰ ਫੁੱਟ ਤੱਕ ਉੱਚੇ ਪਹਾੜੀ ਇਲਾਕਿਆਂ ਵਿੱਚ ਮਿਲਦਾ ਹੈ। ਇਲਾਕਿਆਂ ਮੁਤਾਬਕ ਇਸ ਦੇ ਵੱਖੋ-ਵੱਖਰੇ ਨਾਮ ਹਨ।
ਹਵਾਲੇ
ਸੋਧੋ- ↑ "Capra falconeri". iucnredlist.org. Retrieved ਸਤੰਬਰ 22, 2012.
{{cite web}}
: External link in
(help)|publisher=
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |