ਮਾਹੇਸ਼ਵਰ ਸੂਤਰ (ਸੰਸਕ੍ਰਿਤ: महेश्वर सूत्राणि) ਜਾਂ ਸ਼ਿਵ ਸੂਤਰ (ਸੰਸਕ੍ਰਿਤ:शिवसूत्राणि) 14 ਸਤਰਾਂ ਹਨ ਜਿਹਨਾਂ ਵਿੱਚ ਸੰਸਕ੍ਰਿਤ ਦੇ ਧੁਨੀਮਾਂ ਦਾ ਪ੍ਰਬੰਧ ਹੈ। ਪਾਣਿਨੀ ਦੁਆਰਾ ਲਿਖੀ ਗਈ ਸੰਸਕ੍ਰਿਤ ਦੀ ਵਿਆਕਰਨ ਅਸ਼ਟਧਿਆਯੀ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ।

ਇਹਨਾਂ ਨੂੰ ਸ਼ਿਵ ਸੂਤਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹ ਸਤਰਾਂ ਸ਼ਿਵ ਦੁਆਰਾ ਪਾਣਿਨੀ ਨੂੰ ਦੱਸੀਆਂ ਗਈਆਂ ਸਨ। ਇਸ ਬਾਰੇ ਮੱਤਭੇਦ ਹੈ ਕਿ ਇਹਨਾਂ ਨੂੰ ਲਿਖਣ ਦਾ ਕੰਮ ਪਾਣਿਨੀ ਨੇ ਕੀਤਾ ਜਾਂ ਉਸ ਤੋਂ ਪਹਿਲਾਂ ਹੋ ਚੁੱਕਿਆ ਸੀ।

ਲਿਖਤ

ਸੋਧੋ
ਦੇਵਨਾਗਰੀ ਗੁਰਮੁਖੀ

१. अ इ उ ण्।
२. ऋ ऌ क्।
३. ए ओ ङ्।
४. ऐ औ च्।
५. ह य व र ट्।
६. ल ण्।
७. ञ म ङ ण न म्।
८. झ भ ञ्।
९. घ ढ ध ष्।
१०. ज ब ग ड द श्।
११. ख फ छ ठ थ च ट त व्।
१२. क प य्।
१३. श ष स र्।
१४. ह ल्।

1. ਅ ੲ ੳ ਣ੍।
2. ਰੀ ਲ਼ ਕ੍।
3. ਏ ਓ ਙ।
4. ਐ ਔ ਚ੍।
5. ਹ ਯ ਵ ਰ ਟ੍।
6. ਲ ਣ੍।
7. ਞ ਮ ਙ ਣ ਨ ਮ੍।
8. ਝ ਭ ਞ।
9. ਘ ਢ ਧ ਸ਼੍।
10. ਜ ਬ ਗ ਡ ਦ ਸ਼੍।
11. ਖ ਫ ਛ ਠ ਥ ਚ ਟ ਤ ਵ੍।
12. ਕ ਪ ਯ੍।
13. ਸ਼ ਸ਼ ਸ ਰ੍।
14. ਹ ਲ੍।

ਉਤਪਤੀ ਦੀ ਕਥਾ

ਸੋਧੋ

ਕਥਾ ਦੇ ਅਨੁਸਾਰ ਪਾਣਿਨੀ ਗੁਰੂਕੁਲ ਦਾ ਵਿਦਿਆਰਥੀ ਸੀ ਪਰ ਇਹ ਬਹੁਤ ਨਾਲਾਇਕ ਸੀ ਅਤੇ ਇਸ ਦੇ ਸਹਿਪਾਠੀ ਇਸਨੂੰ ਛੇੜਦੇ ਸਨ। ਇਹ ਦੇਖਦੇ ਹੋਏ ਗੁਰੂਮਾਤਾ ਨੇ ਇਸਨੂੰ ਹਿਮਾਲਿਆ ਵਿੱਚ ਜਾ ਕੇ ਤਪ ਕਰਨ ਦੀ ਸਲਾਹ ਦਿੱਤੀ। ਇਸ ਸਲਾਹ ਨੂੰ ਮੰਨਦੇ ਹੋਏ ਪਾਣਿਨੀ ਹਿਮਾਲਿਆ ਉੱਤੇ ਜਾ ਕੇ ਸ਼ਿਵ ਲਈ ਤਪ ਕਰਨ ਲੱਗਿਆ। ਇਸ ਦੇ ਤਪ ਤੋਂ ਪ੍ਰਸੰਨ ਹੋਕੇ ਸ਼ਿਵ ਨੇ ਇਸ ਦੇ ਲਈ ਨ੍ਰਿਤ ਕੀਤਾ। ਨ੍ਰਿਤ ਦੇ ਦੌਰਾਨ ਸ਼ਿਵ ਦੇ ਡਮਰੂ ਦੀ ਆਵਾਜ਼ ਵਿੱਚੋਂ ਪਾਣਿਨੀ ਨੂੰ ਮਾਹੇਸ਼ਵਰ ਸੂਤਰ ਸੁਣਾਈ ਦਿੱਤਾ। ਫਿਰ ਪਾਣਿਨੀ ਨੇ ਇਹ ਲਿਖ ਲਿਆ ਜੋ ਬਾਅਦ ਵਿੱਚ ਉਸ ਦੁਆਰਾ ਲਿਖੀ ਗਈ ਵਿਆਕਰਨ ਦਾ ਆਧਾਰ ਬਣਿਆ।