ਸਾਗ (ਅੰਗਰੇਜੀ: Saag) ਸਰੋਂ ਦੇ ਪੱਤਿਆਂ ਜਾਂ ਨਰਮ ਤਣੇ ਤੋਂ ਬਣਨ ਵਾਲਾ ਇੱਕ ਦੱਖਣ ਏਸ਼ੀਆਈ ਪਕਵਾਨ ਹੈ ਜਿਸਨੂੰ ਰੋਟੀ, ਨਾਨ[1] ਜਾਂ ਚੌਲਾਂ ਨਾਲ ਖਾਇਆ ਜਾਂਦਾ ਹੈ।

ਸਾਗ
ਭਾਰਤ ਵਿੱਚ ਮੱਖਣ ਦੇ ਨਾਲ ਸਰ੍ਹੋਂ ਦਾ ਸਾਗ
ਸਰੋਤ
ਸੰਬੰਧਿਤ ਦੇਸ਼ਭਾਰਤ, ਪਾਕਿਸਤਾਨ
ਇਲਾਕਾਪੰਜਾਬ, ਓਡੀਸ਼ਾ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਸਰੋਂ ਦੇ ਪੱਤੇ

ਇਹ ਪੰਜਾਬ ਖੇਤਰ ਵਿੱਚ ਜ਼ਿਆਦਾ ਖਾਇਆ ਜਾਂਦਾ ਹੈ, ਜਿੱਥੇ ਇਹ ਆਮ ਤੌਰ ਉੱਤੇ ਮੱਕੀ ਦੀ ਰੋਟੀ ਨਾਲ ਖਾਇਆ ਜਾਂਦਾ ਹੈ।

ਪੰਜਾਬੀ ਸੱਭਿਆਚਾਰ ਵਿੱਚ

ਸੋਧੋ

ਮਾਰਕੰਡੇ ਪੁਰਾਣ ਦੇ ਅਨੁਸਾਰ ਇੱਕ ਵਾਰ ਦੁਨੀਆ ਵਿੱਚ ਬਹੁਤ ਖ਼ਤਰਨਾਕ ਕਾਲ ਪੈ ਗਿਆ ਅਤੇ ਇਸ ਮੌਕੇ ਦੁਰਗਾ ਦੇਵੀ, ਜਿਸਨੂੰ ਸਾਕੰਭਰੀ ਵੀ ਕਿਹਾ ਜਾਂਦਾ ਹੈ, ਨੇ ਸਾਗ ਦਾ ਰੂਪ ਧਾਰਨ ਕੀਤਾ ਅਤੇ ਸਾਰੀ ਧਰਤੀ ਉੱਤੇ ਫੈਲ ਗਈ।[2]

ਪੱਛਮੀ ਪੰਜਾਬ ਦੇ ਮੁਜ਼ਫਰਗੜ੍ਹ ਦੇ ਇਲਾਕੇ ਦੇ ਹਿੰਦੂਆਂ ਵਿੱਚ ਕਿਸੇ ਸਮੇਂ "ਸਾਗ" ਜਾਂ "ਵਟ ਵਲਾਵਣ" ਨਾਂ ਦੀ ਰੀਤ ਪ੍ਰਚੱਲਤ ਹੈ ਜਿਸ ਅਨੁਸਾਰ ਕੁੜਮਾਈ ਤੋਂ ਬਾਅਦ ਕੁੜੀ ਦਾ ਪੀਓ ਮੁੰਡੇ ਵਾਲਿਆਂ ਨੂੰ ਸਾਗ ਭੇਜਣ ਲਈ ਕਹਿੰਦਾ ਹੈ। ਇਸ ਤੋਂ ਬਾਅਦ ਮੁੰਡੇ ਵਾਲੇ ਕੁੜੀ ਦੇ ਲਈ ਸਾਗ ਅਤੇ ਕੁਝ ਹੋਰ ਹਰੀਆਂ ਸਬਜੀਆਂ ਭੇਜਦੇ ਹਨ ਅਤੇ ਇਹਨੂੰ ਨੂੰ ਕੁੜੀ ਦੁਆਰਾ ਰਿੰਨ੍ਹਣ ਤੋਂ ਬਾਅਦ ਖਾਇਆ ਜਾਂਦਾ ਹੈ। ਇਸ ਰੀਤ ਨੂੰ ਪੂਰਾ ਕਰਨ ਤੋਂ ਬਾਅਦ ਹੀ ਕੁੜੀ ਵਾਲੇ ਅਤੇ ਮੁੰਡੇ ਵਾਲਿਆਂ ਵਿੱਚ ਵਰਤਣ ਵਿਹਾਰ ਸ਼ੁਰੂ ਹੁੰਦਾ ਹੈ।[2]

ਵਖਰੇਵੇਂ

ਸੋਧੋ

ਪੰਜਾਬ 'ਚ

ਸੋਧੋ
  • ਸਾਗ ਪਨੀਰ ਜਾਂ ਪਾਲਕ ਪਨੀਰ
  • ਸਾਗ ਗੋਸ਼
  • ਸਾਗ ਆਲੂ ਜਾਂ ਪਾਲਕ ਆਲੂ

ਊਡੀਸ਼ਾ 'ਚ

ਸੋਧੋ

ਹਵਾਲੇ

ਸੋਧੋ
  1. "Saag (Indian spiced spinach)". Whats4Eats.com. 2012. Retrieved 6 July 2012. Saag makes a tasty and nourishing meal when paired with chapati or naan.
  2. 2.0 2.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. pp. 327–328.