ਮੀਮ (ਸਮੂਹ)

ਔਰਤਾਂ ਦੀ ਲੈਸਬੀਅਨ ਸੰਸਥਾ

ਮੀਮ (ਅਰਬੀ ਭਾਸ਼ਾ ਵਿੱਚ م) ਇੱਕ ਲੇਬਨਾਨੀ ਐਲ.ਬੀ.ਟੀ.ਕਿਉ. ਔਰਤ ਸਮੂਹ ਹੈ ਜੋ ਅਗਸਤ 2007 ਵਿੱਚ ਅਰਬ ਜਗਤ 'ਚ ਪਹਿਲੀ ਲੈਸਬੀਅਨ ਸੰਸਥਾ ਵਜੋਂ ਸਥਾਪਿਤ ਕੀਤੀ ਗਈ ਸੀ। ਪੂਰਾ ਨਾਮ ਕੁਲ ة مؤازرة للمرأة المثليّة ਹੈ, ਬੋਲਿਆ ਜਾਂਦਾ ਹੈ / ਮਜੋਮੌ3ਅਤ ਮੌ'ਜ਼ਾਰਾ ਲਿਲ ਮਰ'ਆ ਅਲ-ਮਿਥਾਲੀਆ / (ਭਾਵ ਲੈਸਬੀਅਨ ਔਰਤਾਂ ਲਈ ਸਹਾਇਤਾ ਸਮੂਹ) ਹੈ।

ਸਦੱਸਤਾ 200 ਤੋਂ ਵੱਧ ਗਈ ਹੈ।

ਇਹ ਗਰੁੱਪ ਹੇਲਮ ਦੇ ਇੱਕ ਆਫਸ਼ੂਟ ਵਜੋਂ ਬਣਾਇਆ ਗਿਆ ਸੀ, ਆਮ ਐਲ.ਜੀ.ਬੀ.ਟੀ. ਸੰਸਥਾ ਲੇਬਨਾਨ ਵਿੱਚ 2002 ਵਿੱਚ ਅਰੰਭ ਹੋਈ ਸੀ, ਜੋ ਅਰਬ ਦੁਨੀਆ ਵਿੱਚ ਸਥਾਪਤ ਪਹਿਲੀ ਗੇਅ ਸੰਸਥਾ ਸੀ।

ਨਾਮ ਦੀ ਸ਼ੁਰੂਆਤ

ਸੋਧੋ

"ਮੀਮ" ਨਾਮ ਅਰਬੀ ਅੱਖਰ "ਮ" (ਮੀਮ) ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ "ਮਜਮੂਆਤ ਮੌ'ਜ਼ਾਰਾ ਲਿਲ-ਮਰ'ਆ ਅਲ-ਮਿਥਾਲੀਆ" (ਲੇਸਬੀਅਨ ਔਰਤਾਂ ਲਈ ਸਹਾਇਤਾ ਸਮੂਹ)। ਅਰਬੀ ਵਿੱਚ ਅੱਖਰ ਇਸ ਤਰ੍ਹਾਂ ਦਿਖਾਈ ਦਿੰਦੇ ਹਨ (ਅਰਬੀ ਵਿੱਚ م) ਅੱਖਰ "ਮੀਮ" ਲੈਸਬੀਅਨ ਸ਼ਬਦ ਦੀ ਅਰੰਭਕ ਵਜੋਂ (ਅਰਬੀ ਵਿੱਚ مثاليّة ਦਾ ਉਚਾਰਨ / ਮਿਥਲੀਆ /) ਅਰਬੀ ਸੰਸਾਰ ਵਿੱਚ ਵੀ ਸਮਲਿੰਗੀ ਲੋਕਾਂ ਦੇ ਗੁਪਤ ਹੋਣ ਦਾ ਪ੍ਰਤੀਕ ਹੈ।

ਟੀਚੇ

ਸੋਧੋ

ਇਹ ਸਮੂਹ ਕਮਿਊਨਟੀ ਸਹਾਇਤਾ, ਮਨੋਵਿਗਿਆਨਕ ਸਲਾਹ, ਗਤੀਵਿਧੀ ਕੇਂਦਰ, ਕਾਨੂੰਨੀ ਸਹਾਇਤਾ, ਸਮਾਜਿਕ ਪ੍ਰੋਗਰਾਮਾਂ ਅਤੇ ਸਮਾਜਕ ਤਬਦੀਲੀ 'ਤੇ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।[1] ਮੀਮ ਇੱਕ ਵੋਮਿਨ ਹਾਊਸ ਦੀ ਮੇਜ਼ਬਾਨੀ ਵੀ ਕਰਦਾ ਹੈ ਜੋ ਬੇਰੂਤ ਵਿੱਚ ਇੱਕ ਗਤੀਵਿਧੀ ਅਤੇ ਸਰੋਤ ਕੇਂਦਰ ਦਾ ਕੰਮ ਕਰਦਾ ਹੈ।

ਮੀਮ ਦਾ ਉਦੇਸ਼ ਲੇਬਨਾਨ ਵਿੱਚ ਇੱਕ ਸੁਰੱਖਿਅਤ ਜਗ੍ਹਾ ਬਣਾਉਣਾ ਹੈ ਜਿੱਥੇ ਲੈਸਬੀਅਨ ਮਿਲ ਸਕਦੇ ਹਨ, ਗੱਲਬਾਤ ਕਰ ਸਕਦੇ ਹਨ, ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰ ਸਕਦੇ ਹਨ, ਤਜਰਬੇ ਸਾਂਝੇ ਕਰ ਸਕਦੇ ਹਨ ਅਤੇ ਆਪਣੀ ਜ਼ਿੰਦਗੀ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਣ 'ਤੇ ਕੰਮ ਕਰ ਸਕਦੇ ਹਨ।

ਸਦੱਸਤਾ

ਸੋਧੋ

ਮੀਮ ਵਿੱਚ ਮੈਂਬਰਸ਼ਿਪ ਸਿਰਫ ਐੱਲ.ਬੀ.ਟੀ.ਕਿਉ ਔਰਤਾਂ ਤੱਕ ਹੀ ਸੀਮਿਤ ਹੈ ਜੋ ਲੇਬਨਾਨੀ (ਵਿਸ਼ਵ ਵਿੱਚ ਕਿਤੇ ਵੀ) ਜਾਂ ਲੇਬਨਾਨ (ਕਿਸੇ ਵੀ ਕੌਮੀਅਤ ਦੇ) ਵਿੱਚ ਰਹਿਣ ਵਾਲੀਆਂ ਹਨ।

ਪ੍ਰਕਾਸ਼ਨ

ਸੋਧੋ

2009 ਵਿੱਚ "ਬਾਰੀਦ ਮਿਸਟਾ3ਜਿਲ" ਬੇਰੂਤ ਵਿੱਚ ਲੇਬਨਾਨੀ ਲੈਸਬੀਅਨ ਮੀਮ ਸੰਸਥਾ ਦੁਆਰਾ ਪ੍ਰਕਾਸ਼ਤ ਇੱਕ ਕਿਤਾਬ ਹੈ। ਅੰਗਰੇਜ਼ੀ ਅਤੇ ਅਰਬੀ ਦੋਵਾਂ ਸੰਸਕਰਣਾਂ ਵਿੱਚ ਉਪਲਬਧ ਪੁਸਤਕ ਵਿੱਚ ਸਾਰੇ ਲੈਬਨਾਨ ਤੋਂ ਲੈਸਬੀਅਨ, ਲਿੰਗੀ, ਸਮਲਿੰਗੀਆਂ ਅਤੇ ਪ੍ਰਸ਼ਨ ਕਰਨ ਵਾਲੀਆਂ ਔਰਤਾਂ ਅਤੇ ਟਰਾਂਸਜੈਂਡਰ ਵਿਅਕਤੀਆਂ ਦੀਆਂ 41 ਸੱਚੀਆਂ ਅਤੇ ਨਿੱਜੀ ਕਹਾਣੀਆਂ ਦਾ ਸੰਗ੍ਰਹਿ ਹੈ।[2]

ਇਹ ਵੀ ਵੇਖੋ

ਸੋਧੋ
  • ਹੇਲਮ
  • ਲੇਬਨਾਨ ਵਿੱਚ ਐਲਜੀਬੀਟੀ ਅਧਿਕਾਰ
  • ਐਲਜੀਬੀਟੀ ਅਧਿਕਾਰ ਸੰਗਠਨਾਂ ਦੀ ਸੂਚੀ

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ