ਮੋਹੰਮਦ ਰਫ਼ੀਕ
ਮੋਹੰਮਦ ਰਫ਼ੀਕ (ਬੰਗਾਲੀ: মোহাম্মদ রফিক) (ਜਨਮ 5 ਸਤੰਬਰ 1970) ਇੱਕ ਸਾਬਕਾ ਬੰਗਲਾਦੇਸ਼ੀ ਕ੍ਰਿਕਟ ਖਿਡਾਰੀ ਹੈ। ਉਹ ਬੰਗਲਾਦੇਸ਼ ਵੱਲੋਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ ਹੈ।
ਅੰਤਰਰਾਸ਼ਟਰੀ ਖੇਡ-ਜੀਵਨ
ਸੋਧੋਮੋਹੰਮਦ ਰਫ਼ੀਕ ਅੰਤਰਰਾਸ਼ਟਰੀ ਕ੍ਰਿਕਟ ਸਭਾ ਵੱਲੋਂ ਜਾਰੀ ਕੀਤੀ ਜਾਂਦੀ ਗੇਂਦਬਾਜਾਂ ਦੀ ਦਰਜਾਬੰਦੀ ਵਿੱਚ ਟਾਪ 50 ਵਿੱਚ ਰਹਿਣ ਵਾਲੇ ਬੰਗਲਾਦੇਸ਼ ਦੇ ਖਿਡਾਰੀਆਂ ਵਿੱਚੋਂ ਹੈ। ਰਫ਼ੀਕ ਅਜਿਹਾ ਖਿਡਾਰੀ ਸੀ ਜਿਸਨੂੰ ਬੰਗਲਾਦੇਸ਼ੀ ਟੀਮ ਦਾ ਪੱਕਾ ਮੈਂਬਰ ਹੀ ਮੰਨ ਲਿਆ ਗਿਆ ਸੀ, ਭਾਵ ਕਿ ਉਸਦੀ ਚੋਣ ਤੈਅ ਹੁੰਦੀ ਸੀ। ਰਫ਼ੀਕ ਬੰਗਲਾਦੇਸ਼ ਕ੍ਰਿਕਟ ਟੀਮ ਦਾ ਇਕਲੌਤਾ ਖਿਡਾਰੀ ਸੀ ਜਿਸਨੇ ਟੈਸਟ ਕ੍ਰਿਕਟ ਵਿੱਚ 100 ਵਿਕਟਾਂ ਪ੍ਰਾਪਤ ਕੀਤੀਆਂ ਹੋਣ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵੀ 100 ਵਿਕਟਾਂ ਲੈਣ ਵਾਲਾ ਉਹ ਪਹਿਲਾ ਬੰਗਲਾਦੇਸ਼ੀ ਕ੍ਰਿਕਟ ਖਿਡਾਰੀ ਹੈ। ਇਸ ਤੋਂ ਇਲਾਵਾ ਦੋਵੇਂ ਤਰ੍ਹਾਂ ਦੀ ਕ੍ਰਿਕਟ ਵਿੱਚ 100 ਵਿਕਟਾਂ ਲੈਣ ਤੋਂ ਇਲਾਵਾ ਉਸ ਦੀਆਂ ਦੌਡ਼ਾਂ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ 1000 ਤੋਂ ਜਿਆਦਾ ਹਨ।
ਬੰਗਲਾਦੇਸ਼ ਕ੍ਰਿਕਟ ਟੀਮ ਦੇ ਸੀਨੀਅਰ ਖਿਡਾਰੀਆਂ ਵਿੱਚੋਂ ਮੁਹੰਮਦ ਰਫ਼ੀਕ ਅਜਿਹਾ ਖਿਡਾਰੀ ਹੈ ਜੋ ਕਿ ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) ਕ੍ਰਿਕਟ ਆਪਣੇ ਸ਼ੁਰੂਆਤੀ ਖੇਡ-ਜੀਵਨ ਦੀਆਂ ਯੋਗਤਾਵਾਂ ਕਰਕੇ ਜਾਣਿਆ ਜਾਂਦਾ ਹੈ। ਉਸਨੇ ਬੰਗਲਾਦੇਸ਼ ਦੇ ਪਹਿਲੇ ਟੈਸਟ ਕ੍ਰਿਕਟ ਮੈਚ ਜੋ ਕਿ ਭਾਰਤੀ ਕ੍ਰਿਕਟ ਟੀਮ ਖਿਲਾਫ਼ ਹੋਇਆ ਸੀ, ਵਿੱਚ ਤਿੰਨ ਵਿਕਟਾਂ ਹਾਸਿਲ ਕਰਕੇ ਆਪਣਾ ਵਧੀਆ ਪ੍ਰਦਰਸ਼ਨ ਵਿਖਾਇਆ ਸੀ। ਉਸ ਨੂੰ ਆਪਣੇ ਖੇਡ ਵਿੱਚ ਇੱਕ ਮੁਸ਼ਕਿਲ ਦਾ ਵੀ ਸਾਹਮਣਾ ਕਰਨਾ ਪਿਆ, ਆਈਸੀਸੀ ਨੇ ਉਸਦੇ ਗੇਂਦ ਕਰਨ ਦੇ ਢੰਗ ਨੂੰ ਗਲਤ ਦੱਸਿਆ ਸੀ। ਉਸਨੂੰ 2002 ਤੱਕ ਉਸਦੇ ਖਰਾਬ ਗੇਂਦਬਾਜ ਢੰਗ ਕਾਰਨ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਫਿਰ ਉਸ ਨੇ ਜਬਰਦਸਤ ਵਾਪਸੀ ਕੀਤੀ ਅਤੇ ਵਾਪਸੀ ਤੋਂ ਬਾਅਦ ਆਪਣੇ ਪਹਿਲੇ ਮੈਚ ਵਿੱਚ ਉਸਨੇ ਦੱਖਣੀ ਅਫ਼ਰੀਕਾ ਖਿਲਾਫ਼ ਦੂਸਰੇ ਟੈਸਟ ਕ੍ਰਿਕਟ ਮੈਚ ਵਿੱਚ ਛੇ ਵਿਕਟਾਂ ਪ੍ਰਾਪਤ ਕੀਤੀਆਂ। ਉਹ ਬੰਗਲਾਦੇਸ਼ ਵੱਲੋਂ ਆਪਣੇ ਦੇਸ਼ ਵਿੱਚ ਭਾਰਤ ਖਿਲਾਫ਼ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਬੱਲੇਬਾਜ ਹੈ ਅਤੇ ਵਿਦੇਸ਼ ਵਿੱਚ ਜ਼ਿੰਬਾਬਵੇ ਖਿਲਾਫ਼ ਖੇਡ ਕੇ ਉਸਨੇ ਸਭ ਤੋਂ ਵੱਧ ਵਿਕਟਾਂ ਹਾਸਿਲ ਕੀਤੀਆਂ ਹਨ।
ਰਫ਼ੀਕ ਲੋਅਰ-ਆਰਡਰ ਤੇ ਆ ਕੇ ਬੱਲੇਬਾਜ਼ੀ ਕਰਦਾ ਹੈ ਅਤੇ ਆਪਣੇ ਸਥਾਨ ਦਾ ਉਹ ਸਫ਼ਲ ਬੱਲੇਬਾਜ ਹੈ। ਕੀਨੀਆ ਖਿਲਾਫ਼ ਮਈ 1998 ਵਿੱਚ ਖੇਡਦੇ ਹੋਏ ਉਸਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਵਿੱਚ 77 ਦੌਡ਼ਾਂ ਬਣਾਈਆਂ ਸਨ ਅਤੇ ਇਹ ਦੌਡ਼ਾਂ ਕੀਨੀਆ ਖਿਲਾਫ਼ ਬੰਗਲਾਦੇਸ਼ ਦੀ ਪਹਿਲੀ ਜਿੱਤ ਲਈ ਬਹੁਤ ਅਹਿਮ ਸਾਬਿਤ ਹੋਈਆਂ ਸਨ। ਇਸ ਮੈਚ ਵਿੱਚ ਗੇਂਦਬਾਜੀ ਕਰਦੇ ਹੋਏ 56 ਦੌਡ਼ਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ ਅਤੇ ਉਸਦੇ ਇਸ ਪ੍ਰਦਰਸ਼ਨ ਦੇ ਬਦਲੇ ਉਸਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ ਸੀ। ਇਸ ਤੋਂ ਇਲਾਵਾ ਉਸਨੇ ਵੈਸਟ ਇੰਡੀਜ਼ ਖਿਲਾਫ਼ ਟੈਸਟ ਮੈਚ ਵਿੱਚ ਸੈਂਕਡ਼ਾ ਬਣਾਇਆ ਸੀ ਅਤੇ ਇਹ ਮੈਚ ਡਰਾਅ ਰਿਹਾ ਸੀ।[1]ਉਸ ਨੇ ਆਸਟਰੇਲੀਆ ਖਿਲਾਫ਼ 2005-06 ਵਿੱਚ 65 ਦੌਡ਼ਾਂ ਬਣਾਈਆਂ ਸਨ, ਜਿਸਦੇ ਵਿੱਚ ਉਸਦੇ ਪੰਜ ਛੱਕੇ ਵੀ ਸ਼ਾਮਿਲ ਸਨ।[2]