ਪਹਿਲੇ ਸਮਿਆਂ ਵਿਚ ਕਈ ਪਰਿਵਾਰ ਮੇਥੇ ਦੇ ਪੱਤਿਆਂ ਦਾ ਸਾਗ/ਸਬਜ਼ੀ ਬਣਾ ਲੈਂਦੇ ਸਨ। ਮੇਥੇ ਦੇ ਪੱਤਿਆਂ ਨੂੰ ਸਰ੍ਹੋਂ ਦੇ ਸਾਗ ਵਿੱਚ ਵਰਤਿਆ ਜਾਂਦਾ ਹੈ। ਪੱਤਿਆਂ ਵਿਚ ਆਲੂ ਪਾ ਕੇ ਸਬਜ਼ੀ ਬਣਾਈ ਜਾਂਦੀ ਹੈ। ਮੱਕੀ ਦੇ ਆਟੇ ਵਿਚ, ਮੱਕੀ ਤੇ ਕਣਕ ਦੇ ਆਟੇ ਨੂੰ ਮਿਲਾ ਕੇ, ਵਿਚ ਮੇਥੇ ਦੇ ਪੱਤਿਆਂ ਨੂੰ ਕੱਟ ਕੇ ਜਾਂ ਰਗੜ ਕੇ ਰੋਟੀਆਂ/ਪਰਾਉਂਠੇ ਬਣਾਏ ਜਾਂਦੇ ਹਨ। ਮੇਥੇ ਦੇ ਬੀਜਾਂ ਦੀ ਸਰਦੀ ਦੇ ਮੌਸਮ ਵਿਚ ਕਈ ਲੋਕ ਪੰਜੀਰੀ ਬਣਾ ਕੇ ਵੀ ਖਾਂਦੇ ਹਨ। ਮੇਥੇ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤੇ ਜਾਂਦੇ ਹਨ। ਮੇਥੇ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਬੀਜੇ ਜਾਂਦੇ ਹਨ। ਕਿਉਂ ਜੋ ਨਾ ਹੁਣ ਕੋਈ ਮੇਥਿਆਂ ਦਾ ਸਾਗ ਬਣਾਉਂਦਾ ਹੈ ਅਤੇ ਨਾ ਹੀ ਪਸ਼ੂਆਂ ਦੇ ਚਾਰੇ ਲਈ ਵਰਤੇ ਜਾਂਦੇ ਹਨ। ਨਾ ਹੁਣ ਕੋਈ ਮੇਥਿਆਂ ਦੇ ਬੀਜਾਂ ਦੀ ਪੰਜੀਰੀ ਖਾਂਦਾ ਹੈ ਮੇਥਿਆਂ ਦਾ ਵਰਤੋਂ ਹੁਣ ਸਿਰਫ ਸਰ੍ਹੋਂ ਦੇ ਸਾਗ ਵਿਚ ਤੇ ਰੋਟੀਆਂ ਵਿਚ ਹੀ ਕੀਤੀ ਜਾਂਦੀ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.