ਮਿਰਜ਼ਾ ਮੁਹੰਮਦ ਰਫ਼ੀ

ਮਿਰਜ਼ਾ ਮੁਹੰਮਦ ਰਫੀ 'ਸੌਦਾ' (1713–1781) (Urdu: مرزا محمد رفیع سودا) ਦਿੱਲੀ, ਭਾਰਤ ਵਿੱਚ ਉਰਦੂ ਭਾਸ਼ਾ ਦੇ ਸਿਰਮੌਰ ਸ਼ਾਇਰਾਂ ਵਿੱਚੋਂ ਸੀ। ਉਹ ਆਪਣੀਆਂ ਗ਼ਜ਼ਲਾਂ ਲਈ ਅਤੇ ਉਰਦੂ ਕਸੀਦਿਆਂ ਲਈ ਮਸ਼ਹੂਰ ਹੈ।[1]

ਮਿਰਜ਼ਾ ਮੁਹੰਮਦ ਰਫ਼ੀ ਦਾ ਚਿੱਤਰ, ਸਨ 1760
ਮਿਰਜ਼ਾ ਮੁਹੰਮਦ ਰਫੀ ਸੌਦਾ ਦੀਆਂ ਰਚਨਾਵਾਂ ਦੇ 1872 ਵਾਲੇ ਅਨੁਵਾਦ ਦਾ ਕਵਰ

ਮੁੱਢਲੀ ਜ਼ਿੰਦਗੀ

ਸੋਧੋ

ਮਿਰਜ਼ਾ ਮੁਹੰਮਦ ਰਫੀ ਦਾ ਜਨਮ 1713 ਨੂੰ ਹੋਇਆ ਸੀ ਅਤੇ 1781 ਉੱਤੇ ਮੌਤ ਹੋ ਗਈ।[2] ਉਹ ਦਿੱਲੀ ਵਿੱਚ ਜੁਆਨ ਹੋਇਆ।[3] ਉਹ ਸ਼ੀਆ ਮੁਸਲਮਾਨ ਸੀ।[4]

ਉਸ ਦੇ ਪਹਿਲੇ ਉਸਤਾਦ ਸੁਲਇਮਾਨ ਕੁਲੀ ਖ਼ਾਨ ਵਿਦਾਦ ਸਨ। ਸ਼ਾਹ ਹਾਤਮ ਵੀ ਉਸ ਦੇ ਉਸਤਾਦ ਰਹੇ ਕਿਉਂਕਿ ਆਪਣੇ ਵਿਦਿਆਰਥੀਆਂ ਦੀ ਸੂਚੀ ਵਿੱਚ ਉਸ ਨੇ ਸੌਦਾ ਦਾ ਨਾਮ ਸ਼ਾਮਿਲ ਕੀਤਾ ਸੀ।[5] ਮੁਗ਼ਲ ਬਾਦਸ਼ਾਹ ਸ਼ਾਹ ਆਲਮ ਸੌਦਾ ਦੇ ਸ਼ਾਗਿਰਦ ਬਣੇ ਅਤੇ ਆਪਣੀ ਰਚਨਾਵਾਂ ਵਿੱਚ ਗਲਤੀਆਂ ਠੀਕ ਕਰਵਾਉਣ ਲਈ ਸੌਦਾ ਨੂੰ ਦਿੰਦੇ ਹੁੰਦੇ ਸਨ। ਸੌਦਾ, ਮੀਰ ਤਕੀ ਮੀਰ ਦੇ ਸਮਕਾਲੀ ਸਨ। ਉਹ 60 ਜਾਂ 66 ਦੀ ਉਮਰ ਵਿੱਚ ਉਹ ਦਿੱਲੀ ਛੱਡ ਨਵਾਬ ਬੰਗਸ਼ ਦੇ ਨਾਲ ਫੱਰੂਖਾਬਾਦ ਆ ਬਸਿਆ ਅਤੇ ਫਿਰ ਅਯੁੱਧਿਆ ਦੇ ਨਵਾਬ ਦੇ ਨਾਲ ਫੈਜਾਬਾਦ ਆ ਗਿਆ। ਜਦੋਂ ਲਖਨਊ ਅਯੁੱਧਿਆ ਰਿਆਸਤ ਦੀ ਰਾਜਧਾਨੀ ਬਣ ਗਿਆ ਤਾਂ ਉਹ ਨਵਾਬ ਸ਼ੁਜਾਉੱਦੌਲਾ ਦੇ ਨਾਲ ਲਖਨਊ ਆ ਗਿਆ। 70 ਦੀ ਉਮਰ ਦੇ ਆਸਪਾਸ ਉਸ ਦਾ ਲਖਨਊ ਵਿੱਚ ਹੀ ਦੇਹਾਂਤ ਹੋਇਆ।[2]

ਗ਼ਜ਼ਲ

ਸੋਧੋ

ਮਿਰਜ਼ਾ ਮੁਹੰਮਦ ਰਫ਼ੀ ਸੌਦਾ ਦੀ ਇਕ ਗ਼ਜ਼ਲ ਪੇਸ਼ ਹੈ। ਇਸ ਗ਼ਜ਼ਲ ਚ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਦਾ ਲਹਿਜਾ ਪੰਜਾਬੀ ਉਚਾਰਨ ਦੇ ਕਿੰਨਾ ਨੇੜੇ ਹੈ। ਖਾਸ ਕਰਕੇ ਕਾਫ਼ੀਏ ਵਾਲੇ ਲਫ਼ਜ਼ ਤਾਂ ਉਰਦੂ ਉਚਾਰਨ ਨੂੰ ਰੱਦ ਕਰਕੇ ਪੰਜਾਬੀ ਉਚਾਰਨ ਨੂੰ ਅਪਣਾਉਂਦੇ ਹਨ। ਇਸ ਨੂੰ ਦੱਕਣੀ ਉਚਾਰਨ ਵੀ ਕਹਿੰਦੇ ਹਨ। [6]

ਵੇ ਸੂਰਤੇਂ ਇਲਾਹੀ, ਕਿਸ ਮੁਲਕ ਬਸਤੀਆਂ ਹੈਂ?
ਅਬ ਦੇਖਨੇ ਕੋ ਜਿਨਕੇ, ਆਂਖੇਂ ਤਰਸਤੀਆਂ ਹੈਂ।

ਆਇਆ ਥਾ ਕਿਉਂ ਅਦਮ ਮੇਂ, ਕਿਆ ਕਰ ਚਲਾ ਜਹਾਂ ਮੇ
ਯੇ ਮਰਗੋ-ਜੀਸਤ ਤੁਝ ਬਿਨ, ਆਪਸ ਮੇ ਹੰਸਤੀਆ ਹੈਂ।

ਕਿਉਂ ਕਰ ਨਾ ਹੋ ਮੁਸ਼ੱਬਿਕ, ਸ਼ੀਸ਼ੇ ਸਾ ਦਿਲ ਹਮਾਰਾ
ਉਸ ਸ਼ੋਖ਼ ਕੀ ਨਿਗਾਹੇਂ, ਪੱਥਰ ਮੇ ਧਸਤੀਆਂ ਹੈਂ।

ਬਰਸਾਤ ਕਾ ਤੋ ਮੌਸਮ ਕਬ ਕਾ ਨਿਕਲ ਗਿਆ ਪਰ
ਮਿਜ਼ਗਾਂ ਕੀ ਯੇ ਘਟਾਏਂ, ਅਬ ਤਕ ਬਰਸਤੀਆਂ ਹੈਂ ।

ਲੇਤੇ ਹੈਂ ਛੀਨ ਕਰ ਦਿਲ ਆਸ਼ਕ ਕਾ ਪਲ ਮੇ ਦੇਖੋ
ਖ਼ੂਬਾਂ ਕੀ ਆਸ਼ਕੋਂ ਪਰ, ਕਿਆ ਪੇਸ਼ ਦਸਤੀਆਂ ਹੈਂ।

ਇਸ ਵਾਸਤੇ ਕਿ ਹੈ ਯੇ ਵਹਿਸ਼ੀ ਨਿਕਲ ਨਾ ਜਾਵੇ
ਆਂਖੋਂ ਕੋ ਮੇਰੀ ਮਿਜ਼ਗਾਂ, ਡੋਰੋਂ ਸੇ ਕਸਤੀਆਂ ਹੈਂ।

ਕੀਮਤ ਮੇ ਉਨਕੇ ਗੋ ਹਮ, ਦੋ ਜੱਗ ਕੋ ਦੇ ਚੁਕੇ ਅਬ
ਉਸ ਯਾਰ ਕੀ ਨਿਗਾਹੇਂ, ਤਿਸ ਪਰ ਭੀ ਸਸਤੀਆਂ ਹੈਂ।

ਉਸ ਨੇ ਕਹਾ ਯੇ ਮੁਝਸੇ, ਅਬ ਛੋੜ ਦੁਖ਼ਤੇ-ਰਜ਼ ਕੋ
ਪੀਰੀ ਮੇ ਐ ਦੀਵਾਨੇ, ਯੇ ਕੌਣ ਮਸਤੀਆਂ ਹੈ?

ਜਬ ਮੈਂ ਕਹਾ ਯੇ ਉਸ ਸੇ, ' ਸੌਦਾ ' ਸੇ ਅਪਨੇ ਮਿਲ ਕੇ
ਇਸ ਸਾਲ ਤੂ ਹੈ ਸਾਕੀ, ਔਰ ਮੈਅ-ਪਰਸਤੀਆਂ ਹੈਂ।

ਅਦਮ -- ਪਰਲੋਕ, ਮਰਗੋ-ਜੀਸਤ -- ਮੌਤ -ਜ਼ਿੰਦਗੀ ,ਮੁਸ਼ੱਬਿਕ -- ਛਿਦਣਾ /ਤਿੜਕਣਾ, ਮਿਜ਼ਗਾਂ -- ਪਲਕਾਂ ਦੁਖ਼ਤੇ-ਰਜ਼ -- ਸ਼ਰਾਬ

ਹਵਾਲੇ

ਸੋਧੋ
  1. "A Shahr-ashob of Sauda, translated by Mark Pegors" (PDF). Retrieved 2013-05-11.
  2. 2.0 2.1 "Aab-e hayaat (1880) on Sauda". Dsal.uchicago.edu. Retrieved 11 May 2013. ਹਵਾਲੇ ਵਿੱਚ ਗ਼ਲਤੀ:Invalid <ref> tag; name "Aab-e hayaat" defined multiple times with different content
  3. "Chapter 2 of Three Mughal Poets: Mir Sauda, Mir Hasan*, by Ralph Russell and Khurshidul Islam (Cambridge: Harvard University Press, 1968)" (PDF). Retrieved 11 May 2013.
  4. "The Satires of Sauda (1706–1781) (Sept. 2010), by Shamsur Rahman Faruqi" (PDF). Retrieved 11 May 2013.
  5. Azad, Muhammad Husain Ab-i hayat: yani mashahir shura-yi Urdu ke savanih umri aur zaban-i mazkur ki ahd ba ahd ki taraqqiyon aur islahon ka bayan. Lahor: Naval Kishor 1907
  6. ਜਸਪਾਲ ਘਈ ਪੰਜਾਬੀ ਦਾ ਮਸ਼ਹੂਰ ਕਵੀ