ਮੱਲਿਕਾ ਸਾਰਾਭਾਈ
ਮੱਲਿਕਾ ਸਾਰਾਭਾਈ (Malayalam: മല്ലിക സാരാഭായ്, ਗੁਜਰਾਤੀ: મલ્લિકા સારાભાઇ) (ਜਨਮ 9 ਮਈ 1954) ਅਹਿਮਦਾਬਾਦ, ਗੁਜਰਾਤ, ਭਾਰਤ ਤੋਂ ਇੱਕ ਭਾਰਤੀ ਐਕਟਿਵਿਸਟ ਅਤੇ ਕਲਾਸੀਕਲ ਨਾਚੀ ਹੈ। ਉਹ ਕਲਾਸੀਕਲ ਨਾਚੀ ਮ੍ਰਿਣਾਲਿਨੀ ਸਾਰਾਭਾਈ ਅਤੇ ਉਘੇ ਪੁਲਾੜ ਵਿਗਿਆਨੀ ਵਿਕਰਮ ਸਾਰਾਭਾਈ ਦੀ ਧੀ ਹੈ, ਅਤੇ ਪ੍ਰਬੀਨ ਕੁਚੀਪੁੜੀ ਅਤੇ ਭਰਤਨਾਟਿਅਮ ਨਾਚੀ ਹੈ।[1]
ਮੱਲਿਕਾ ਸਾਰਾਭਾਈ | |
---|---|
ਜਨਮ | |
ਪੇਸ਼ਾ | ਕੁਚੀਪੁੜੀ ਅਤੇ ਭਰਤਨਾਟਿਅਮ ਨਾਚੀ |
ਸਰਗਰਮੀ ਦੇ ਸਾਲ | 1969 - ਹੁਣ |
ਕੱਦ | 5' 6" |
ਬੱਚੇ | ਰੇਵਾਨਤਾ ਅਤੇ ਅਨਾਹਿਤਾ |
ਵੈੱਬਸਾਈਟ | Mallika Sarabhai |
ਮੁੱਢਲਾ ਜੀਵਨ
ਸੋਧੋਮੱਲਿਕਾ ਸਾਰਾਬਾਈ ਦਾ ਜਨਮ ਭਾਰਤੀ ਰਾਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਇਆ। ਉਸ ਸੇ ਪਿਤਾ ਵਿਕਰਮ ਸਾਰਾਬਾਈ ਅਤੇ ਮਾਤਾ ਮ੍ਰਿਣਾਲਿਨੀ ਸਾਰਾਬਾਈ ਹਨ। ਉਸ ਨੇ 1974 ਆਈ.ਆਈ.ਐਮ ਤੋਂ ਆਪਣੀ ਐਮ.ਬੀ.ਏ ਦੀ ਡਿਗਰੀ ਹਾਸਿਲ ਕੀਤੀ ਅਤੇ 1976 ‘ਚ ਗੁਜਰਾਤ ਯੂਨੀਵਰਸਿਟੀ ਤੋਂ ‘ਆਰਗਨਾਈਜ਼ੇਸ਼ਨਲ ਬੀਹੇਵੀਅਰ’ ‘ਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਉਹ ਇੱਕ ਨਾਮਵਰ ਕ੍ਰਾਰਓਗ੍ਰਾਫਰ ਅਤੇ ਨ੍ਰਿਤਕੀ ਹੈ।[2] ਇਸ ਦੇ ਨਾਲ ਹੀ ਉਸ ਨੇ ਕਈ ਹਿੰਦੀ, ਮਲਿਆਲਮ, ਗੁਜਰਾਤੀ ਅਤੇ ਅੰਤਰਰਾਸ਼ਟਰੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।[3]
ਕੈਰੀਅਰ
ਸੋਧੋਉਸ ਨੇ ਜਵਾਨ ਹੁੰਦਿਆਂ ਹੀ ਨ੍ਰਿਤ ਸਿੱਖਣਾ ਸ਼ੁਰੂ ਕੀਤਾ ਸੀ ਅਤੇ ਜਦੋਂ ਉਹ 15 ਸਾਲਾਂ ਦੀ ਸੀ ਤਾਂ ਉਸ ਨੇ ਸਿਨੇਮਾ ਵਿੱਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਮੱਲਿਕਾ ਨੇ ਪੀਟਰ ਬਰੂਕ ਦੇ ਨਾਟਕ “ਦ ਮਹਾਭਾਰਤ” ‘ਚ ਦ੍ਰੋਪਦੀ ਦੀ ਭੂਮਿਕਾ ਅਦਾ ਕੀਤੀ। ਉਸ ਨੇ ਆਪਣੇ ਲੰਬੇ ਕੈਰੀਅਰ ਦੌਰਾਨ ਕਈ ਤਰ੍ਹਾਂ ਨਾਲ ਪ੍ਰਸੰਸਾ ਪ੍ਰਾਪਤ ਕੀਤੀ, ਗੋਲਡਨ ਸਟਾਰ ਅਵਾਰਡ ਉਨ੍ਹਾਂ ਵਿਚੋਂ ਇੱਕ ਹੈ, ਜਿਸ ਨੂੰ ਉਸਨੇ 1977 ਵਿਚ ਸਰਬੋਤਮ ਡਾਂਸ ਸੋਲੋਇਸਟ, ਥੀਏਟਰ ਦ ਚੈਂਪਸ ਇਲਸੀਜ਼, ਪੈਰਿਸ ਜਿੱਤਿਆ। ਇਕ ਡਾਂਸਰ ਹੋਣ ਦੇ ਨਾਲ ਸਾਰਾਭਾਈ ਇੱਕ ਸਮਾਜ ਸੇਵੀ ਵੀ ਹੈ।[4] ਉਹ ਅਹਿਮਦਾਬਾਦ ਵਿਖੇ, ਸਥਿਤ ਦਰਪਣ ਅਕੈਡਮੀ ਆਫ਼ ਪਰਫਾਰਮਿੰਗ ਆਰਟਸ ਦਾ ਪ੍ਰਬੰਧਨ ਕਰਦੀ ਹੈ, ਜੋ ਕਿ ਕਲਾਵਾਂ ਲਈ ਇੱਕ ਕੇਂਦਰ ਅਤੇ ਕਲਾਵਾਂ ਦੀ ਵਰਤੋਂ ਵਿਵਹਾਰ ਤਬਦੀਲੀ ਲਈ ਇੱਕ ਭਾਸ਼ਾ ਵਜੋਂ ਵਜੋਂ ਜਾਂਦੀ ਹੈ।[5]
ਲਿਖਤਾਂ
ਸੋਧੋਮੱਲਿਕਾ ਨੇ ਸਭ ਤੋਂ ਪਹਿਲਾਂ ਉਦੋਂ ਲਿਖਣਾ ਸ਼ੁਰੂ ਕੀਤਾ ਜਦੋਂ ਉਸਨੇ ਸ਼ਕਤੀ: ਔਰਤ ਦੀ ਸ਼ਕਤੀ ਦਾ ਨਿਰਮਾਣ ਅਤੇ ਪ੍ਰਦਰਸ਼ਨ ਕੀਤਾ। ਉਦੋਂ ਤੋਂ ਹੀ ਉਸ ਨੇ ਆਪਣੇ ਸ਼ੋਅ, ਸਕ੍ਰਿਪਟ, ਮਧ ਪ੍ਰਦੇਸ਼ ਵਿੱਚ ਇਸਰੋ ਵਿਦਿਅਕ ਟੀ.ਵੀ ਲਈ ਟੀ.ਵੀ ਸੀਰੀਅਲ, ਫਿਲਮਾਂ ਦੀਆਂ ਸਕ੍ਰਿਪਟਾਂ ਅਤੇ ਭਰਤਨਾਟਿਅਮ ਲਈ ਹੋਰ ਨਵੇਂ ਸਮਕਾਲੀ ਬੋਲ ਲਿਖੇ ਹਨ। ਉਹ ਟਾਈਮਜ਼ ਆਫ਼ ਇੰਡੀਆ, ਵਨੀਤਾ, ਦਿ ਹਫਤੇ, ਦਿਵਿਆਭਾਸਕਰ, ਹੰਸ ਅਤੇ ਡੀ.ਐਨ.ਏ ਦੀ ਕਾਲਮ ਲੇਖਕ ਰਹੀ ਹੈ।
ਨਿੱਜੀ ਜੀਵਨ
ਸੋਧੋਮੱਲਿਕਾ ਨੇ 1982 ਵਿੱਚ ਬਿਪਿਨ ਸ਼ਾਹ ਨਾਲ ਮੁਲਾਕਾਤ ਹੋਈ ਅਤੇ ਉਸ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਬੇਟਾ, ਰੇਵੰਤਾ ਅਤੇ ਇੱਕ ਬੇਟੀ ਅਨੀਤਾ, ਹਨ।[6] ਬਿਪਿਨ ਅਤੇ ਮੱਲਿਕਾ ਨੇ 1984 ਵਿੱਚ ਮੈਪਿਨ ਪਬਲਿਸ਼ਿੰਗ ਦੀ ਸਹਿ-ਸਥਾਪਨਾ ਕੀਤੀ ਅਤੇ ਇਸਨੂੰ ਮਿਲ ਕੇ ਚਲਾਉਣਾ ਜਾਰੀ ਰੱਖਿਆ।[7]
ਸਨਮਾਨ
ਸੋਧੋ- ਡਰਾਮਾ ਅਤੇ ਨਿ੍ਰਤ ਦੇ ਖੇਤਰ ‘ਚ ਯੋਗਦਾਨ ਪਾਉਣ ਲਈ ਗੁਜਰਾਤ ਨੇ ਉਸ ਨੇ ‘ਗੌਰਵ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।[8]
- ਭਾਰਤੀ ਸਰਕਾਰ ਦੁਆਰਾ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਗੈਲਰੀ
ਸੋਧੋ-
Mallika Sarabhai, Saarang 2011, Indian Institute of Technology Madras.
-
Mallika Sarabhai, Saarang 2011, Indian Institute of Technology Madras.
-
Mallika Sarabhai with M T Vasudevan Nair
-
Mallika Sarabhai
ਹਵਾਲੇ
ਸੋਧੋ- ↑ International encyclopedia of dance: a project of Dance Perspectives Foundation, Inc
- ↑ indobase Dances of India
- ↑ "The Hindu : National : Mallika Sarabhai to contest against Advani". Archived from the original on 2009-03-23. Retrieved 2019-12-23.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ Inspiring woman
- ↑ Welcome to the world of Darpana Archived 19 July 2011 at the Wayback Machine.
- ↑ Narthaki – you gateway to world of Indian Dance
- ↑ The Tribune – Magazine section – Saturday Extra
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
<ref>
tag defined in <references>
has no name attribute.