ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ ੮ ਕਿ.ਮੀ ਦੱਖਣ ਵੱਲ ਮੰੰਡਿਆਲਾ ਪਿੰਡ ਦਾ ਨਿਵਾਸੀ ਸੀ। ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਰ ਕਰ ਲਿਆ ਸੀ। ਇਸਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸਦੀ ਜਾਤੀ ਰੰਘੜ ਸੀ, ਅਤੇ ਲੋਕ ਇਸਨੂੰ ਇਸਦੇ ਅਸਲੀ ਨਾਮ ਵਲੋਂ ਨਹੀਂ ਪੁਕਾਰ ਕੇ ਉਪ ਨਾਮ ਵਲੋਂ ਬੁਲਾਉਂਦੇ ਸਨ– ਚੌਧਰੀ  ‘ਮੱਸਾ ਰੰਘੜ’। [1] ੧੭੪੦ ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇੇ ਕਾਜ਼ੀ ਅਬਦੁਲ ਰਹਿਮਾਨ ਦੇ ਮਾਰੇੇ ਜਾਣ ਤੋਂ ਬਾਅਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ਸੀ। ਇਸਨੇੇ ਸਿੱੱਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਉੱੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਵੇਸਵਾ ਦਾ ਨਾਚ ਦੇਖਦਾ, ਸ਼ਰਾਬ ਅਤੇ ਤੰਬਾਕੂ ਪੀਦਾਂ ਸੀ। ਜਿਸ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ।[2][3]

ਇਸੇ ਦੌਰਾਨ ਅੰਮ੍ਰਿਤਸਰ ਤੋਂ ਭਾਈ ਬਲਾਕਾ ਸਿੰਘ ਇਹ ਖਬਰ ਲੈ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਚਾਰਦਾ ਹੋਇਆ ਰਾਜਸਥਾਨ ਦੇ ਬੀਕਾਨੇਰ (ਹੁਣ ਬੁੱਢਾ ਜੌਹੜ) ਪਹੁੰਚਿਆ। ਜਿੱਥੇ ਉਸਨੇ ਸਿੱਖਾਂ ਨੂੰ ਇਹ ਖਬਰ ਦੁਖੀ ਹਿਰਦੇ ਨਾਲ ਰੋਂਦਿਆਂ ਹੋਇਆਂ ਸੁਣਾਈ। ਇਹ ਸੁਣ ਕੇ ਜਿੱਥੇ ਨੌਜਵਾਨਾਂ ਦਾ ਖੂਨ ਉਬਾਲੇ ਖਾਣ ਲੱਗ ਪਿਆ ਉੱਥੇ ਹੀ ਮੱਸੇ ਰੰਘੜ ਦਾ ਸਿਰ ਲਾਹੁਣ ਲਈ ਵਿਉਂਤਬੰਦੀ ਵੀ ਕੀਤੀ ਜਾਣ ਲੱਗੀ ਜਿਸ ਤਹਿਤ ਸਿੱਖਾਂ ਦੇ ਉੱਥੋਂ ਦੇ ਆਗੂ ਸ੍ਰ. ਸ਼ਾਮ ਸਿੰਘ ਨੇ ਸਿੱਖਾਂ ਨੂੰ ਇਕੱਠੇ ਕਰਕੇ ਕਿਹਾ 'ਹੈ ਕੋਈ ਜੋ ਮੱਸੇ ਰੰਘੜ ਨੂੰ ਪਾਰ ਬੁਲਾ ਸਕੇ ਤੇ ਹਰਿਮੰਦਰ ਸਾਹਿਬ ਨੂੰ ਬਚਾ ਸਕੇ? ਇਸ 'ਤੇ ਮੀਰਾਂਕੋਟ ਦਾ ਭਾਈ ਮਹਿਤਾਬ ਸਿੰਘ ਅਤੇ ਮਾੜੀ ਕੰਬੋ ਕੀ ਦਾ ਭਾਈ ਸੁੱਖਾ ਸਿੰਘ ਖੜ੍ਹੇ ਹੋ ਗਏ ਤੇ ਉਨ੍ਹਾਂ ਖੁਲ੍ਹੇਆਮ ਐਲਾਨ ਕੀਤਾ ਕਿ ਉਹ ਮੱਸੇ ਨੂੰ ਸੋਧਾ ਲਾਉਣਗੇ ਨਹੀਂ ਤਾਂ ਉਹ ਸ਼ਹੀਦੀਆਂ ਪਾ ਜਾਣਗੇ ਪਰ ਵਾਪਸ ਨਹੀਂ ਆਉਣਗੇ। ਅਗਲੀ ਸਵੇਰ ੧੧ ਅਗਸਤ ੧੭੪੦ ਨੂੰ ਦੋਨੋਂ ਸਿੰਘਾਂ ਨੇ ਦਮਦਮਾ ਸਾਹਿਬ ਲਈ ਚੱਲ ਪਏ ਤੇ ਬਾਬਾ ਦੀਪ ਸਿੰਘ ਤੋਂ ਆਸ਼ੀਰਵਾਦ ਲੈ ਕੇ ਅੰਮ੍ਰਿਤਸਰ ਲਈ ਚਾਲੇ ਪਾ ਦਿੱਤੇ। ਉਨ੍ਹਾਂ ਨੇ ਪੱਟੀ ਦੇ ਮੁਸਲਮਾਨ ਬਣ ਪਠਾਣੀ ਭੇਸ ਧਾਰ ਲਏ ਤੇ ਠੀਕਰੀਆਂ ਦੀਆਂ ਬਗਲੀਆਂ ਭਰ ਲਈਆਂ ਜਿਸ ਨਾਲ ਦੁਸ਼ਮਣ ਨੂੰ ਕੋਲ ਮੋਹਰਾਂ ਅਤੇ ਸਿੱਕੇ ਹੋਣ ਦਾ ਭੁਲੇਖਾ ਪਾਇਆ ਜਾ ਸਕੇ ਤੇ ਸੁਰੱਖਿਆ ਸਿਪਾਹੀ ਉਨ੍ਹਾਂ ਨੂੰ ਮਾਮਲਾ ਤਾਰਨ ਆਏ ਜਗੀਰਦਾਰ ਸਮਝ ਲੈਣ। ਉਨ੍ਹਾਂ ਨੇ ਆਪਣੇ ਵਾਲ ਖੋਲ੍ਹਕੇ ਪਿੱਛੇ ਨੂੰ ਸੁੱਟ ਲਏ। ਆਪਣੇ ਘੋੜੇ ਉਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਬੇਰੀ ਨਾਲ ਬੰਨ੍ਹ ਦਿੱਤੇ ਤੇ ਸਿਪਾਹੀਆਂ ਨੂੰ ਠੀਕਰੀਆਂ ਖੜਕਾ ਕੇ ਮਾਮਲਾ ਤਾਰਨ ਲਈ ਮੱਸੇ ਕੋਲ ਜਾਣ ਲਈ ਕਿਹਾ। ਉਨ੍ਹਾਂ ਮੱਸੇ ਕੋਲ ਜਾ ਕੇ ਦੇਖਿਆ ਕਿ ਉਹ ਹੁੱਕਾ ਪੀ ਰਿਹਾ ਸੀ, ਕੋਲ ਸ਼ਰਾਬ ਦੀਆਂ ਬੋਤਲਾਂ ਖੁੱਲ੍ਹੀਆਂ ਪਈਆਂ ਸਨ, ਉਹ ਨਸ਼ੇ ਵਿੱਚ ਸਰਾਬੋਰ ਸੀ ਤੇ ਉਸਦੇ ਸਾਹਮਣੇ ਅਰਧ ਨਗਨ ਲੜਕੀਆਂ ਨੱਚ ਰਹੀਆਂ ਸਨ। ਦੋਨਾਂ ਸਿੰਘਾਂ ਨੇ ਸਬਰ ਤੋਂ ਕੰਮ ਲੈਂਦਿਆਂ ਮੱਸੇ ਨੂੰ ਗੁਪਤ ਗੱਲ ਕਰਨ ਅਤੇ ਕੋਈ ਗੁੱਝਾ ਭੇਤ ਦੱਸਣ ਲਈ ਅੰਦਰ ਜਾਣ ਲਈ ਕਿਹਾ ਜਿਸਤੇ ਮੱਸਾ ਰੰਘੜ ਅੰਦਰ ਚਲਾ ਗਿਆ। ਸੁੱਖਾ ਸਿੰਘ ਨੇ ਸਿਪਾਹੀਆਂ ਨੂੰ ਗੱਲੀ ਬਾਤੀਂ ਲਾਇਆ ਤੇ ਮਹਿਤਾਬ ਸਿੰਘ ਨੇ ਅੱਖ ਦੇ ਫੋਰ 'ਚ ਮੱਸੇ ਦਾ ਸਿਰ ਕਲਮ ਕਰਕੇ ਠੀਕਰੀਆਂ ਉੱਥੇ ਢੇਰੀ ਕਰ ਦਿੱਤੀਆਂ ਤੇ ਮੱਸੇ ਦਾ ਸਿਰ ਬਗਲੀ ਵਿੱਚ ਪਾ ਲਿਆ ਤੇ ਦੋਨੋਂ ਸਿੰਘ ਬਾਹਰ ਆ ਗਏ ਤੇ ਆਪਣੇ ਘੋੜੇ ਲੈ ਕੇ ਹਵਾ ਨਾਲ ਗੱਲਾਂ ਕਰਨ ਲੱਗੇ। ਸ਼ਾਹੀ ਫੌਜਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਜਦ ਕਾਫੀ ਸਮਾਂ ਮੱਸਾ ਬਾਹਰ ਨਾ ਆਇਆ। ਉਦੋਂ ਤੱਕ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਬਹੁਤ ਦੂਰ ਨਿਕਲ ਚੁੱਕੇ ਸਨ।

ਦੋਨੋਂ ਸਿੰਘ ਮੱਸੇ ਦਾ ਸਿਰ ਲੈ ਕੇ ਪਹਿਲਾਂ ਦਮਦਮਾ ਸਾਹਿਬ ਆਏ ਅਤੇ ਅਗਲੇ ਦਿਨ ਬੀਕਾਨੇਰ (ਬੁੱਢਾ ਜੌਹੜ) ਵਿਖੇ ਮੱਸੇ ਰੰਘੜ ਦਾ ਸਿਰ ਖਾਲਸਾ ਪੰਥ ਦੇ ਚਰਨਾਂ ਵਿੱਚ ਜਾ ਸੁੱਟਿਆ।[4][5]

ਹੋਰ ਦੇਖੋਸੋਧੋ

ਹਵਾਲੇਸੋਧੋ

  1. "ਭਾਈ ਸੁੱਖਾ ਸਿੰਘ ਅਤੇ ਮਹਤਾਬ ਸਿੰਘ ਜੀ-3". mpjsgwalior.com. Retrieved 2019-01-20. 
  2. "ਮੱਸਾ ਰੰਘੜ - ਪੰਜਾਬੀ ਪੀਡੀਆ". punjabipedia.org. Retrieved 2019-01-20. 
  3. "Go to: (1-8)/". www.pupdepartments.ac.in. Retrieved 2019-01-20. 
  4. Tungwali, A. S. (2012-03-04). "Tungwali: ਅਮਰ ਸ਼ਹੀਦਾਂ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਦੀ ਪਾਵਨ ਧਰਤੀ ਬੁੱਢਾ ਜੌਹੜ ਨਿਸ਼ਕਾਮ ਪ੍ਰਚਾਰਕ ਪੈਦਾ ਕਰ ਰਹੀ ਹੈ ਨਿਧੱੜਕ ਪ੍ਰਚਾਰਕ ਭਾਈ ਤਿਰਲੋਕ ਸਿੰਘ". Tungwali. Retrieved 2019-01-20. 
  5. "ਮੱਸੇ ਦਾ ਲੈਗੇ ਸਿਰ ਵੱਢਕੇ : PunjabSpectrum" (in ਅੰਗਰੇਜ਼ੀ). Retrieved 2019-01-20.