ਮੀਆਂ ਮੁਹੰਮਦ ਬਖ਼ਸ਼
ਮੀਆਂ ਮੁਹੰਮਦ ਬਖ਼ਸ਼ (1830 - 1907)(Lua error in package.lua at line 80: module 'Module:Lang/data/iana scripts' not found.) ਸੂਫ਼ੀ ਸੰਤ ਅਤੇ ਪੰਜਾਬੀ/ਹਿੰਦਕੋ ਕਵੀ ਸੀ। ਮੀਆਂ ਸਾਹਿਬ ਦਾ ਸਾਂਗਾ ਸਿਲਸਿਲਾ ਕਾਦਰੀਆ ਨਾਲ ਸੀ।[1] ਉਹਨਾਂ ਦੀ ਬਹੁਤੀ ਮਸ਼ਹੂਰੀ ਪਰੀ-ਕਥਾ ਸੈਫ਼-ਉਲ-ਮਲੂਕ ਕਰਕੇ ਹੈ।
ਮੀਆਂ ਮੁਹੰਮਦ ਬਖ਼ਸ਼
میاں محمد بخش | |
---|---|
ਜਨਮ | 1830 ਖੜੀ ਸ਼ਰੀਫ਼, ਕਸ਼ਮੀਰ |
ਮੌਤ | 1907 ਖੜੀ ਸ਼ਰੀਫ਼, ਕਸ਼ਮੀਰ |
ਕਿੱਤਾ | ਕਵੀ |
ਸ਼ੈਲੀ | ਸੂਫ਼ੀ ਕਵਿਤਾ |
ਪ੍ਰਮੁੱਖ ਕੰਮ | ਸੈਫ਼-ਉਲ-ਮਲੂਕ |
ਜੀਵਨ
ਸੋਧੋਮੀਆਂ ਮੁਹੰਮਦ ਬਖ਼ਸ਼ ਦਾ ਜਨਮ ਖੜੀ ਸ਼ਰੀਫ਼, ਕਸ਼ਮੀਰ ਵਿੱਚ ਹੋਇਆ ਸੀ।
ਮੌਤ
ਸੋਧੋ1324 ਹਿਜਰੀ (1907 ਈਸਵੀ) ਵਿੱਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਕਬਰ ਖੜੀ ਸ਼ਰੀਫ਼ ਵਿੱਚ ਉਹਨਾਂ ਦੇ ਲੱਕੜਦਾਦਾ ਅਤੇ ਰੂਹਾਨੀ ਮੁਰਸ਼ਦ ਹਜ਼ਰਤ ਪੈਰਾ ਸ਼ਾਹ ਗ਼ਾਜ਼ੀ ਕਲੰਦਰਾ ਦਮੜੀ ਵਾਲੀ ਸਰਕਾਰ ਦੇ ਮਜ਼ਾਰ ਦੇ ਦੱਖਣ ਵਿੱਚ ਨੇੜੇ ਹੀ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਦਰਬਾਰ ਖੜੀ ਸ਼ਰੀਫ਼ ਦੀਆਂ ਬਰੂਹਾਂ ਦੇ ਕੋਲ ਲੰਘਾਇਆ, ਇਸੇ ਲਈ ਇਹ ਉਹਨਾਂ ਦੀ ਦਿੱਲੀ ਸੱਧਰ ਸੀ ਕਿ ਉਹਨਾਂ ਨੂੰ ਇਥੇ ਹੀ ਦਫ਼ਨ ਕੀਤਾ ਜਾਵੇ। ਇਸ ਲਈ ਉਹਨਾਂ ਨੇ ਜਿਉਂਦੇ ਜੀ ਹੀ ਇੱਕ ਕਬਰ ਇੱਥੇ ਖੁਦਵਾ ਰੱਖੀ ਸੀ।[1]
ਕਾਵਿ-ਨਮੂਨਾ
ਸੋਧੋਨੀਚਾਂ ਦੀ ਅਸ਼ਨਾਈ ਕੋਲੋਂ, ਫੌਜ਼ ਕਿਸੇ ਨਾ ਪਾਇਆ।
ਕਿੱਕਰ ’ਤੇ ਅੰਗੂਰ ਚੜ੍ਹਾਇਆ, ਹਰ ਗੁੱਛਾ ਜ਼ਖ਼ਮਾਇਆ।
ਬੁਰੇ ਬੰਦੇ ਦੀ ਸੰਗਤ ਯਾਰੋ ਜਿਉਂ ਭੱਠੀ ਲੋਹਾਰਾਂ।
ਭਾਵੇਂ ਕੱਪੜੇ ਕੁੰਜ-ਕੁੰਜ ਬਹੀਏ ਚਿਣਗਾਂ ਪੈਣ ਹਜ਼ਾਰਾਂ।
----
ਆਮਾਂ ਬੇਇਖ਼ਲਾਸਾਂ ਅੰਦਰ ਖ਼ਾਸਾਂ ਦੀ ਗੱਲ ਕਰਨੀ
ਮਿੱਠੀ ਖੀਰ ਪਕਾ ਮੁਹੰਮਦ ਕੁੱਤਿਆਂ ਅੱਗੇ ਧਰਨੀ
----
ਕੌਣ ਬੰਦੇ ਨੂੰ ਯਾਦ ਕਰੇਸੀ ਢੂੰਡੇ ਕੌਣ ਕਬਰ ਨੂੰ
ਕਿਸ ਨੂੰ ਦਰਦ ਅਸਾਡਾ ਹੋਸੀ ਰੋਗ ਨਾ ਰੰਡੇ ਵਰ ਨੂੰ
ਰੂਹ ਦਰੂਦ ਘਿਣ ਸਭ ਜਾਸਨ ਆਪੋ ਆਪਣੇ ਘਰ ਨੂੰ
ਤੇਰਾ ਰੂਹ ਮੁਹੰਮਦ ਬਖਸ਼ਾ ਤਕਸੀ ਕਿਹੜੇ ਦਰ ਨੂੰ
[[]][[]]
ਬਾਹਰੀ ਲਿੰਕ
ਸੋਧੋਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |