ਪਹਿਲੇ ਸਮਿਆਂ ਵਿਚ ਜਦ ਮੱਝ ਜਾਂ ਗਾਂ ਸੂੰਦੀ ਸੀ ਤਾਂ ਉਸ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਉਸ ਦੇ ਗਲ ਵਿਚ ਲੱਕੜ ਦਾ ਇਕ ਵੱਡਾ ਤਵੀਤ ਬਣਾ ਕੇ ਪਾਇਆ ਜਾਂਦਾ ਸੀ ਜਿਸ ਨੂੰ ਮਿਆਮੀ ਕਹਿੰਦੇ ਸਨ। ਕਈ ਪਰਿਵਾਰ ਨਜ਼ਰ ਤੋਂ ਬਚਾਉਣ ਲਈ ਛਿੱਤਰ ਦਾ ਟੁੱਕੜਾ ਗਲ ਵਿਚ ਪਾ ਦਿੰਦੇ ਸਨ। ਮਿਆਮੀ ਦੀ ਸ਼ਕਲ ਇਸਤਰੀਆਂ ਦੇ ਇਕ ਗਹਿਣੇ ਜੁਗਨੀ ਵਰਗੀ ਹੁੰਦੀ ਸੀ। ਇਸ ਲਈ ਮਿਆਮੀ ਨੂੰ ਕਈ ਇਲਾਕਿਆਂ ਵਿਚ ਜੁਗਨੀ ਕਹਿੰਦੇ ਸਨ। ਪਹਿਲੇ ਸਮਿਆਂ ਵਿਚ ਅਣਪੜ੍ਹਤਾ ਬਹੁਤ ਸੀ। ਵਹਿਮ-ਭਰਮ ਬਹੁਤ ਸਨ। ਲੋਕ ਅੰਧ-ਵਿਸ਼ਵਾਸੀ ਸਨ। ਟੂਣੇ-ਟਾਮਿਆਂ ਵਿਚ ਵਿਸ਼ਵਾਸ ਰੱਖਦੇ ਸਨ। ਇਸ ਕਰਕੇ ਹੀ ਸੱਜਰ ਸੂਈ ਮੱਝ, ਗਾਂ ਦੇ ਗਲ ਵਿਚ ਮਿਆਮੀ ਪਾਉਂਦੇ ਸਨ। ਹੁਣ ਲੋਕ ਪੜ੍ਹੇ-ਲਿਖੇ ਹਨ। ਤਰਕਸ਼ੀਲ ਹਨ। ਇਸ ਲਈ ਹੁਣ ਸੱਜਰ ਸੂਈਆਂ ਮੱਝਾਂ, ਗਾਵਾਂ ਦੇ ਗਲ ਵਿਚ ਮਿਆਮੀ ਕੋਈ-ਕੋਈ ਪਾਉਂਦਾ ਹੈ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.