ਮੈਨਸ਼ੀਅਸ
ਮੈਨਸ਼ੀਅਸ (/ˈmɛnʃiəs/ men-SHEE-əs)[1] ਜਾਂ ਮੈਂਗਜ਼ੀ (372–289 ਈ.ਪੂ. ਜਾਂ 385–303 ਜਾਂ 302 ਈ.ਪੂ.) ਇੱਕ ਚੀਨੀ ਦਾਰਸ਼ਨਿਕ ਸੀ ਜਿਸਨੂੰ ਕਨਫ਼ਿਊਸ਼ੀਅਸ ਦੇ ਮਗਰੋਂ ਦੂਜਾ ਦਾਰਸ਼ਨਿਕ ਕਿਹਾ ਜਾਂਦਾ ਹੈ।[2][3]
ਮੈਨਸ਼ੀਅਸ 孟子 | |
---|---|
ਜਨਮ | 372 ਈ.ਪੂ. |
ਮੌਤ | 289 ਈ.ਪੂ. |
ਕਾਲ | ਪੁਰਾਤਨ ਫ਼ਲਸਫ਼ਾ |
ਖੇਤਰ | ਚੀਨੀ ਦਰਸ਼ਨ |
ਸਕੂਲ | ਕਨਫ਼ਿਊਸ਼ੀਅਸਵਾਦ |
ਮੁੱਖ ਰੁਚੀਆਂ | ਨੀਤੀ ਸ਼ਾਸਤਰ, ਸਮਾਜਿਕ ਫ਼ਲਸਫ਼ਾ, ਰਾਜਨੀਤਕ ਦਰਸ਼ਨ |
ਮੁੱਖ ਵਿਚਾਰ | ਕਨਫ਼ਿਊਸ਼ੀਅਸਵਾਦ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ
|
ਜੀਵਨ
ਸੋਧੋਮੈਨਸ਼ੀਅਸ ਆਪਣੇ ਜਨਮ ਦੇ ਨਾਮ ਮੈਂਗ ਕੇ (孟轲) ਨਾਲ ਵੀ ਜਾਣਿਆ ਜਾਂਦਾ ਹੈ। ਉਸਦਾ ਜਨਮ ਜ਼ੋਊ ਦੇ ਰਾਜ ਵਿੱਚ ਹੋਇਆ ਸੀ ਜਿਹੜਾ ਕਿ ਅੱਜਕੱਲ੍ਹ ਸ਼ੈਨਡੌਂਗ ਸੂਬੇ ਵਿੱਚ ਜ਼ੋਚੈਂਗ ਸ਼ਹਿਰ ਹੈ। ਇਹ ਸ਼ਹਿਰ ਕੂਫ਼ੂ ਤੋਂ ਸਿਰਫ਼ 30 ਕਿਲੋਮੀਟਰ ਦੂਰ ਹੈ ਜੋ ਕਿ ਕਨਫ਼ਿਊਸ਼ੀਅਸ ਦਾ ਜਨਮਸਥਾਨ ਹੈ।
ਉਹ ਇੱਕ ਘੁਮੰਕੜ ਚੀਨੀ ਦਾਰਸ਼ਨਿਕ ਅਤੇ ਰਿਸ਼ੀ ਸੀ, ਅਤੇ ਉਹ ਕਨਫ਼ਿਊਸ਼ੀਅਸਵਾਦ ਦੇ ਮੁੱਖ ਟੀਕਾਕਾਰਾਂ ਵਿੱਚ ਇੱਕ ਸੀ। ਮੰਨਿਆ ਜਾਂਦਾ ਹੈ ਕਿ ਉਹ ਕਨਫ਼ਿਊਸ਼ੀਅਸ ਦੇ ਪੋਤੇ ਜ਼ੀਸੀ ਦਾ ਵਿਦਿਆਰਥੀ ਸੀ। ਲੋਕ-ਕਥਾ ਅਨੁਸਾਰ ਉਹ ਪੂਰੇ ਚੀਨ ਵਿੱਚ 40 ਸਾਲਾਂ ਤੱਕ ਘੁੰਮਿਆ ਅਤੇ ਸ਼ਾਸਕਾਂ ਨੂੰ ਠੀਕ ਤਰ੍ਹਾਂ ਰਾਜ ਚਲਾਉਣ ਲਈ ਸਲਾਹਾਂ ਵੀ ਦਿੱਤੀਆਂ।[4] ਝਗੜਦੇ ਰਾਜਾਂ ਦੇ ਕਾਲ (403–221 ਈ.ਪੂ.) ਦੌਰਾਨ ਮੈਨਸ਼ੀਅਸ ਨੇ ਕੀ ਦੇ ਰਾਜ ਵਿੱਚ ਜਿਕਸੀਆ ਅਕੈਡਮੀ ਵਿੱਚ 319 ਤੋਂ 312 ਈ.ਪੂ. ਤੱਕ ਅਧਿਕਾਰੀ ਅਤੇ ਵਿਦਵਾਨ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ। ਉਸਨੇ ਆਪਣੀ ਮਾਂ ਦੀ ਮੌਤ ਤੇ ਕੀ ਤੋਂ ਆਪਣੀਆਂ ਦਫ਼ਤਰੀ ਸੇਵਾਵਾਂ ਤੋਂ ਤਿੰਨ ਸਾਲਾਂ ਦੀ ਛੁੱਟੀ ਲਈ ਸੀ। ਸਮਕਾਲੀ ਦੁਨੀਆ ਵਿੱਚ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਬਦਲਾਅ ਨਾ ਲਿਆ ਸਕਣ ਤੋਂ ਨਿਰਾਸ਼ ਹੋ ਕੇ ਉਸਨੇ ਦੁਨਿਆਵੀ ਜੀਵਨ ਨੂੰ ਤਿਆਗ ਦਿੱਤਾ।
ਮੈਨਸ਼ੀਅਸ ਨੂੰ ਮੈਨਸ਼ੀਅਸ ਕਬਰਿਸਤਾਨ (孟子林, ਮੈਂਗਜ਼ੀ ਲਿਨ, ਜਿਸਨੂੰ 亚圣林, ਯਾਸ਼ੇਂਗ ਲਿਨ ਵੀ ਕਿਹਾ ਜਾਂਦਾ ਹੈ) ਵਿੱਚ ਦਫ਼ਨ ਕੀਤਾ ਗਿਆ ਸੀ, ਜੋ ਕਿ ਜ਼ੋਚੈਂਗ ਤੋਂ ਲਗਭਗ 12 ਕਿਲੋਮੀਟਰ ਦੂਰ ਹੈ।[5]
ਮੁੱਖ ਧਾਰਨਾਵਾਂ
ਸੋਧੋਮਨੁੱਖੀ ਸੁਭਾਅ
ਸੋਧੋਕਨਫ਼ਿਊਸ਼ੀਅਸ ਨੇ ਆਪ ਮਨੁੱਖੀ ਸੁਭਾਅ ਦੇ ਵਿਸ਼ੇ ਉੱਪਰ ਸਪੱਸ਼ਟ ਤੌਰ ਤੇ ਬਹੁਤਾ ਜ਼ੋਰ ਨਹੀਂ ਦਿੱਤਾ, ਪਰ ਮੈਨਸ਼ੀਅਸ ਨੇ ਵਿਅਕਤੀ ਦੀ ਜਮਾਂਦਰੂ ਚੰਗਿਆਈ ਤੇ ਦਾਅਵਾ ਕੀਤਾ ਕਿ ਇਹ ਸਮਾਜ ਦਾ ਪ੍ਰਭਾਵ ਹੈ– ਇਸ ਵਿੱਚ ਚੰਗੇ ਗੁਣ ਪ੍ਰਭਾਵਾਂ ਦੀ ਘਾਟ ਹੈ– ਜਿਸ ਨਾਲ ਮਾੜਾ ਨੈਤਿਕ ਚਰਿੱਤਰ ਪੈਦਾ ਹੁੰਦਾ ਹੈ। ਉਹ ਜਿਹੜਾ ਆਪਣੇ ਦਿਮਾਗ ਨੂੰ ਅਧਿਕਤਮ ਜਾਣਕਾਰੀ ਤੇ ਲੈ ਜਾਂਦਾ ਹੈ ਤਾਂ ਉਸਨੂੰ ਆਪਣੇ ਸੁਭਾਅ ਬਾਰੇ ਪਤਾ ਲੱਗਦਾ ਹੈ।[6] and "the way of learning is none other than finding the lost mind."[7]
ਚਾਰ ਸ਼ੁਰੂਆਤਾਂ (ਜਾਂ ਪੁੰਗਰਨਾ)
ਸੋਧੋਜਮਾਂਦਰੂ ਚੰਗਿਆਈ ਨੂੰ ਵਿਖਾਉਣ ਲਈ, ਮੈਨਸ਼ੀਅਸ ਨੇ ਬੱਚੇ ਦੇ ਖੂਹ ਵਿੱਚ ਡਿੱਗਣ ਦੀ ਉਦਾਹਰਨ ਲਈ। ਇਸ ਘਟਨਾ ਨੂੰ ਵੇਖ ਰਹੇ ਗਵਾਹ ਨੂੰ ਇੱਕਦਮ ਮਹਿਸੂਸ ਹੁੰਦਾ ਹੈ,
ਡਰ ਅਤੇ ਪਰੇਸ਼ਾਨੀ, ਇਹ ਬੱਚੇ ਦੇ ਮਾਂ-ਪਿਓ ਨਾਲ ਦੋਸਤੀ ਵਧਾਉਣ ਲਈ ਨਹੀਂ ਹੁੰਦਾ, ਅਤੇ ਨਾ ਇਹ ਉਹਨਾਂ ਦੇ ਗੁਆਂਢੀਆਂ ਅਤੇ ਦੋਸਤਾਂ ਦੀ ਵਡਿਆਈ ਹਾਸਲ ਕਰਨ ਲਈ ਕੀਤਾ ਜਾਂਦਾ ਹੈ ਅਤੇ ਨਾ ਹੀ ਇਹ ਇਸ ਲਈ ਹੁੰਦਾ ਹੈ ਕਿ ਉਹ ਆਪਣੀ ਸਥਿਤੀ ਉੱਪਰ ਅਫ਼ਸੋਸ ਕਰ ਰਹੇ ਹਨ ਕਿ ਉਹ ਬੱਚੇ ਨੂੰ ਬਚਾ ਨਾ ਸਕੇ [ਜਾਂ ਇਨਸਾਨੀਅਤ ਦੀ ਘਾਟ ਕਾਰਨ ਕਿ ਉਹਨਾਂ ਨੇ ਬੱਚੇ ਨੂੰ ਨਹੀਂ ਬਚਾਇਆ।]..
ਹਮਦਰਦੀ ਦਾ ਅਹਿਸਾਸ ਇਨਸਾਨੀਅਤ ਦੀ ਸ਼ੁਰੂਆਤ ਹੈ; ਸ਼ਰਮ ਅਤੇ ਨਾਪਸੰਦੀ ਦਾ ਅਹਿਸਾਸ ਇਮਾਨਦਾਰੀ ਦੀ ਸ਼ੁਰੂਆਤ ਹੈ; ਮਾਣ ਅਤੇ ਪਾਲਣ ਦਾ ਅਹਿਸਾਸ ਅਨੁਰੂਪ ਦੀ ਸ਼ੁਰੂਆਤ ਹੈ; ਅਤੇ ਗਲਤ ਜਾ ਸਹੀ ਦਾ ਅਹਿਸਾਸ ਸਿਆਣਪ ਦੀ ਸ਼ੁਰੂਆਤ ਹੈ;
ਆਦਮੀ ਦੀਆਂ ਇਹ ਚਾਰ ਸ਼ੁਰੂਆਤਾਂ ਹਨ ਜਿਸ ਤਰ੍ਹਾਂ ਉਸ ਕੋਲ ਚਾਰ ਹੱਥ-ਪੈਰ ਹਨ। ਇਹਨਾਂ ਚਾਰ ਸ਼ੁਰੂਆਤਾਂ ਨਾਲ, ਪਰ ਇਹ ਕਹਿਣ ਨਾਲ ਕਿ ਉਹ ਇਹਨਾਂ ਨੂੰ ਖ਼ੁਦ ਨੂੰ ਮਾਰਨ ਲਈ ਨਹੀਂ ਵਧਾ ਸਕਦੇ।[8]
ਹਵਾਲੇ
ਸੋਧੋ- ↑ "Mencius". Random House Webster's Unabridged Dictionary.
- ↑ Mei, Yi Pao (1985). "Mencius," The New Encyclopædia Britannica, v. 8, p. 3.
- ↑ Shun, Kwong Loi. "Mencius". The Stanford Encyclopedia of Philosophy. Retrieved 18 November 2017.
- ↑ Chan 1963: 49.
- ↑ 孟子林 Archived 2012-08-05 at Archive.is (Mencius Cemetery)
- ↑ The Mencius 7:A1 in Chan 1963: 78.
- ↑ The Mencius 6:A11 in Chan 1963: 58.
- ↑ The Mencius 2A:6 in Chan 1963: 65. Formatting has been applied to ease readability.
ਬਾਹਰਲੇ ਲਿੰਕ
ਸੋਧੋ- Internet Encyclopedia of Philosophy entry
- Stanford Encyclopedia of Philosophy entry
- Mengzi: Chinese text with English translation and links to Zhuxi's commentary
- English translation by A. Charles Muller Annotated scholarly translation with Chinese text
- Article discussing the view of ethics of Mencius from The Philosopher
- Mencius ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਮੈਨਸ਼ੀਅਸ at Internet Archive