ਮ੍ਰਿਣਾਲ ਪਾਂਡੇ
ਮ੍ਰਿਣਾਲ ਪਾਂਡੇ (ਜਨਮ: 26 ਫਰਵਰੀ 1946) ਭਾਰਤ ਦੀ ਇੱਕ ਸੰਪਾਦਕ, ਲੇਖਕ ਅਤੇ ਭਾਰਤੀ ਟੈਲੀਵਿਜ਼ਨ ਦੀ ਜਾਣੀ-ਪਛਾਣੀ ਹਸਤੀ ਹਨ। ਇਸ ਵਕਤ ਉਹ ਪ੍ਰਸਾਰ ਭਾਰਤੀ ਦੀ ਅਧਿਅਕਸ਼ਾ ਹੈ। ਇਹ ਨਿਯੁਕਤੀ 23 ਜਨਵਰੀ 2010 ਨੂੰ ਹੋਈ ਸੀ।[1] 31 ਅਗਸਤ 2009 ਤੱਕ ਉਹ ਹਿੰਦੀ ਦੈਨਿਕ ''ਹਿੰਦੁਸਤਾਨ'' ਦੀ ਸੰਪਾਦਿਕਾ ਸਨ। ਹਿੰਦੁਸਤਾਨ ਭਾਰਤ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਅਖਬਾਰਾਂ ਵਿੱਚੋਂ ਇੱਕ ਹੈ। ਉਹ ਹਿੰਦੁਸਤਾਨ ਟਾਈਮਜ਼ ਦੇ ਹਿੰਦੀ ਪ੍ਰਕਾਸ਼ਨ ਸਮੂਹ ਦੀ ਮੈਂਬਰ ਵੀ ਹੈ। ਇਸਦੇ ਇਲਾਵਾ ਉਹ ਲੋਕਸਭਾ ਚੈਨਲ ਦੇ ਹਫ਼ਤਾਵਾਰ ਇੰਟਰਵਿਊ ਸ਼ੋ (ਗੱਲਾਂ ਗੱਲਾਂ ਵਿੱਚ) ਦਾ ਸੰਚਾਲਨ ਵੀ ਕਰਦੀ ਹੈ।
ਮ੍ਰਿਣਾਲ ਪਾਂਡੇ | |
---|---|
ਜਨਮ | ਟੀਕਮਗੜ੍ਹ, ਮੱਧ ਪ੍ਰਦੇਸ਼, ਭਾਰਤ | 26 ਫਰਵਰੀ 1946
ਕਿੱਤਾ | ਸੰਪਾਦਕ, ਹਿੰਦੀ ਲੇਖਕ ਅਤੇ ਕਾਲਮਨਵੀਸ |
ਸਰਗਰਮੀ ਦੇ ਸਾਲ | 1967-ਹੁਣ |
ਜੀਵਨੀ
ਸੋਧੋਮ੍ਰਿਣਾਲ ਪਾਂਡੇ ਦਾ ਜਨਮ ਟੀਕਮਗੜ੍ਹ, ਮੱਧਪ੍ਰਦੇਸ਼ ਵਿੱਚ 26 ਫਰਵਰੀ 1946 ਨੂੰ ਹੋਇਆ। ਉਸ ਦੀ ਮਾਂ ਮੰਨੀ ਪ੍ਰਮੰਨੀ ਨਾਵਲਕਾਰ ਅਤੇ ਲੇਖਿਕਾ ਸ਼ਿਵਾਨੀ ਸੀ।
ਪਾਂਡੇ ਨੇ ਆਪਣੀ ਆਰੰਭਿਕ ਸਿੱਖਿਆ ਨੈਨੀਤਾਲ ਵਿੱਚ ਪੂਰੀ ਕੀਤੀ। ਉਸਦੇ ਬਾਅਦ ਉਸ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਐਮ ਏ ਕੀਤੀ। ਉਸ ਨੇ ਅੰਗਰੇਜ਼ੀ ਅਤੇ ਸੰਸਕ੍ਰਿਤ ਸਾਹਿਤ, ਪ੍ਰਾਚੀਨ ਭਾਰਤੀ ਇਤਹਾਸ, ਪੁਰਾਤਤਵ, ਸ਼ਾਸਤਰੀ ਸੰਗੀਤ ਅਤੇ ਲਲਿਤ ਕਲਾ ਦੀ ਸਿੱਖਿਆ ਕਾਰਕਾਰਨ (ਵਾਸ਼ਿੰਗਟਨ ਦੀ ਸੀ) ਤੋਂ ਪੂਰੀ ਕੀਤੀ ।
21 ਸਾਲ ਦੀ ਉਮਰ ਵਿੱਚ ਉਸ ਦੀ ਪਹਿਲੀ ਕਹਾਣੀ ਹਿੰਦੀ ਹਫ਼ਤਾਵਾਰ ਸਤਿਯੁਗ (ਹਿੰਦੀ ਪਤ੍ਰਿਕਾ) ਵਿੱਚ ਛਪੀ। ਉਦੋਂ ਤੋਂ ਉਹ ਲਗਾਤਾਰ ਲਿਖ ਰਹੀ ਹੈ। ਸਮਾਜ ਸੇਵਾ ਵਿੱਚ ਉਸ ਦੀ ਡੂੰਘੀ ਰੁਚੀ ਰਹੀ ਹੈ। ਉਹ ਕੁੱਝ ਸਾਲਾਂ ਲਈ ‘ਸੈਲਫ ਇੰਪਲਾਇਡ ਵੂਮੇਨ ਕਮਿਸ਼ਨ’ ਦੀ ਮੈਂਬਰ ਰਹੀ ਹੈ। ਅਪਰੈਲ 2008 ਵਿੱਚ ਉਸ ਨੂੰ ਪੀਟੀਆਈ ਦੇ ਬੋਰਡ ਦਾ ਮੈਂਬਰ ਬਣਾਇਆ ਗਿਆ।
ਪ੍ਰਮੁੱਖ ਰਚਨਾਵਾਂ
ਸੋਧੋਕਹਾਣੀਆਂ
ਸੋਧੋ- ਯਾਨੀ ਕਿ ਏਕ ਬਾਤ ਥੀ
- ਬਚੁਲੀ ਚੌਕੀਦਾਰਿਨ ਕੀ ਕੜੀ
- ਏਕ ਸਤਰੀ ਕਾ ਵਿਦਾਗੀਤ
- ਚਾਰ ਦਿਨ ਕੀ ਜਵਾਨੀ ਤੇਰੀ
ਨਾਵਲ
ਸੋਧੋ- ਅਪਨੀ ਗਵਾਹੀ
- ਰਾਸਤੋਂ ਪਰ ਭਟਕਤੇ ਹੁਏ
- ਪਟਰੰਗਪੁਰ ਪੁਰਾਣ
- ਦੇਵੀ
ਨਾਰੀ ਵਿਮਰਸ਼
ਸੋਧੋ- ਓ ਓਬੇਰੀ
- ਬੰਦ ਗਲਿਯੋਂ ਕੇ ਵਿਰੁੱਧ
- ਸਤਰੀ : ਲੰਬਾ ਸਫਰ
ਆਲੇਖ
ਸੋਧੋ- ਜਹਾਂ ਔਰਤੇਂ ਘੜ੍ਹੀ ਜਾਤੀ ਹੈ
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |