ਔਰੰਗਜ਼ੇਬ
ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਔਰੰਗਜ਼ੇਬ (4 ਨਵੰਬਰ, 1618 -3 ਮਾਰਚ, 1707) ਜਿਸ ਨੂੰ ਆਮ ਤੌਰ ਤੇ ਔਰੰਗਜ਼ੇਬ ਕਿਹਾ ਜਾਂਦਾ ਹੈ ਉਸ ਨੇ 49 ਸਾਲ (ਮਤਲਬ 1707 ਆਪਣੀ ਮੌਤ ਤੱਕ) ਰਾਜ ਕੀਤਾ। ਉਹ ਛੇਵੇਂ ਮੁਗਲ ਸ਼ਾਸਕ ਸਨ। ਉਹਨਾਂ ਨੇ ਲਗਭਰ ਸਾਰੇ ਭਾਰਤ ਦੇ ਹਿਸਿਆਂ ਤੇ ਰਾਜ ਕੀਤਾ। ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਤੱਕ ਹਕੂਮਤ ਕਰਨ ਵਾਲਾ ਮੁਗ਼ਲ ਸ਼ਾਸਕ ਸੀ। ਆਪਣੇ ਜੀਵਨਕਾਲ ਵਿੱਚ ਉਸਨੇ ਦੱਖਣ ਭਾਰਤ ਵਿੱਚ ਮੁਗ਼ਲ ਸਾਮਰਾਜ ਦਾ ਵਿਸਥਾਰ ਕਰਨ ਦੀ ਲਗਦੀ ਵਾਹ ਕੋਸ਼ਿਸ਼ ਕੀਤੀ ਪਰ ਉਸਦੀ ਮੌਤ ਦੇ ਬਾਦ ਮੁਗ਼ਲ ਸਾਮਰਾਜ ਖਿੰਡਣ ਲੱਗ ਪਿਆ।
ਔਰੰਗਜ਼ੇਬ اورنگزیب | |
---|---|
![]() ਔਰੰਗਜ਼ੇਬ ਲਗ. 1660 ਵਿੱਚ ਬਾਜ਼ ਫੜਦਾ ਹੋਇਆ | |
![]() | |
ਪ੍ਰਭੂਸੱਤਾ | 31 ਜੁਲਾਈ 1658 – 3 ਮਾਰਚ 1707 |
ਪੂਰਵ-ਅਧਿਕਾਰੀ | ਸ਼ਾਹ ਜਹਾਨ |
ਵਾਰਸ | ਆਜ਼ਮ ਸ਼ਾਹ |
ਜਨਮ | ਮੁਹੀ ਅਲ-ਦੀਨ ਮੁਹੰਮਦ ਅੰ. 1618 ਦਾਹੌਦ, ਗੁਜਰਾਤ |
ਮੌਤ | 3 ਮਾਰਚ 1707 (ਉਮਰ 88) ਅਹਿਮਦਨਗਰ, ਔਰੰਗਾਬਾਦ |
ਦਫ਼ਨ | |
ਸਾਥੀ |
|
ਔਲਾਦ | |
ਘਰਾਣਾ | ![]() |
ਰਾਜਵੰਸ਼ | ![]() |
ਪਿਤਾ | ਸ਼ਾਹ ਜਹਾਨ |
ਮਾਤਾ | ਮੁਮਤਾਜ਼ ਮਹਿਲ |
ਧਰਮ | ਸੁੰਨੀ ਇਸਲਾਮ[lower-alpha 3] |

ਔਰੰਗਜੇਬ ਆਪਣੇ ਸਮੇਂ ਦਾ ਸ਼ਾਇਦ ਸਭ ਤੋਂ ਧਨੀ ਅਤੇ ਸ਼ਕਤੀਸ਼ਾਲੀ ਵਿਅਕਤੀ ਸੀ ਜਿਸਨੇ ਆਪਣੇ ਜੀਵਨਕਾਲ ਵਿੱਚ ਦੱਖਣ ਭਾਰਤ ਵਿੱਚ ਪ੍ਰਾਪਤ ਜਿੱਤਾਂ ਦੇ ਜਰੀਏ ਮੁਗ਼ਲ ਸਾਮਰਾਜ ਨੂੰ ਸਾਢੇ ਬਾਰਾਂ ਲੱਖ ਵਰਗ ਮੀਲ ਵਿੱਚ ਫੈਲਾਇਆ ਅਤੇ 15 ਕਰੋੜ ਲੋਕਾਂ ਉੱਤੇ ਹਕੂਮਤ ਕੀਤੀ ਜੋ ਉਦੋਂ ਦੁਨੀਆ ਦੀ ਆਬਾਦੀ ਦਾ ਚੁਥਾਈ ਭਾਗ ਸੀ।
ਔਰੰਗਜੇਬ ਨੇ ਪੂਰੇ ਸਾਮਰਾਜ ਉੱਤੇ (ਇਸਲਾਮੀ ਕਨੂੰਨ ਉੱਤੇ ਆਧਾਰਿਤ) ਫਤਵਾ-ਏ-ਆਲਮਗੀਰੀ ਲਾਗੂ ਕੀਤਾ ਅਤੇ ਕੁੱਝ ਸਮਾਂ ਲਈ ਗੈਰ-ਮੁਸਲਿਮਾਂ ਉੱਤੇ ਇਲਾਵਾ ਕਰ ਵੀ ਲਗਾਇਆ। ਗੈਰ-ਮੁਸਲਮਾਨ ਜਨਤਾ ਉੱਤੇ ਸ਼ਰੀਅਤ ਲਾਗੂ ਕਰਨ ਵਾਲਾ ਉਹ ਪਹਿਲਾ ਮੁਸਲਮਾਨ ਸ਼ਾਸਕ ਸੀ।
ਮੁੱਢਲਾ ਜੀਵਨਸੋਧੋ
ਔਰੰਗਜੇਬ ਦਾ ਜਨਮ 4 ਨਵੰਬਰ, 1618 ਨੂੰ ਦਾਹੋਦ, ਗੁਜਰਾਤ ਵਿੱਚ ਹੋਇਆ ਸੀ। ਉਹ ਸ਼ਾਹਜਹਾਂ ਅਤੇ ਮੁਮਤਾਜ ਦੀ ਛੇਵੀਂ ਔਲਾਦ ਅਤੇ ਤੀਜਾ ਪੁੱਤਰ ਸੀ। ਉਸਦੇ ਪਿਤਾ ਉਸ ਸਮੇਂ ਗੁਜਰਾਤ ਦੇ ਸੂਬੇਦਾਰ ਸਨ। ਜੂਨ 1626 ਵਿੱਚ ਜਦੋਂ ਉਸਦੇ ਪਿਤਾ ਦੀ ਕੀਤੀ ਬਗ਼ਾਵਤ ਅਸਫਲ ਹੋ ਗਈ ਤਾਂ ਔਰੰਗਜੇਬ ਅਤੇ ਉਸਦੇ ਭਰਾ ਦਾਰਾ ਸ਼ਿਕੋਹ ਨੂੰ ਉਨ੍ਹਾਂ ਦੇ ਦਾਦਾ ਜਹਾਂਗੀਰ ਦੇ ਲਾਹੌਰ ਵਾਲੇ ਦਰਬਾਰ ਵਿੱਚ ਨੂਰ ਜਹਾਂ ਨੇ ਬੰਧਕ ਬਣਾ ਕੇ ਰੱਖਿਆ। 26 ਫਰਵਰੀ 1628 ਨੂੰ ਜਦੋਂ ਸ਼ਾਹਜਹਾਂ ਨੂੰ ਮੁਗ਼ਲ ਸਮਰਾਟ ਘੋਸ਼ਿਤ ਕੀਤਾ ਗਿਆ ਤਦ ਔਰੰਗਜੇਬ ਆਗਰਾ ਕਿਲ੍ਹੇ ਵਿੱਚ ਆਪਣੇ ਮਾਤਾ-ਪਿਤਾ ਦੇ ਨਾਲ ਰਹਿਣ ਲਈ ਵਾਪਸ ਪਰਤਿਆ। ਇੱਥੇ ਆ ਕੇ ਔਰੰਗਜੇਬ ਨੇ ਅਰਬੀ ਅਤੇ ਫ਼ਾਰਸੀ ਦੀ ਰਸਮੀ ਸਿੱਖਿਆ ਪ੍ਰਾਪਤ ਕੀਤੀ।
ਹਮਲਾਸੋਧੋ
ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਨਾਲ ਸਿੱਖਾਂ ਵਿੱਚ ਬੜਾ ਰੋਸ ਅਤੇ ਰੋਹ ਪੈਦਾ ਹੋਇਆ। ਸਿੱਖ, ਔਰੰਗਜ਼ੇਬ ਨੂੰ ਸਜ਼ਾ ਦੇਣੀ ਚਾਹੁੰਦੇ ਸਨ। ਪਰ ਔਰੰਗਜ਼ੇਬ ਬੜੀ ਹਿਫ਼ਾਜ਼ਤ ਵਿੱਚ ਰਹਿੰਦਾ ਸੀ। 27 ਅਕਤੂਬਰ, 1676 ਦੇ ਦਿਨ, ਬੇੜੀ 'ਚੋਂ ਉਤਰਦੇ ਬਾਦਸ਼ਾਹ ਉਤੇ, ਇੱਕ ਸਿੱਖ ਨੇ, ਇੱਟਾਂ ਨਾਲ ਹਮਲਾ ਕੀਤਾ।
ਹਵਾਲੇ ਵਿੱਚ ਗਲਤੀ:<ref>
tags exist for a group named "lower-alpha", but no corresponding <references group="lower-alpha"/>
tag was found
- ↑ "Tomb of Aurangzeb" (PDF). ASI Aurangabad. Archived from the original (PDF) on 23 September 2015. Retrieved 21 March 2015.
- ↑ ਪੰਜਾਬੀ ਯੂਨੀਵਰਸਟੀ ਦੀ ਪੰਜਾਬੀ ਵਿੱਚ ਤਰਜਮਾ ਹੋਈ ਐਡੀਸ਼ਨ ਦੇ ਸਫ਼ਾ 135 'ਤੇ