ਮੈਥਿਲੀ ਕੁਮਾਰ ਇਕ ਡਾਂਸਰ, ਅਧਿਆਪਕ ਅਤੇ ਕੋਰੀਓਗ੍ਰਾਫ਼ਰ ਹੈ। ਉਹ ਭਰਤਨਾਟਿਅਮ, ਕੁਚੀਪੁੜੀ, ਅਤੇ ਓਡੀਸੀ ਸ਼ੈਲੀ ਵਿਚ ਭਾਰਤੀ ਕਲਾਸੀਕਲ ਨਾਚ ਦੀ ਪੇਸ਼ਕਾਰੀ ਕਰਦੀ ਹੈ। [1] ਉਹ ਸੈਨ ਜੋਸ ਦੀ ਅਭਿਨਯਾ ਡਾਂਸ ਕੰਪਨੀ ਦੀ ਸੰਸਥਾਪਕ ਹੈ ਅਤੇ ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਕਰੂਜ਼ ਵਿਖੇ ਡਾਂਸ ਦੀ ਲੈਕਚਰਾਰ ਵੀ ਹੈ। [2]

ਜੀਵਨੀ ਸੋਧੋ

1980 ਤੋਂ ਸੈਨ ਜੋਸ ਦੀ ਅਭਿਨਯਾ ਡਾਂਸ ਕੰਪਨੀ ਦੇ ਸੰਸਥਾਪਕ ਅਤੇ ਨਿਰਦੇਸ਼ਕ ਹੋਣ ਵਜੋਂ [1] [3] ਉਸਨੇ ਸੌ ਤੋਂ ਵੱਧ ਡਾਂਸਰਾਂ ਨੂੰ ਸਿਖਲਾਈ ਦਿੱਤੀ ਹੈ ਅਤੇ ਉਸਨੇ ਕਈ ਬਹੁ-ਸਭਿਆਚਾਰਕ ਸੰਗਠਨਾਂ ਨਾਲ ਵਿਸ਼ਾਲ ਰੂਪ ਵਿੱਚ ਮਿਲ ਕੇ ਕੰਮ ਕੀਤਾ ਹੈ। [4] ਉਸਨੇ ਸੈਨ ਜੋਸ ਸਟੇਟ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਵਿਖੇ ਕਲਾਸਾਂ ਵਿਚ ਪੜ੍ਹਾਇਆ ਵੀ ਹੈ। [2]

ਕੁਮਾਰ ਦੀਆਂ ਦੋ ਬੇਟੀਆਂ, ਰਸਿਕਾ ਅਤੇ ਮਾਲਾਵਿਕਾ ਡਾਂਸ ਕੰਪਨੀ ਵਿਚ ਸਰਗਰਮ ਹਨ ਅਤੇ ਉਹ ਚਾਰ ਸਾਲਾਂ ਦੀ ਉਮਰ ਤੋਂ ਕਲਾਸੀਕਲ ਭਾਰਤੀ ਨਾਚ ਦੀ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। [5]

ਸਹਿਯੋਗੀ ਪ੍ਰਦਰਸ਼ਨ-ਜਿਨ੍ਹਾਂ ਵਿਚ ਕੁਮਾਰ ਸ਼ਾਮਿਲ ਸੀ:

  • ਦ ਗੁਰੂ -ਕਥਕ ਮਹਾਰਾਣੀ ਚਿੱਤਰੇਸ਼ ਦਾਸ ਅਤੇ ਉਨ੍ਹਾਂ ਦੀ ਡਾਂਸ ਕੰਪਨੀ ਨਾਲ ,
  • ਇਨ ਦ ਸਪਿਰਟ(1993) ਜਪਾਨੀ ਡਰੱਮਿੰਗ ਕੋਰ ਸੈਨ ਜੋਸੇ ਤਾਈਕੋ, ਮਾਰਗਰੇਟ ਵਿੰਗਰੋਵ ਅਤੇ ਉਸਦੀ ਆਧੁਨਿਕ ਡਾਂਸ ਕੰਪਨੀ ਨਾਲ;
  • ਦ ਰਾਮਾਇਣ (1997) ਬਾਲਿਨੀ ਸੰਗੀਤ ਅਤੇ ਡਾਂਸ ਨਾਲ ਗੇਮਲੇਨ ਸੇਕਰ ਜਯਾ ਨਾਲ।
  • ਵੰਦੇ ਮਾਤਰਮ - ਮਦਰ, ਆਈ ਬੋ ਟੂ ਥੀ(1997) ਤਿੰਨ ਵੱਖ ਵੱਖ ਭਾਰਤੀ ਕਲਾਸੀਕਲ ਡਾਂਸ ਸਟਾਈਲਜ਼ ਦੀ ਪੇਸ਼ਕਾਰੀ।
  • ਸ਼ੈਡੋ ਮਾਸਟਰ ਲੈਰੀ ਰੀਡ ਅਤੇ ਸ਼ੈਡੋ ਲਾਈਟ ਪ੍ਰੋਡਕਸ਼ਨਜ਼ ਨਾਲਦ ਪਾਵਰ ਆਫ ਸੇਟ੍ਰਨ (1999) ਦੀ ਪੇਸ਼ਕਾਰੀ।
  • ਗਾਂਧੀ - ਸੈਨ ਫਰਾਂਸਿਸਕੋ ਵਿੱਚ ਏਸ਼ੀਅਨ ਆਰਟ ਅਜਾਇਬ ਘਰ ਲਈ ਮਹਾਤਮਾ (1995) ਦੀ ਪੇਸ਼ਕਾਰੀ।

ਅਵਾਰਡ ਸੋਧੋ

2010 ਵਿੱਚ ਉਸਨੂੰ ਸਾਨ ਫਰਾਂਸਿਸਕੋ ਐਥਨਿਕ ਡਾਂਸ ਫੈਸਟੀਵਲ ਦੁਆਰਾ ਮਲੋਂਗਾ ਕਾਸਕੈਲੌਰਡ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। [4] ਕੁਮਾਰ ਨੇ 1989 ਤੋਂ 1993 ਤੱਕ ਕੋਰੀਓਗ੍ਰਾਫ਼ਰ ਦੀ ਫੈਲੋਸ਼ਿਪ ਅਤੇ 1998 ਵਿੱਚ ਨੈਸ਼ਨਲ ਐਂਡੋਮੈਂਟ ਫਾਰ ਆਰਟਸ ਤੋਂ ਇੱਕ ਅਧਿਆਪਕ ਦੀ ਮਾਨਤਾ ਪ੍ਰਾਪਤ ਪ੍ਰਮਾਣ ਪੱਤਰ ਹਾਸਿਲ ਕੀਤਾ ਸੀ।[2]

ਇਹ ਵੀ ਵੇਖੋ ਸੋਧੋ

  • ਨਾਚ ਵਿਚ ਭਾਰਤੀ ਔਰਤਾਂ
  • ਸੈਨ ਹੋਜ਼ੇ, ਕੈਲੀਫੋਰਨੀਆ ਦੇ ਲੋਕਾਂ ਦੀ ਸੂਚੀ
  1. 1.0 1.1 "San Jose South Indian Dancer and Teacher Honored for Lifetime Service". KQED Arts (in ਅੰਗਰੇਜ਼ੀ (ਅਮਰੀਕੀ)). Retrieved 2017-09-07.
  2. 2.0 2.1 2.2 "Mythili Kumar". UC Santa Cruz, Theatre Department (in ਅੰਗਰੇਜ਼ੀ). Retrieved 2017-09-07.
  3. "Passions: Mountain View woman is software engineer, also classical Indian dancer". The Mercury News. 2011-07-15. Retrieved 2017-09-07.
  4. 4.0 4.1 "Custodians of Tradition - India Currents". India Currents (in ਅੰਗਰੇਜ਼ੀ (ਅਮਰੀਕੀ)). 2010-08-05. Retrieved 2017-09-07.
  5. "Dance company kicks off its 30th anniversary season celebration". The Mercury News. 2010-03-29. Retrieved 2017-09-07.

ਨੋਟ ਸੋਧੋ