ਮੰਡਾ
ਬੜੀ ਤਵੀ ਉੱਪਰ 9/10 ਕੁ ਇੰਚ ਦੀ ਗੋਲ ਆਕਾਰ ਦੀ ਕਣਕ ਦੀ ਬਣਾਈ ਪਤਲੀ ਰੋਟੀ ਨੂੰ, ਜਿਹੜੀ ਪੁੱਠੇ ਹੱਥਾਂ ਨਾਲ ਤਵੀ ਉੱਤੇ ਪਾਈ ਜਾਂਦੀ ਹੈ, ਮੁੰਡਾ ਕਹਿੰਦੇ ਹਨ। ਮੁੰਡੇ ਆਮ ਤੌਰ ਤੇ ਪਹਿਲੇ ਸਮਿਆਂ ਦੇ ਵਿਆਹਾਂ ਸਮੇਂ ਹੀ ਬਣਾਏ ਜਾਂਦੇ ਸਨ। ਮੁੰਡਿਆਂ ਦੀ ਵਰਤੋਂ ਸ਼ਰੀਕੇ, ਭਾਈਚਾਰੇ ਨੂੰ ਜਾਂ ਤਾਂ ਰੋਟੀ ਖਵਾਉਣ ਸਮੇਂ ਕੀਤੀ ਜਾਂਦੀ ਸੀ ਜਾਂ ਸ਼ਰੀਕੇ, ਭਾਈਚਾਰੇ ਨੂੰ ਪਰੋਸਾ ਦੇਣ ਸਮੇਂ ਕੀਤੀ ਜਾਂਦੀ ਸੀ। ਵਿਆਹ ਸਮੇਂ ਸ਼ਰੀਕੇ, ਭਾਈਚਾਰੇ ਦੇ ਘਰਾਂ ਵਿਚ ਜੋ ਮੁੰਡਿਆਂ ਵਿਚ ਕੜਾਹ ਰੱਖ ਕੇ ਰੋਟੀ ਦਿੱਤੀ ਜਾਂਦੀ ਸੀ, ਉਸ ਨੂੰ ਪਰੋਸਾ ਕਹਿੰਦੇ ਸਨ।ਮੰਡਾ ਰੋਟੀ ਨੂੰ ਪਹਿਲਾਂ ਸਮਿਆਂ ਵਿਚ ਗੁਰਦੁਆਰੇ ਅਖੰਡ ਪਾਠ, ਭੋਗ, ਵਿਆਹ ਸ਼ਾਦੀ ,ਪਾਰਟੀ , ਆਦਿ ਪਰੋਗਰਾਮਾਂ ਉੱਤੇ ਬਣਾਇਆ ਜਾਂਦਾ ਹੈ। ਇਹ ਅੱਜ ਕੱਲ੍ਹ ਬਹੁਤ ਘੱਟ ਬਣਾਈ ਜਾਂਦੀ ਹੈ।ਮੰਡਾ ਰੋਟੀ ਵੇਲੀ ਨਹੀਂ ਜਾਂਦੀ ਇਹ ਦੋਵੇ ਹੱਥਾਂ ਨਾਲ ਬਣਦੀ ਹੈ। ਖੁਰਚਣੇ ਨਾਲ ਇਸਨੂੰ ਉਲਟਾ ਲਿਆ ਜਾਂਦਾ ਹੈ। ਇਹ ਪਹਿਲਾਂ ਸਮਿਆਂ ਵਿਚ ਜ਼ਿਆਦਾਤਰ ਕੜਾਹ ਨਾਲ ਦਿੱਤੀ ਜਾਂਦੀ ਸੀ। ਪਹਿਲਾਂ ਤਾਂ ਮੰਡੇ ਨੂੰ ਆਮ ਵੀ ਪਕਾਇਆ ਜਾਂਦਾ ਸੀ। ਘਰਾਂ ਦੇ ਵਿਚ ।
ਮੰਡੇ ਬਣਾਉਣ ਲਈ ਕਣਕ ਦਾ ਆਟਾ ਰੋਟੀ ਬਣਾਉਣ ਵਾਲੇ ਆਟੇ ਨਾਲੋਂ ਪਤਲਾ ਗੁੰਨਿਆ ਜਾਂਦਾ ਹੈ। ਮੁੰਡੇ ਬਣਾਉਣ ਲਈ ਆਟੇ ਦੇ ਪੇੜੇ ਨੂੰ ਚਕਲੇ ਤੇ ਵੇਲ੍ਹਿਆ ਨਹੀਂ ਜਾਂਦਾ, ਸਗੋਂ ਪੇੜੇ ਨਾਲ ਪਲੇਥਨ ਲਾ ਕੇ ਦੋਵਾਂ ਹੱਥਾਂ ਨਾਲ ਮੁੰਡਾ ਬਣਾਇਆ ਜਾਂਦਾ ਹੈ। ਬਣੇ ਮੁੰਡੇ ਨੂੰ ਫੇਰ ਦੋਵੇਂ ਹੱਥਾਂ ਦੇ ਪੁੱਠੇ ਪਾਸੇ ਤੇ ਪਾ ਕੇ ਫੇਰ ਤਵੀ ਉੱਪਰ ਪਾਇਆ ਜਾਂਦਾ ਹੈ। ਫੇਰ ਖੁਰਚਣੇ ਨਾਲ ਉਲਟ ਕੇ ਮੁੰਡਾ ਪਕਾ ਲਿਆ ਜਾਂਦਾ ਸੀ। ਇਸ ਤਰ੍ਹਾਂ ਮੁੰਡਾ ਬਣਦਾ ਹੈ। ਹੁਣ ਨਾ ਵਿਆਹਾਂ ਵਿਚ ਅਤੇ ਨਾ ਹੀ ਉਂਜ ਕੋਈ ਪਰਿਵਾਰ ਮੁੰਡੇ ਪਕਾਉਂਦਾ ਹੈ।[1]
ਇਹ ਤਪਦੀ ਲੋਹ ਤੇ ਪਕਾਈ ਜਾਂਦੀ ਹੈ।ਇਹ ਪਤਲੀ ਤੇ ਚੌੜੀ ਰੋਟੀ ਹੁੰਦੀ ਹੈ।
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.