ਮਿੱਤਰ ਸੈਨ ਮੀਤ

ਪੰਜਾਬੀ ਲੇਖਕ
(ਮਿਤਰ ਸੈਨ ਮੀਤ ਤੋਂ ਮੋੜਿਆ ਗਿਆ)

ਮਿੱਤਰ ਸੈਨ ਮੀਤ ਦਾ ਜਨਮ 20 ਅਕਤੂਬਰ 1952 ਨੂੰ ਹੋਇਆ। ਮਿੱਤਰ ਸੈਨ ਗੋਇਲ ਓਹਨਾ ਦਾ ਅਸਲੀ ਨਾਮ ਹੈ। ਓਹ ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹਨ। ਨਾਵਲ "ਸੁਧਾਰ ਘਰ" ਤੇ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ। ਮਿੱਤਰ ਸੈਨ ਮੀਤ ਪੇਸ਼ੇ ਵਜੋਂ ਸਰਕਾਰੀ ਵਕੀਲ ਹੈ।

ਮਿੱਤਰ ਸੈਨ ਮੀਤ
ਜਨਮਮਿੱਤਰ ਸੈਨ ਗੋਇਲ
(1952-10-20) 20 ਅਕਤੂਬਰ 1952 (ਉਮਰ 72)
ਪਿੰਡ ਭੋਤਨਾ, ਉਦੋਂ ਜ਼ਿਲ੍ਹਾ ਸੰਗਰੂਰ (ਹੁਣ ਜ਼ਿਲ੍ਹਾ ਬਰਨਾਲਾ), ਭਾਰਤ
ਕਿੱਤਾਨਾਵਲਕਾਰ
ਰਾਸ਼ਟਰੀਅਤਾਭਾਰਤੀ
ਮਿੱਤਰ ਸੈਨ ਮੀਤ 2024 ਵਿੱਚ।

ਜੀਵਨ ਵੇਰਵੇ

ਸੋਧੋ

ਮਿੱਤਰ ਸੈਨ ਮੀਤ ਦਾ ਜਨਮ 20 ਅਕਤੂਬਰ 1952 ਨੂੰ ਇੱਕ ਆਮ ਮੁਲਾਜਮ ਪਰਿਵਾਰ ਵਿੱਚ ਬਰਨਾਲੇ ਜ਼ਿਲ੍ਹੇ ਦੇ ਪਿੰਡ ਭੋਤਨਾ (ਉਦੋਂ ਜ਼ਿਲ੍ਹਾ ਸੰਗਰੂਰ) ਵਿੱਚ ਹੋਇਆ। ਉਹ ਬੜੇ ਮਾਣ ਨਾਲ ਐਲ.ਐਲ.ਬੀ. ਦੀ ਡਿਗਰੀ (ਪੰਜਾਬ ਯੂਨੀਵਰਸਿਟੀ ਚੰਡੀਗੜ੍, ਕਾਨੂੰਨ ਵਿਭਾਗ ਤੋਂ) ਧਾਰਕ ਹੈ। ਕਾਨੂੰਨੀ ਮਾਮਲਿਆਂ ਉੱਤੇ ਖੋਜ ਪੱਤਰ ਲਿਖਣ ਲਈ ਉਸ ਕੋਲ ਬਰਾਬਰ ਦਾ ਹੁਕਮ ਹੈ। ਹੁਣ ਤੱਕ ਉਸਦੀਆਂ ਪੀੜਤਾਂ ਪੱਖ ਦੇ ਕਾਨੂੰਨ ਨਾਲ ਸਬੰਧਤ ਦਸ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਦੋ ਅੰਗਰੇਜ਼ੀ ਵਿਚ ਅਤੇ ਅੱਠ ਪੰਜਾਬੀ ਵਿਚ ਹਨ। ਉਸ ਦੀਆਂ ਕਾਨੂੰਨ ਦੀਆਂ ਕਿਤਾਬਾਂ ਦੀ ਆਮ ਲੋਕਾਂ ਦੁਆਰਾ ਵੀ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਉਨ੍ਹਾਂ ਨੂੰ ਉਨ੍ਹਾਂ ਦੀ ਸਧਾਰਣ ਮਾਂ-ਬੋਲੀ ਵਿਚ ਮਹੱਤਵਪੂਰਨ ਕਾਨੂੰਨੀ ਗਿਆਨ ਪ੍ਰਦਾਨ ਕਰਦਾ ਹੈ।[1]

ਵਿੱਦਿਆ

ਸੋਧੋ

ਉਸ ਦੇ ਪਿਤਾ ਜੀ ਪਟਵਾਰੀ ਸਨ ਜਿਹਨਾਂ ਦੀ ਬਦਲੀ ਇੱਕ ਥਾਂ ਤੋਂ ਦੂਜੀ ਥਾਂ ਹੁੰਦੀ ਰਹਿੰਦੀ ਸੀ ਅਤੇ ਪਰਿਵਾਰ ਵੀ ਉਨਾਂ ਦੇ ਨਾਲ-ਨਾਲ ਰਹਿੰਦਾ। 1952 ਵਿਚ ਉਹ ਬਰਨਾਲੇ ਜਿਲ੍ਹੇ ਦੇ ਪਿੰਡ ਭੋਤਨਾ ਲੱਗੇ ਹੋਏ ਸਨ। ਕੁਝ ਸਮੇਂ ਬਾਅਦ ਉਨ੍ਹਾਂ ਦੀ ਬਦਲੀ ਭੋਤਨੇ ਤੋਂ ਕਾਲੇ-ਕੇ ਦੀ ਹੋ ਗਈ ਅਤੇ ਪਰਿਵਾਰ ਉੱਥੇ ਚਲਿਆ ਗਿਆ। ਉਸਨੇ ਜੀਵਨ ਦੇ ਪਹਿਲੇ ਅੱਠ-ਨੌਂ ਸਾਲ ਪਿੰਡਾਂ ਵਿੱਚ ਗੁਜ਼ਾਰੇ। 1962 ਵਿੱਚ ਉਸ ਦਾ ਪਰਵਾਰ ਬਰਨਾਲੇ ਆ ਗਿਆ ਅਤੇ ਦਲਿਤਾਂ ਤੋਂ ਵੀ ਨੀਵੇਂ ਸਮਝੇ ਜਾਂਦੇ ‘ਧਾਨਕਿਆਂ’ ਦੇ ਇਲਾਕੇ ਵਿੱਚ ਘਰ ਖਰੀਦ ਲਿਆ। ਉਸ ਦਾ ਲੜਕਪਨ ਕੁੱਲੀਆਂ ਵਿੱਚ ਰਹਿੰਦੇ ਧਾਨਕਿਆਂ ਤੇ ਸਾਂਸੀਆਂ ਦੇ ਬੱਚਿਆਂ ਵਿਚਕਾਰ ਖੇਡਦਿਆਂ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਵੇਖਦਿਆਂ ਉਹਨਾਂ ਦੇ ਨਾਲ ਬੀਤਿਆ। ਉਥੇ ਹੀ 1968 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਕਾਲਜ ਵਿੱਚ ਦਾਖਲਾ ਲੈ ਲਿਆ।[2] ਉਹ ਬੀ.ਏ. ਵਿੱਚ ਪਹਿਲੇ ਨੰਬਰ ਤੇ ਰਿਹਾ। (ਆਨਰਜ਼. ਗਣਿਤ ਵਿਚ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਲ 1976 ਵਿਚ ਉਸ ਨੂੰ ਗੋਲਡ ਮੈਡਲ ਨਾਲ ਸਜਾਇਆ ਸੀ।

ਰਚਨਾਵਾਂ

ਸੋਧੋ

ਨਾਵਲ

ਸੋਧੋ
  • ਅੱਗ ਦੇ ਬੀਜ (1971)
  • ਕਾਫਲਾ (1986)
  • ਤਫਤੀਸ਼ (1990),
  • ਕਟਿਹਰਾ (1993)
  • ਕੌਰਵ ਸਭਾ (2003)
  • ਸੁਧਾਰ ਘਰ (2006)

ਕਹਾਣੀ ਸੰਗ੍ਰਹਿ

ਸੋਧੋ
  • ਪੁਨਰਵਾਸ (1987)
  • ਲਾਮ (1988)
  • ਠੋਸ ਸਬੂਤ (1992),

ਰਚਨਾ ਪ੍ਰਕਿਰਿਆ

ਸੋਧੋ

ਮਿੱਤਰ ਸੈਨ ਮੀਤ ਦੀ ਰਚਨਾ ਉਦੇਸ਼ਪੂਰਨ ਅਤੇ ਵਿਉਂਤਵਧ ਹੁੰਦੀ ਹੈ ਜਿਸ ਦੀ ਯੋਜਨਾ ਪਹਿਲਾਂ ਉਹ ਬਣਾ ਕੇ ਚਲਦਾ ਹੈ.[3]ਉਸ ਦਾ ਕਥਨ ਹੈ ਕਿ ਉਹ ਰਚਨਾ ਜਿਹੜੀ ਪ੍ਰਭਾਵਸ਼ਾਲੀ ਢੰਗ ਨਾਲ ਤੁਹਾਡਾ ਸੰਦੇਸ਼ ਪਾਠਕਾਂ ਤੱਕ ਪੁੱਜਦਾ ਕਰਸਕਦੀ ਹੈ, ਉਹੋ ਕਲਾ ਕਿਰਤ ਹੈ।[4]

ਸਨਮਾਨ

ਸੋਧੋ

ਉਸ ਨੂੰ ਉਸਦੇ ਨਾਵਲ ਸੁਧਾਰ ਘਰ ਲਈ 2008 ਵਿੱਚ ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।[5]

ਹਵਾਲੇ

ਸੋਧੋ
  1. "Mitter Sain Meet – Novelist and Legal Consultant" (in ਅੰਗਰੇਜ਼ੀ (ਅਮਰੀਕੀ)). Retrieved 2021-05-15.
  2. "ਮਿੱਤਰ ਸੈਨ ਮੀਤ: ਉੱਚ ਹਲਕਿਆਂ 'ਚ ਫੈਲੀ ਕੁਰਪਸ਼ਨ ਮੇਰੇ ਅਗਲੇ ਨਾਵਲ ਦਾ ਥੀਮ ਹੋਵੇਗਾ". Archived from the original on 2016-08-26. Retrieved 2014-02-13.
  3. "ਕੌਰਵ ਸਭਾ ਦੀ ਸਿਰਜਣ ਪ੍ਰਕਿਰਿਆ --- ਮਿੱਤਰ ਸੈਨ ਮੀਤ - sarokar.ca". www.sarokar.ca (in ਅੰਗਰੇਜ਼ੀ (ਅਮਰੀਕੀ)). Retrieved 2018-09-25.
  4. "ਹਨੇਰੀਆਂ ਅਤੇ ਬੰਦ ਗਲੀਆਂ ਵਿਚ ਦੀਵੇ ਬਾਲਣ ਦਾ ਉਪਰਾਲਾ --- ਮਿੱਤਰ ਸੈਨ ਮੀਤ - sarokar.ca". www.sarokar.ca (in ਅੰਗਰੇਜ਼ੀ (ਅਮਰੀਕੀ)). Retrieved 2018-09-25.
  5. "2008 Sudhar Ghar (Novel) Mitter Sain Meet". sahitya-akademi.gov.in.

ਬਾਹਰੀ ਲਿੰਕ

ਸੋਧੋ
  • www.mittersainmeet.in