ਵਿਕਰਮ ਸਾਰਾਭਾਈ

ਵਿਕਰਮ ਅੰਬਾਲਾਲ ਸਾਰਾਭਾਈ (ਗੁਜਰਾਤੀ: વિક્રમ અંબાલાલ સારાભાઇ) (12 ਅਗਸਤ 1919 - 30 ਦਸੰਬਰ 1971) ਭਾਰਤ ਦੇ ਪ੍ਰਮੁੱਖ ਵਿਗਿਆਨੀ ਸਨ। ਇਨ੍ਹਾਂ ਨੇ 86 ਵਿਗਿਆਨੀ ਸੋਧ ਪੱਤਰ ਲਿਖੇ ਅਤੇ 40 ਸੰਸਥਾਨ ਖੋਲ੍ਹੇ। ਇਨ੍ਹਾਂ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ 1966 ਵਿੱਚ ਭਾਰਤ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਉਸਨੂੰ 1972 ਵਿੱਚ ਭਾਰਤ ਦੇ ਦੂਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਨ ਦੇ ਨਾਲ ਨਵਾਜਿਆ ਗਿਆ।[3]

ਵਿਕਰਮ ਸਾਰਾਭਾਈ
ਡਾ. ਵਿਕਰਮ ਸਾਰਾਭਾਈ
ਜਨਮ(1919-08-12)12 ਅਗਸਤ 1919[1][2]
ਅਹਿਮਦਾਬਾਦ, ਭਾਰਤ
ਮੌਤ30 ਦਸੰਬਰ 1971(1971-12-30) (ਉਮਰ 52)
Halcyon Castle, Kovalam in Thiruvananthapuram, Kerala, India
ਰਿਹਾਇਸ਼ਭਾਰਤ
ਕੌਮੀਅਤਭਾਰਤੀ
ਖੇਤਰਭੌਤਿਕ ਵਿਗਿਆਨੀ
ਅਦਾਰੇਭਾਰਤ ਦਾ ਪੁਲਾੜ ਸੋਧ ਸੰਸਥਾਨ
ਭੌਤਿਕ ਰਿਸਰਚ ਲੈਬਾਰਟਰੀ
ਖੋਜ ਕਾਰਜ ਸਲਾਹਕਾਰਸੀ ਵੀ ਰਮਨ
ਮਸ਼ਹੂਰ ਕਰਨ ਵਾਲੇ ਖੇਤਰਭਾਰਤ ਦਾ ਪੁਲਾੜ ਪਰੋਗਰਾਮ
ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਅਹਿਮਦਾਬਾਦ
ਅਹਿਮ ਇਨਾਮਪਦਮ ਭੂਸ਼ਣ (1966)
ਪਦਮ ਵਿਭੂਸ਼ਣ (ਮਰਨ ਉੱਪਰੰਤ) (1972)
ਜੀਵਨ ਸਾਥੀਮ੍ਰਿਣਾਲਿਨੀ ਸਾਰਾਭਾਈ
ਅਲਮਾ ਮਾਤਰਕੈਮਬਰਿਜ਼ ਯੂਨੀਵਰਸਿਟੀ

ਡਾ. ਵਿਕਰਮ ਸਾਰਾਭਾਈ ਦੇ ਨਾਮ ਨੂੰ ਭਾਰਤ ਦੇ ਪੁਲਾੜ ਪਰੋਗਰਾਮ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਇਹ ਜਗਤ ਪ੍ਰਸਿੱਧ ਹੈ ਕਿ ਇਹ ਵਿਕਰਮ ਸਾਰਾਭਾਈ ਹੀ ਸਨ ਜਿਹਨਾਂ ਨੇ ਪੁਲਾੜ ਅਨੁਸੰਧਾਨ ਦੇ ਖੇਤਰ ਵਿੱਚ ਭਾਰਤ ਨੂੰ ਅੰਤਰਰਾਸ਼ਟਰੀ ਨਕਸ਼ੇ ਤੇ ਸਥਾਨ ਦਵਾਇਆ। ਲੇਕਿਨ ਇਸ ਦੇ ਨਾਲ ਨਾਲ ਉਨ੍ਹਾਂ ਨੇ ਹੋਰ ਖੇਤਰਾਂ ਜਿਵੇਂ ਬਸਤਰ, ਭੇਸ਼, ਪਰਮਾਣੂ ਊਰਜਾ, ਇਲੈਕਟਰਾਨਿਕਸ ਅਤੇ ਹੋਰ ਅਨੇਕ ਖੇਤਰਾਂ ਵਿੱਚ ਵੀ ਬਰਾਬਰ ਦਾ ਯੋਗਦਾਨ ਕੀਤਾ।

ਨਿਜੀ ਜਿੰਦਗੀਸੋਧੋ

 
ਵਿਕਰਮ ਅਤੇ ਮ੍ਰਿਣਾਲਿਨੀ ਸਾਰਾਭਾਈ ਅੰ. 1948

ਵਿਕਰਮ ਸਾਰਾਭਾਈ, ਭਾਰਤ ਦੇ ਬਹੁਤ ਹੀ ਮਸ਼ਹੂਰ ਉਦਯੋਗਿਕ ਪਰਿਵਾਰ ਸਾਰਾਭਾਈ ਫੈਮਿਲੀ ਵਿੱਚੋਂ ਸੇਠ ਅੰਬਾ ਲਾਲ ਸਾਰਾਭਾਈ ਦੇ ਲੜਕੇ ਸਨ। ਇਸ ਪਰਿਵਾਰ ਦਾ ਭਾਰਤ ਦੀ ਅਜ਼ਾਦੀ ਦੀ ਲਹਰ ਵਿੱਚ ਬਹੁਤ ਯੋਗਦਾਨ ਰਿਹਾ ਹੈ। ਸਾਲ 1942 ਵਿੱਚ ਵਿਕਰਮ ਸਾਰਾਭਾਈ ਦਾ ਵਿਵਾਹ ਕਲਾਸੀਕਲ ਨਰਤਕੀ ਮ੍ਰਿਣਾਲਿਨੀ ਨਾਲ ਹੋ ਗਿਆ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਸਨ। ਉਨ੍ਹਾਂ ਦੀ ਲੜਕੀ ਮਲਿਕਾ ਇੱਕ ਬਹੁਤ ਹੀ ਪ੍ਰਸਿੱਧ ਅਦਾਕਾਰਾ ਹੋਈ ਅਤੇ ਉਨ੍ਹਾਂ ਦੇ ਪੁੱਤਰ ਕਾਰਤਿਕੇ ਸਾਰਾਭਾਈ ਨੇ ਵੀ ਸਾਇੰਸ ਵਿੱਚ ਕਾਫੀ ਯੋਗਦਾਨ ਦਿੱਤਾ।[4]

ਪੇਸ਼ੇਵਰ ਜ਼ਿੰਦਗੀਸੋਧੋ

ਵਿਕਰਮ ਸਾਰਾਭਾਈ ਨੂੰ ਭਾਰਤ ਵਿੱਚ ਸਪੇਸ ਵਿਗਿਆਨ ਦੇ ਪੰਘੂੜੇ ਵਜੋਂ ਜਾਣਿਆ ਗਿਆ ਅਤੇ ਉਨ੍ਹਾਂ ਨੇ ਹੀ 1947 ਵਿੱਚ ਫਿਜ਼ੀਕਲ ਰਿਸਰਚ ਲੇਬ੍ਰੋਟਰੀ (ਪੀ.ਆਰ.ਐਲ.ਐਲ) ਦੀ ਸਥਾਪਨਾ ਕੀਤੀ। ਪੀ.ਆਰ.ਐਲ.ਐਲ. ਤੋਂ ਸ਼ੁਰੂਆਤ ਕਰਕੇ ਹੀ ਓਹਨਾ ਨੇ ਰਿਟ੍ਰੇਟ, ਬ੍ਰਹਿਮੰਡੀ ਕਿਰਨਾਂ' ਤੇ ਖੋਜ ਵਿੱਚ ਬਹੁਤ ਹੀ ਮੱਹਤਵਪੂਰਨ ਯੋਗਦਾਨ ਦਿੱਤਾ। ਨਵੰਬਰ 1947 ਵਿੱਚ ਕਰਮਸਤਰ ਵਿਦਿਅਕ ਫਾਊਂਡੇਸ਼ਨ ਅਤੇ ਅਹਿਮਦਾਬਾਦ ਸਿੱਖਿਆ ਸੋਸਾਇਟੀ ਦੀ ਸਹਾਇਤਾ ਦੇ ਨਾਲ ਇਸ ਲੈਬ ਦੀ ਸਥਾਪਨਾ ਸ਼ੁਰੂ ਵਿੱਚ ਐਮ ਜੀ ਸਾਇੰਸ ਇੰਸਟੀਚਿਊਟ, ਅਹਿਮਦਾਬਾਦ ਵਿਖੇ ਕੀਤੀ ਗਈ ਸੀ।[5] ਪ੍ਰੋ. ਕਲਪਥੀ ਰਾਮਕ੍ਰਿਸ਼ਨ ਰਾਮਨਾਥਨ ਇਸ ਸੰਸਥਾ ਦੇ ਪਹਿਲੇ ਡਾਇਰੈਕਟਰ ਸਨ. ਇਸ ਲੈਰੂਆਤੀ ਖੋਜ ਦਾ ਜੋਰ ਬ੍ਰਸਮਰਿਕ ਕਿਰਨਾਂ ਅਤੇ ਉਪਰਲੇ ਮਾਹੌਲ ਦੀਆਂ ਵਿਸ਼ੇਸ਼ਤਾਵਾਂ 'ਤੇ ਖੋਜ ਸੀ।

ਹਵਾਲੇਸੋਧੋ

  1. [1] mapsofindia.com on Vikram Sarabhai
  2. [2] iloveindia.com on Vikram Sarabhai
  3. "Padma Awards Directory (1954-2013)" (PDF). Ministry of Home Affairs, Government of India. 14 August 2013. Archived from the original (PDF) on 15 ਨਵੰਬਰ 2014. Retrieved July 21, 2015. {{cite web}}: Unknown parameter |deadurl= ignored (help)
  4. "Famous people, Vikram Sarabhai". thefamouspeople. Retrieved 22 July 2015.
  5. "BRIEF HISTORY". Archived from the original on 8 ਅਪ੍ਰੈਲ 2016. Retrieved 28 March 2016. {{cite web}}: Check date values in: |archive-date= (help); Unknown parameter |dead-url= ignored (help)