ਮੰਢਾਲੀ ਦਾ ਮੇਲਾ ਪੰਜਾਬ ਦੇ ਦੋਆਬਾ ਇਲਾਕੇ ਦੇ ਇਤਿਹਾਸਕ ਪਿੰਡ ਮੰਢਾਲੀ ਵਿਖੇ ਦਰਬਾਰ ਸੱਯਦ ਬਾਬਾ ਅਬਦੁੱਲਾ ਸ਼ਾਹ ਕਾਦਰੀ ਤੇ ਸਾਬਰ ਦਾਤਾ ਅਲੀ ਅਹਿਮਦ ਜੀ ਦਾ ਸਾਲਾਨਾ ਜੋੜ ਮੇਲਾ ਲੱਗਦਾ ਹੈ। ਇਹ ਮੇਲਾ ਹਰ ਸਾਲ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿਚਕਾਰ ਲੱਗਦਾ ਹੈ; ਅਤੇ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਆਏ ਕਲਾਕਾਰਾਂ ਦੁਆਰਾ ਗਜ਼ਲ ਅਤੇ ਕਵਾਲੀ ਦੇ ਪ੍ਰਦਰਸ਼ਨ ਇਸਦਾ ਹਿੱਸਾ ਹੁੰਦੇ ਹਨ।[1] ਹੋਰਨਾਂ ਮਸ਼ਹੂਰ ਮੇਲਿਆਂ ਦੀ ਤਰ੍ਹਾਂ ਹੀ ਲਾਗਲੇ ਪਿੰਡਾਂ ਦੇ ਲੋਕ ਖਾਸ ਕਰ ਬੱਚੇ ਸਾਰਾ ਸਾਲ ਬੜੀ ਹੀ ਬੇਸਬਰੀ ਨਾਲ ਮੰਢਾਲੀ ਵਾਲੇ ਮੇਲੇ ਦੀ ਉਡੀਕ ਕਰਦੇ ਹਨ। ਇਥੇ ਜਲੇਬੀਆਂ,ਪਕੌੜੇ, ਬਰਫ਼ੀ, ਆਈਸ-ਕਰੀਮਾਂ, ਅਤੇ ਹੋਰ ਕੈਂਡੀਆਂ ਆਦਿ ਦੇ ਨਾਲ ਨਾਲ ਸਾਡੇ ਖੇਡਣ ਵਾਲੀਆਂ ਚੀਜ਼ਾਂ ਦੀ ਖ਼ਰੀਦ ਅਤੇ ਚੰਡੋਲ ਝੂਟਣ ਆਉਂਦੇ ਹਨ। ਅੱਧੀ ਸਦੀ ਪਹਿਲਾਂ ਤਾਂ ਇਹ ਲੁਤ੍ਫ਼ ਸਾਲ ਬਾਅਦ ਇਥੇ ਹੀ ਨਸੀਬ ਹੁੰਦੇ ਸਨ। ਇਹ ਮੁਸਲਮਾਨ ਮਸੀਤ ਹੋਣ ਦੇ ਬਾਵਜੂਦ ਸਾਰੇ ਭਾਈਚਾਰਿਆਂ ਅਤੇ ਜਾਤਾਂ ਦੀ ਸਾਂਝ ਤੇ ਏਕਤਾ ਦਾ ਪ੍ਰਤੀਕ ਉੱਰਸ ਹੈ।

ਹਵਾਲੇ

ਸੋਧੋ
  1. "Religious Place Roza Sharif Mandali". Archived from the original on 2017-10-06. {{cite web}}: Unknown parameter |dead-url= ignored (|url-status= suggested) (help); horizontal tab character in |title= at position 16 (help)